ਮਲੋਟ, 4 ਜੂਨ (ਪਾਟਿਲ)-ਸਮਾਜ ਸੇਵਾ ਨੂੰ ਸਮਰਪਿਤ ਭਾਰਤ ਵਿਕਾਸ ਪ੍ਰੀਸ਼ਦ ਮਲੋਟ ਵਲੋਂ ਸਵ. ਸ੍ਰੀਮਤੀ ਪੂਨਮ ਝਾਂਬ ਧਰਮਪਤਨੀ ਸੁਸ਼ੀਲ ਝਾਂਬ, ਸਵ. ਸ੍ਰੀਮਤੀ ਨਿਰਮਲ ਛਾਬੜਾ ਅਤੇ ਸਵ. ਇੰਦਰਜੀਤ ਛਾਬੜਾ ਦੀ ਯਾਦ ਵਿਚ ਝਾਂਬ ਪਰਿਵਾਰ ਦੇ ਵਿਸ਼ੇਸ਼ ਸਹਿਯੋਗ ਨਾਲ ਪੰਜਾਬ ਪੈਲੇਸ ਮਲੋਟ ਵਿਖੇ ਬਨਾਉਟੀ ਅੰਗ ਅਤੇ ਕੰਨ ਜਾਂਚ ਕੈਂਪ ਲਗਾਇਆ ਗਿਆ | ਇਸ ਮੌਕੇ ਪ੍ਰੀਸ਼ਦ ਦੇ ਪੋ੍ਰਜੈਕਟ ਇੰਚਾਰਜ ਮਨੋਜ ਅਸੀਜਾ ਅਤੇ ਰਾਜਿੰਦਰ ਪਪਨੇਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਮਨੁੱਖਤਾ ਦੀ ਸੇਵਾ ਨੂੰ ਸਮਰਪਿਤ ਇਸ ਕੈਂਪ ਦਾ ਸ਼ੁਭਾਰੰਭ ਮੁੱਖ ਮਹਿਮਾਨ ਸੁਸ਼ੀਲ ਝਾਂਬ, ਰੂਪਾਲੀ ਝਾਂਬ, ਸ਼੍ਰੇਸ਼ਠ ਝਾਂਬ, ਵੀਰ ਅਰਜੁਨ ਛਾਬੜਾ, ਅਨੁਰਾਧਾ ਨਾਗਪਾਲ, ਅਨਿਲ ਨਾਗਪਾਲ, ਪਵਨ ਵਰਮਾ, ਅੰਸ਼ੂ ਵਰਮਾ, ਪ੍ਰੋਗਰਾਮ ਪ੍ਰਧਾਨ ਮਨੋਜ ਮੋਂਗਾ, ਖੇਤਰੀ ਸੰਗਠਨ ਸਕੱਤਰ ਸੁਨੀਲ ਜੈਨ, ਗੁਲਸ਼ਨ ਭਟੇਜਾ, ਸਾਧੂ ਰਾਮ ਭਟੇਜਾ, ਵਿਕਾਸ ਮੱਕੜ ਅਤੇ ਜ਼ਿਲ੍ਹਾ ਕੋਆਰਡੀਨੇਟਰ ਪ੍ਰਦੀਪ ਬੱਬਰ ਵਲੋਂ ਜੋਤ ਪ੍ਰਜਵਲਿਤ ਕਰਕੇ ਕੀਤਾ ਗਿਆ | ਆਪਣੇ ਸੰਬੋਧਨ ਵਿਚ ਪ੍ਰਾਂਤੀ ਪ੍ਰਧਾਨ ਮਨੋਜ ਮੋਂਗਾ ਨੇ ਭਾਰਤ ਵਿਕਾਸ ਪਰਿਸ਼ਦ ਵਲੋਂ ਚਲਾਏ ਜਾ ਰਹੇ ਸੇਵਾ ਪ੍ਰੋਜੈਕਟਾਂ ਬਾਰੇ ਜਾਣਕਾਰੀ ਦਿੱਤੀ ਅਤੇ ਇਸ ਨੇਕ ਕਾਰਜ ਲਈ ਝਾਂਬ ਪਰਿਵਾਰ ਦਾ ਵਿਸ਼ੇਸ਼ ਧੰਨਵਾਦ ਕੀਤਾ | ਮੁੱਖ ਮਹਿਮਾਨ ਸੁਸ਼ੀਲ ਝਾਂਬ ਨੇ ਪਰਿਸ਼ਦ ਦੇ ਸੇਵਾ ਕਾਰਜਾਂ ਦੀ ਭਰਪੂਰ ਸ਼ਲਾਘਾ ਕੀਤੀ | ਕੈਂਪ ਵਿਚ ਲੁਧਿਆਣਾ ਤੋਂ ਪਹੁੰਚੇ ਮਾਹਿਰ ਡਾਕਟਰ ਡਾ. ਪਿ੍ਯਰੰਜਨ ਵਲੋਂ ਬਨਾਉਟੀ ਅੰਗਾਂ ਅਤੇ ਕੰਨਾਂ ਨਾਲ ਸੰਬੰਧਿਤ ਸਮੱਸਿਆਵਾਂ ਤੋਂ ਪੀੜਤ 65 ਲੋੜਵੰਦ ਵਿਅਕਤੀਆਂ ਦੀ ਜਾਂਚ ਕਰਕੇ ਉਨ੍ਹਾਂ ਨੂੰ ਬਨਾਉਟੀ ਅੰਗ ਮੁਹੱਈਆ ਕਰਵਾਏ ਗਏ | ਮੰਚ ਸੰਚਾਲਨ ਵਿਨੋਦ ਗੋਇਲ ਵਲੋਂ ਕੀਤਾ ਗਿਆ | ਇਸ ਮੌਕੇ ਵਿਕਾਸ ਮੱਕੜ, ਸਤੀਸ਼ ਅਸੀਜਾ, ਨਰਸਿੰਘ ਦਾਸ ਚਲਾਨਾ ਤੇ ਸਮਾਜ ਸੇਵੀ ਸੋਮ ਜਾਖੂ ਨੇ ਭਾਰਤ ਵਿਕਾਸ ਪਰਿਸ਼ਦ ਦੇ ਸੇਵਾ ਕਾਰਜਾਂ ਦੀ ਪ੍ਰਸੰਸਾ ਕੀਤੀ | ਕੈਂਪ ਵਿਚ ਕੱਚਾ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਸਨੀਸ਼ ਗੋਇਲ, ਸਾਬਕਾ ਐੱਮ.ਸੀ. ਪ੍ਰਦੀਪ ਰੱਸੇਵਟ, ਸਾਬਕਾ ਐੱਮ.ਸੀ. ਸੁਰਿੰਦਰ ਚਰਾਇਆ, ਮਨੀ ਮਹੇਸ਼ ਸੇਵਾ ਸੁਸਾਇਟੀ ਦੇ ਪ੍ਰਧਾਨ ਮੋਹਨ ਅਰੋੜਾ, ਐਡਵੋਕੇਟ ਸੁਮਨ ਛਾਬੜਾ, ਮਿਮਿਟ ਕਾਲਜ ਦੇ ਪਿ੍ੰਸੀਪਲ ਡਾਇਰੈਕਟਰ ਅਸ਼ਵਨੀ ਬਾਂਸਲ, ਰਜਿਸਟਰਾਰ ਸੰਜੀਵ ਸ਼ਰਮਾ, ਓਮ ਪ੍ਰਕਾਸ਼ ਜੁਨੇਜਾ (ਪ੍ਰਧਾਨ ਝੁੱਲੇ ਲਾਲ ਮੰਦਿਰ ), ਮਹਾਰਾਜਾ ਰਣਜੀਤ ਸਿੰਘ ਕਾਲਜ ਦੇ ਪਿ੍ੰਸੀਪਲ ਰਜਿੰਦਰ ਸਿੰਘ ਸੇਖੋਂ ਅਤੇ ਪ੍ਰੋਫ਼ੈਸਰ ਰਿਸ਼ੀ ਹਿਰਦੇਪਾਲ ਵਿਸ਼ੇਸ਼ ਤੌਰ 'ਤੇ ਹਾਜ਼ਰ ਰਹੇ | ਪਰਿਸ਼ਦ ਦੇ ਪ੍ਰਧਾਨ ਧਰਮਪਾਲ ਗੁੰਬਰ ਅਤੇ ਸਕੱਤਰ ਰਾਜਿੰਦਰ ਨਾਗਪਾਲ ਨੇ ਸਮੂਹ ਮਹਿਮਾਨਾਂ, ਸਹਿਯੋਗੀਆਂ ਤੇ ਡਾਕਟਰਾਂ ਦਾ ਧੰਨਵਾਦ ਕੀਤਾ | ਕੈਂਪ ਨੂੰ ਸਫ਼ਲ ਬਣਾਉਣ ਵਿਚ ਸੋਹਣ ਲਾਲ ਗੁੰਬਰ, ਨਰੇਸ਼ ਗਰੋਵਰ, ਰਿੰਕੂ ਅਨੇਜਾ, ਸ਼ਗਨ ਲਾਲ ਗੋਇਲ, ਵੇਦ ਪ੍ਰਕਾਸ਼ ਬਾਂਸਲ, ਦਰਸ਼ਨ ਲਾਲ ਗੇਰਾ, ਮਾਸਟਰ ਰਮਨ ਪੁਰੀ, ਪਿ੍ੰਸੀਪਲ ਚੰਦਰ ਮੋਹਨ ਸੁਥਾਰ, ਵਿਵੇਕ ਗਰਗ, ਬਿੱਟੂ ਤਨੇਜਾ, ਗੁਲਸ਼ਨ ਅਰੋੜਾ, ਹੰਸ ਰਾਜ ਰੇਗਰ, ਮਾਸਟਰ ਰਜਤ, ਵਿਲਸਨ ਵਾਟਸ ਅਤੇ ਅਮਰ ਮੁੰਜਾਲ ਦਾ ਵਿਸ਼ੇਸ਼ ਯੋਗਦਾਨ ਰਿਹਾ |