23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਰੇਲਗੱਡੀ ਹੇਠਾਂ ਆਉਣ ਨਾਲ ਅਣਪਛਾਤੇ ਵਿਅਕਤੀ ਦੀ ਮੌਤ

ਅਜੀਤ ਡੈਸਕ 29-05-2026
ਜੈਤੋ, 28 ਮਈ (ਗੁਰਚਰਨ ਸਿੰਘ ਗਾਬੜੀਆ)-ਜੈਤੋ-ਬਠਿੰਡਾ ਰੇਲਵੇ ਲਾਈਨ 'ਤੇ ਸਥਿਤ ਗੁੱਗਾ ਮਾੜੀ ਮੰਦਰ ਜੈਤੋ ਦੇ ਸਾਹਮਣੇ ਇਕ ਅਣਪਛਾਤੇ 30-35 ਸਾਲਾ ਮੋਨੇ ਵਿਅਕਤੀ ਦੀ ਲਾਸ਼ ਲਾਈਨਾਂ ਦੇ ਵਿਚਕਾਰ ਵਿਚੋਂ ਮਿਲਣ ਦਾ ਪਤਾ ਲੱਗਿਆ ਹੈ | ਸਥਾਨਕ ਜੀ.ਆਰ.ਪੀ. ਪੁਲਿਸ ਚੌਂਕੀ ਦੇ ਇੰਚਾਰਜ ਗੁਰਮੀਤ ਸਿੰਘ ਏ.ਐਸ.ਆਈ. ਅਤੇ ਹਰਜੀਤ ਸਿੰਘ ਏ.ਐਸ.ਆਈ ਨੇ ਦੱਸਿਆ ਕਿ ਲੰਘੀ ਰਾਤ ਕਰੀਬ 11 ਵਜੇ ਪੰਜਾਬ ਮੇਲ ਗੱਡੀ ਦੇ ਡਰਾਈਵਰ ਨੇ ਰੇਲਵੇ ਸਟੇਸ਼ਨ ਜੈਤੋ ਨੂੰ ਸੂਚਿਤ ਕੀਤਾ ਕਿ ਰੇਲਵੇ ਲਾਈਨ ਦੇ ਵਿਚਕਾਰ ਕਿਸੇ ਵਿਅਕਤੀ ਦੀ ਲਾਸ਼ ਪਈ ਹੈ | ਇਹ ਸੂਚਨਾ ਜੀ.ਆਰ.ਪੀ. ਪੁਲਿਸ ਚੌਂਕੀ ਜੈਤੋ ਨੂੰ ਮਿਲੀ ਤਾਂ ਗੁਰਮੀਤ ਸਿੰਘ ਏ.ਐਸ.ਆਈ. ਪੁਲਿਸ ਪਾਰਟੀ ਸਮੇਤ ਮੌਕੇ 'ਤੇ ਪਹੁੰਚੇ ਅਤੇ ਅਣਪਛਾਤੇ ਮਿ੍ਤਕ ਵਿਅਕਤੀ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਆਰੰਭ ਕਰ ਦਿੱਤੀ ਹੈ | ਉਨ੍ਹਾਂ ਦੱਸਿਆ ਮਿ੍ਤਕ ਵਿਅਕਤੀ ਦੀ ਉਮਰ ਕਰੀਬ 30-35 ਸਾਲ ਹੈ, ਕਾਲੇ ਰੰਗ ਦੀ ਟੀ. ਸ਼ਰਟ ਤੇ ਨੀਲੀ ਜੀਨ ਪਾਈ ਹੋਈ ਹੈ | ਉਸ ਦੇ ਸੱਜੇ ਹੱਥ 'ਤੇ ਕਾਲੇ ਸੁਰਮੇ ਨਾਲ ਬਿੱਛੂ ਦਾ ਟੈਟੂ ਅਤੇ ਸੱਜੀ ਬਾਂਹ 'ਤੇ ਸੁਰਮੇ ਨਾਲ ਅੰਗਰੇਜੀ ਵਿਚ ਐਸ.ਪੀ ਲਿਖਿਆ ਹੋਇਆ ਹੈ | ਲਾਸ਼ ਦੀ ਸ਼ਨਾਖ਼ਤ ਨਾ ਹੋਣ ਕਰਕੇ ਲਾਸ਼ ਦੀ ਸ਼ਨਾਖ਼ਤ ਲਈ ਸਿਵਲ ਹਸਪਤਾਲ ਜੈਤੋ ਦੀ ਮੋਰਚਰੀ ਵਿਚ 72 ਘੰਟਿਆਂ ਲਈ ਰੱਖਿਆ ਗਿਆ ਹੈ |
ਪਿਛਲੀ ਖ਼ਬਰ ਗਮਦੂਰ ਸਿੰਘ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਜ਼ਿਲ੍ਹਾ ਫ਼ਰੀਦਕੋਟ ਦੇ ਪ੍ਰਧਾਨ ਬਣੇ ਅਗਲੀ ਖ਼ਬਰ ਧੱਕੇਸ਼ਾਹੀਆਂ ਦੇ ਬਾਵਜੂਦ ਕਾਂਗਰਸ ਪਾਰਟੀ ਕਰੇਗੀ ਚੰਗਾ ਪ੍ਰਦਰਸ਼ਨ -ਭੱਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।