22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-06-2026

ਨਵੀਂ ਬਣੀ ਸੜਕ ਦੇ ਡੂੰਘੇ ਬਰਮਾਂ 'ਤੇ ਮਿੱਟੀ ਪਾਈ <br/>

ਅਜੀਤ ਡੈਸਕ 05-06-2026
ਸ੍ਰੀ ਮੁਕਤਸਰ ਸਾਹਿਬ, 4 ਜੂਨ (ਰਣਜੀਤ ਸਿੰਘ ਢਿੱਲੋਂ)-ਕੁਝ ਦਿਨ ਪਹਿਲਾਂ ਨੌਜਵਾਨ ਕਿਸਾਨ ਆਗੂ ਭਾਨਾ ਬਰਾੜ ਸੱਕਾਵਾਲੀ ਵਲੋਂ ਸੰਗਰਾਣਾ ਤੋਂ ਸੱਕਾਂਵਾਲੀ ਰੋਡ ਜੋ ਕਾਫ਼ੀ ਮਹੀਨੇ ਪਹਿਲਾਂ ਨਵੀਂ ਬਣੀ ਸੀ, ਉਸ ਸੜਕ ਦੇ ਕਿਨਾਰੇ ਬਣੇ ਟੋਇਆਂ ਵਿਚ ਮਿੱਟੀ ਪਾਉਣ ਦਾ ਮੁੱਦਾ ਉਠਾਇਆ ਸੀ, ਜਿਸ ਨੂੰ 'ਅਜੀਤ' ਨੇ ਵੀ ਖ਼ਬਰ ਰਾਹੀਂ ਉਜ਼ਾਗਰ ਕੀਤਾ ਸੀ | ਭਾਨਾ ਬਰਾੜ ਨੇ ਦੱਸਿਆ ਕਿ ਖ਼ਬਰ ਨਸ਼ਰ ਹੋਣ ਮਗਰੋਂ ਕੁੰਭਕਰਨੀ ਨੀਂਦ ਸੁੱਤਾ ਪ੍ਰਸ਼ਾਸਨ ਤੁਰੰਤ ਹਰਕਤ ਵਿਚ ਆਇਆ ਅਤੇ ਤਿੰਨ ਦਿਨਾਂ ਅੰਦਰ ਹੀ ਸੜਕ ਦੇ ਕਿਨਾਰਿਆਂ ਨਾਲ ਮਿੱਟੀ ਲਾਉਣ ਦਾ ਕਈ ਮਹੀਨਿਆਂ ਤੋਂ ਲਟਕ ਰਿਹਾ ਕੰਮ ਮੁਕੰਮਲ ਕੀਤਾ ਗਿਆ | ਕਿਸਾਨ ਆਗੂ ਭਾਨਾ ਬਰਾੜ ਸੱਕਾਵਾਲੀ ਅਤੇ ਪਿੰਡ ਵਾਸੀਆਂ ਵਲੋਂ ਅਦਾਰਾ 'ਅਜੀਤ' ਦਾ ਧੰਨਵਾਦ ਕੀਤਾ ਗਿਆ |

ਪਿਛਲੀ ਖ਼ਬਰ ਸ਼ਹਿਰ ਨੂੰ ਸੁੰਦਰ ਬਣਾਉਣ ਲਈ ਕਾਬਲ ਪ੍ਰਧਾਨ ਦੀ ਨਿਯੁਕਤੀ ਕੀਤੀ ਜਾਵੇ-ਗੁਰਦਾਸ ਗਿਰਧਰ <br/> ਅਗਲੀ ਖ਼ਬਰ ਪੈਨਸ਼ਨਰ ਐਸੋਸੀਏਸ਼ਨ ਪਾਵਰਕਾਮ ਦੀ ਡਵੀਜ਼ਨ ਪੱਧਰੀ ਮੀਟਿੰਗ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।