26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 01-06-2026
ਫ਼ਰੀਦਕੋਟ, 31 ਮਈ (ਹਰਮਿੰਦਰ ਸਿੰਘ ਮਿੰਦਾ)-ਭਾਰਤੀ ਕਿਸਾਨ ਯੂਨੀਅਨ ਕਾਦੀਆਂ ਦੀ ਮਹੀਨਾਵਾਰ ਮੀਟਿੰਗ ਪ੍ਰਧਾਨ ਰੂਪ ਸਿੰਘ ਰੱਤੀਰੋੜੀ ਦੀ ਪ੍ਰਧਾਨਗੀ ਹੇਠ ਹੋਈ | ਜਿਸ ਵਿਚ ਗੁਰਮੀਤ ਸਿੰਘ ਗੋਲੇਵਾਲਾ ਸੀਨੀਅਰ ਮੀਤ ਪ੍ਰਧਾਨ ਪੰਜਾਬ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਮੀਟਿੰਗ 'ਚ ਸਰਬਸੰਮਤੀ ਨਾਲ ਜਸਬੀਰ ਸਿੰਘ ਕਾਬਲਵਾਲਾ ਨੂੰ ਜ਼ਿਲ੍ਹਾ ਸੰਗਠਨ ਸਕੱਤਰ ਅਤੇ ਬਲਾਕ ਫ਼ਰੀਦਕੋਟ ਦਾ ਕਾਰਜਕਾਰੀ ਪ੍ਰਧਾਨ, ਬਲਤੇਜ ਸਿੰਘ ਵੀਰੇਵਾਲਾ ਕਲਾਂ ਨੂੰ ਮੀਤ ਪ੍ਰਧਾਨ ਬਲਾਕ ਫ਼ਰੀਦਕੋਟ ਦੀ ਜ਼ਿੰਮੇਵਾਰੀ ਦਿੱਤੀ ਗਈ | ਗੁਰਮੀਤ ਸਿੰਘ ਗੋਲੇਵਾਲਾ ਅਤੇ ਰੂਪ ਸਿੰਘ ਰੱਤੀਰੋੜੀ ਨੇ ਕੇਂਦਰ ਸਰਕਾਰ ਦੀ ਅਲੋਚਨਾ ਕੀਤੀ ਕਿ ਜੋ ਕੇਂਦਰ ਸਰਕਾਰ ਨੇ ਪਿਛਲੇ ਦਿਨੀਂ ਝੋਨੇ ਦਾ ਭਾਅ 72 ਰੁਪਏ ਕੁਇੰਟਲ ਦਾ ਵਾਅਦਾ ਕਰਕੇ ਕਿਸਾਨਾਂ ਨਾਲ ਕੋਝਾ ਮਜਾਕ ਕੀਤਾ ਹੈ ਤੇ ਯੂਨੀਅਨ ਇਸ ਵਾਧੇ ਨੂੰ ਰੱਦ ਕਰਦੀ ਹੈ | ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਨੇ ਕਦੇ ਵੀ ਕਿਸਾਨਾਂ ਨਾਲ ਇਨਸਾਫ਼ ਨਹੀਂ ਕੀਤਾ | ਕੇਂਦਰ ਦੀ ਸਰਕਾਰ ਕੁਝ ਦਿਨਾਂ ਵਿਚ ਹੀ 8 ਰੁਪਏ ਪ੍ਰਤੀ ਲੀਟਰ ਡੀਜਲ ਪੈਟਰੋਲ ਦੇ ਭਾਅ ਵਿਚ ਵਾਧਾ ਕੀਤਾ | ਇਸ ਮੌਕੇ ਰੇਸ਼ਮ ਸਿੰਘ ਪੱਖੀਖੁਰਦ ਸਕੱਤਰ ਜਨਰਲ ਜ਼ਿਲ੍ਹਾ, ਨਛੱਤਰ ਸਿੰਘ ਕਿਲਾ ਨੌ, ਜਸਬੀਰ ਸਿੰਘ ਗੋਲੇਵਾਲਾ, ਬਲਕਰਨ ਸਿੰਘ ਰੱਤੀਰੋੜੀ, ਇੰਦਰਜੀਤ ਸਿੰਘ ਨੱਥਲਵਾਲਾ, ਹਰਜੀਤ ਸਿੰਘ ਘੁਗਿਆਣਾ, ਬਲਤੇਜ ਸਿੰਘ ਵੀਰੇਵਾਲਾ ਕਲਾਂ, ਹਰਜੀਤ ਸਿੰਘ ਕਾਬਲਵਾਲਾ, ਗੁਰਮੀਤ ਸਿੰਘ ਕਾਬਲਵਾਲਾ, ਵਰਿਆਮ ਸਿੰਘ ਮੰਡਵਾਲਾ, ਗੁਰਬੀਰ ਸਿੰਘ ਕਿਲ੍ਹਾਨੌ ਅਤੇ ਜਗਦੇਵ ਸਿੰਘ ਦਾਨਾਰੋਮਾਣਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਕੇਵਲ ਸਿੰਘ ਢਿੱਲੋਂ ਦੇ ਪੰਜਾਬ ਦਾ ਪ੍ਰਧਾਨ ਬਣਨ ਨਾਲ ਭਾਜਪਾ ਹੋਰ ਮਜ਼ਬੂਤ ਹੋਵੇਗੀ-ਡਾ. ਸਿਵੀਆਂ ਅਗਲੀ ਖ਼ਬਰ ਗ਼ਜ਼ਨੀ ਦੇ ਬਾਜ਼ਾਰਾਂ ਦਾ ਸੱਚ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।