ਮਲੋਟ, 4 ਜੂਨ (ਪਾਟਿਲ)-ਸੈਂਸਜ ਡਿਊਟੀ 2027 ਦੌਰਾਨ ਆਪਣਾ ਕੰਮ ਦਿੱਤੀ ਸਮਾਂ ਸੀਮਾ ਤੋਂ ਪਹਿਲਾਂ ਖ਼ਤਮ ਕਰਨ ਵਾਲੇ 16 ਸੁਪਰਵਾਈਜ਼ਰ ਅਤੇ 28 ਗਿਣਤੀਕਾਰਾਂ ਨੂੰ ਅੱਜ ਐੱਸ.ਡੀ.ਐੱਮ. ਮਲੋਟ ਪੰਕਜ ਕੁਮਾਰ (ਪੀ.ਸੀ.ਐੱਸ.) ਅਤੇ ਤਹਿਸੀਲਦਾਰ ਕਮ ਸੈਂਸਜ ਚਾਰਜ ਅਫ਼ਸਰ ਹਰਪ੍ਰੀਤ ਕੌਰ ਵਲੋਂ ਸਰਟੀਫ਼ਿਕੇਟ ਦੇ ਕੇ ਵਿਸ਼ੇਸ਼ ਸਨਮਾਨ ਕੀਤਾ ਗਿਆ | ਐੱਸ.ਡੀ.ਐੱਮ. ਮਲੋਟ ਵਲੋਂ ਆਪਣੇ ਸੰਬੋਧਨ ਦੌਰਾਨ ਸਮੂਹ ਸੈਂਸਜ ਸਟਾਫ਼ ਨੂੰ ਮੁਬਾਰਕਬਾਦ ਦਿੱਤੀ ਗਈ ਅਤੇ ਬਾਕੀ ਸਟਾਫ਼ ਨੂੰ ਵੀ ਸੈਂਸਜ ਦਾ ਕੰਮ ਜਲਦੀ ਪੂਰਾ ਕਰਨ ਦੀ ਹਦਾਇਤ ਕੀਤੀ ਗਈ | ਤਹਿਸੀਲਦਾਰ ਵਲੋਂ ਸਮੂਹ ਸਟਾਫ਼ ਨੂੰ ਵਿਸ਼ਵਾਸ ਦਿਵਾਇਆ ਗਿਆ ਕਿ ਸੈਂਸਜ ਦਾ ਕੰਮ ਪੂਰਾ ਕਰਨ ਵਾਲੇ ਅਧਿਆਪਕਾਂ ਨੂੰ ਕਿਸੇ ਹੋਰ ਡਿਊਟੀ 'ਤੇ ਨਹੀਂ ਲਗਾਇਆ ਜਾਵੇਗਾ | ਇਸ ਮੌਕੇ ਮਾਸਟਰ ਟਰੇਨਰ ਸੁਨੀਲ ਕੁਮਾਰ ਲੈਕਚਰਾਰ ਨੇ ਦੱਸਿਆ ਕਿ ਹੁਣ ਤੱਕ ਮਲੋਟ ਬਲਾਕ ਵਿਚ 45 ਫ਼ੀਸਦੀ ਐੱਚ.ਐੱਲ.ਬੀ. ਦਾ ਕੰਮ ਸੌ ਫ਼ੀਸਦੀ ਪੂਰਾ ਹੋ ਚੁੱਕਾ ਹੈ | ਇਸ ਦੌਰਾਨ ਮਾਸਟਰ ਟਰੇਨਰ ਰਵਿੰਦਰਪਾਲ, ਸੋਨਮ, ਰਜੀਵ ਧੂੜੀਆ, ਗਗਨਦੀਪ ਸਿੰਘ, ਪਰਵਿੰਦਰ ਅਤੇ ਵਰਿੰਦਰ ਵਿਸ਼ੇਸ਼ ਤੌਰ 'ਤੇ ਮੌਜੂਦ ਰਹੇ |