22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਬਾਬਾ ਫ਼ਰੀਦ ਫੋਟੋਗ੍ਰਾਫੀ ਅਚੀਵਰ ਸੁਸਾਇਟੀ ਨੇ ਪੀ.ਪੀ.ਏ. ਦੇ ਆਈ.ਡੀ. ਕਾਰਡ ਤੇ ਸਰਟੀਫਿਕੇਟ ਵੰਡੇ

ਅਜੀਤ ਡੈਸਕ 05-06-2026
ਫ਼ਰੀਦਕੋਟ, 4 ਜੂਨ (ਹਰਮਿੰਦਰ ਸਿੰਘ ਮਿੰਦਾ)-ਬਾਬਾ ਫ਼ਰੀਦ ਫੋਟੋਗ੍ਰਾਫੀ ਅਚੀਵਰ ਸੁਸਾਇਟੀ (ਰਜਿ: 1247) ਫ਼ਰੀਦਕੋਟ ਵਲੋਂ ਇਕ ਵਿਸ਼ੇਸ਼ ਸਮਾਗਮ ਕਰਵਾਇਆ ਗਿਆ | ਸਮਾਗਮ 'ਚ ਪੰਜਾਬ ਫੋਟੋਗ੍ਰਾਫਰਜ਼ ਐਸੋਸੀਏਸ਼ਨ (ਪੀ.ਪੀ.ਏ.) ਵਲੋਂ ਮੈਂਬਰਾਂ ਨੂੰ ਆਈ.ਡੀ. ਕਾਰਡ ਅਤੇ ਸਰਟੀਫਿਕੇਟ ਵੰਡੇ ਗਏ | ਸਮਾਗਮ ਦੇ ਮੁੱਖ ਮਹਿਮਾਨ ਪੀ.ਪੀ.ਏ. ਦੇ ਪੰਜਾਬ ਪ੍ਰਧਾਨ ਜੁਝਾਰ ਸਿੰਘ ਸੰਧੂ, ਜਨਰਲ ਸੈਕਟਰੀ ਜਸਵਿੰਦਰ ਸਿੰਘ ਸੰਧੂ ਜੰਡ ਸਾਹਿਬ, ਪੀ.ਸੀ. ਮੈਂਬਰ ਰਜਿੰਦਰ ਸਿੰਘ ਧੁੰਨਾ, ਵਰਕਿੰਗ ਮੈਂਬਰ ਤਨਵੀਰ ਸਿੰਘ ਮੱਕੜ ਸ੍ਰੀ ਮੁਕਤਸਰ ਸਾਹਿਬ, ਡੀ.ਐਸ.ਪੀ. ਤਰਲੋਚਨ ਸਿੰਘ ਅਤੇ ਆਲ ਇੰਡੀਆ ਮਹਾਂਮੰਤਰੀ ਓਮ ਪ੍ਰਕਾਸ਼ ਭਾਵਾਦਸ ਵਿਸ਼ੇਸ਼ ਤੌਰ 'ਤੇ ਸ਼ਾਮਿਲ ਹੋਏ | ਸਮਾਗਮ ਦੌਰਾਨ ਜੈਤੋ, ਕੋਟਕਪੂਰਾ ਅਤੇ ਸਾਦਿਕ ਇਕਾਈਆਂ ਦੇ ਪ੍ਰਧਾਨ ਅਤੇ ਜਨਰਲ ਸੈਕਟਰੀ ਵੀ ਵੱਡੀ ਗਿਣਤੀ ਵਿਚ ਹਾਜ਼ਰ ਸਨ | ਫ਼ਰੀਦਕੋਟ ਇਕਾਈ ਦੇ ਰਿਕਾਰਡ 104 ਮੈਂਬਰ ਬਣਨ ਦੀ ਖੁਸ਼ੀ ਵਿਚ ਸਮੂਹ ਮੈਂਬਰਾਂ ਵਲੋਂ ਕੇਕ ਕੱਟ ਕੇ ਜਸ਼ਨ ਮਨਾਇਆ ਗਿਆ | ਸਮਾਗਮ 'ਚ ਆਉਣ ਵਾਲੀ 7 ਅਤੇ 8 ਅਗਸਤ 2026 ਨੂੰ ਲੁਧਿਆਣਾ ਦੇ 'ਸੋਨਾ ਗਰੈਂਡ ਪੈਲਸ' ਵਿਖੇ ਲੱਗਣ ਵਾਲੀ ਵਿਸ਼ਾਲ ਫੋਟੋਗ੍ਰਾਫੀ ਐਗਜ਼ੀਬਿਸ਼ਨ ਦਾ ਪੋਸਟਰ ਵੀ ਰਿਲੀਜ਼ ਕੀਤਾ ਗਿਆ | ਸਮਾਗਮ ਦੇ ਅਖੀਰ ਵਿਚ ਬਾਬਾ ਫ਼ਰੀਦ ਫੋਟੋਗ੍ਰਾਫੀ ਅਚੀਵਰ ਸੁਸਾਇਟੀ ਦੇ ਪ੍ਰਧਾਨ ਬਾਬੂ ਰਾਮ, ਰਵੀ ਕੁਮਾਰ ਨੇ ਆਏ ਹੋਏ ਮੁੱਖ ਮਹਿਮਾਨਾਂ ਦਾ ਧੰਨਵਾਦ ਕੀਤਾ | ਸਮਾਗਮ 'ਚ ਜ਼ਿਲ੍ਹਾ ਪ੍ਰਧਾਨ ਗੁਰਮੀਤ ਸਿੰਘ, ਜਨਰਲ ਸੈਕਟਰੀ ਬਿਮਲ ਕੁਮਾਰ ਵਿੱਕੀ, ਜ਼ਿਲ੍ਹਾ ਖ਼ਜ਼ਾਨਚੀ ਜਗਜੀਵਨ ਸਿੰਘ ਰੋਮਾਣਾ, ਜੁਆਇੰਟ ਸੈਕਟਰੀ ਬਲਰਾਜ ਸਿੰਘ ਮੱਤਾ, ਵਾਈਸ ਪ੍ਰਧਾਨ ਰਣਜੀਤ ਸਿੰਘ ਲੱਕੀ, ਜੁਆਇੰਟ ਵਾਈਸ ਪ੍ਰਧਾਨ ਜਗਰਾਜ ਸਿੰਘ ਰੋਮਾਣਾ, ਮੀਤ ਪ੍ਰਧਾਨ ਬਲਰਾਜ ਸਿੰਘ ਪਾਲੀ, ਪਰਮਿੰਦਰ ਸਿੰਘ ਜੱਸਲ, ਖਜ਼ਾਨਚੀ ਜਗਦੇਵ ਸਿੰਘ ਕਟਾਰੀਆ, ਜੁਆਇੰਟ ਖਜ਼ਾਨਚੀ ਬਲਜਿੰਦਰ ਸਿੰਘ ਬੱਲੀ, ਪ੍ਰੈਸ ਸਕੱਤਰ ਬਲਰਾਜ ਸਿੰਘ ਮੱਤਾ, ਜੁਆਇੰਟ ਪ੍ਰੈਸ ਸਕੱਤਰ ਰਾਜਵਿੰਦਰ ਸਿੰਘ ਬੁਰਜ ਮਸਤਾ, ਪੀ.ਆਰ.ਓ. ਬੋਬੀ ਰਾਧੇ, ਜੁਆਇੰਟ ਪੀ.ਆਰ.ਓ. ਸੰਤੋਸ਼ ਕੁਮਾਰ, ਸੀਨੀਅਰ ਸਲਾਹਕਾਰ ਤਰਸੇਮ ਲਾਲ ਸੇਮਾ, ਬਿਮਲ ਕੁਮਾਰ ਵਿੱਕੀ, ਜੱਸਾ ਨੰਬਰਦਾਰ, ਰਾਜੂ ਸੰਧੂ, ਮਨਦੀਪ ਟੱਕਰ, ਨਛੱਤਰ ਸਿੰਘ ਸੋਨੂੰ, ਰੋਬਿਨ ਕੱਕੜ, ਰਜੀਵ ਕੁਮਾਰ ਅਤੇ ਵਿਨੇ ਸੱਚਦੇਵਾ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਨਸ਼ੀਲੀਆਂ ਗੋਲੀਆਂ ਸਮੇਤ ਇਕ ਕਾਬੂ, ਪੁਲਿਸ ਵਲੋਂ ਮਾਮਲਾ ਦਰਜ ਅਗਲੀ ਖ਼ਬਰ ਕਿ੍ਸ਼ੀ ਵਿਗਿਆਨ ਕੇਂਦਰ ਵਲੋਂ ਖਾਦਾਂ ਦੇ ਸੰਤੁਲਿਤ ਪ੍ਰਬੰਧ ਸੰਬੰਧੀ ਜਾਗਰੂਕਤਾ ਕੈਂਪ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।