ਕੋਟਕਪੂਰਾ, 4 ਜੂਨ (ਮੇਘਰਾਜ)-ਅੱਜ ਨੰਬਰਦਾਰ ਗਾਲਿਬ ਯੂਨੀਅਨ ਇਕਾਈ ਕੋਟਕਪੂਰਾ ਦੀ ਇਕ ਮੀਟਿੰਗ ਸਥਾਨਕ ਮਿਉਂਸਪਲ ਪਾਰਕ ਵਿਖੇ ਪ੍ਰਧਾਨ ਬੂਟਾ ਸਿੰਘ ਢਿੱਲੋਂ ਨੰਬਰਦਾਰ ਦੀ ਪ੍ਰਧਾਨਗੀ ਹੇਠ ਕੀਤੀ ਗਈ | ਇਸ ਮੀਟਿੰਗ 'ਚ ਨਾਇਬ ਤਹਿਸੀਲਦਾਰ ਗੁਰਚਰਨ ਸਿੰਘ ਬਰਾੜ ਸ਼ਾਮਿਲ ਹੋਏ ਤੇ ਉਨ੍ਹਾਂ ਨੇ ਨੰਬਰਦਾਰਾਂ ਨੂੰ ਕੰਮਾਂ ਬਾਰੇ ਜਾਗਰੂਕ ਕੀਤਾ | ਉਨ੍ਹਾਂ ਕਿਹਾ ਕਿ ਜੇਕਰ ਨੰਬਰਦਾਰਾਂ ਨੂੰ ਕੋਈ ਵੀ ਮੁਸ਼ਕਿਲ ਆਉਂਦੀ ਹੈ ਤਾਂ ਉਨ੍ਹਾਂ ਨਾਲ ਸੰਪਰਕ ਕਰ ਸਕਦਾ ਹੈ | ਇਸ ਮੌਕੇ ਨੰਬਰਦਾਰਾਂ ਨੇ ਇਸ ਗੱਲ 'ਤੇ ਵੀ ਚਰਚਾ ਕੀਤੀ ਕਿ ਜੋ ਮੰਗ ਪੱਤਰ ਨੰਬਰਦਾਰਾਂ ਵਲੋਂ ਸਰਕਾਰ ਨੂੰ ਦਿੱਤਾ ਗਿਆ ਸੀ, ਉਸ 'ਚੋਂ ਕੋਈ ਵੀ ਮੰਗ ਸਰਕਾਰ ਨੇ ਨਹੀਂ ਮੰਨ੍ਹੀ | ਉਨ੍ਹਾਂ ਕਿਹਾ ਕਿ ਜੇਕਰ ਸਰਕਾਰ ਮੰਗਾਂ ਨਹੀਂ ਮੰਨਦੀ ਤਾਂ ਭਵਿੱਖ 'ਚ ਪ੍ਰਦਰਸ਼ਨ ਦਾ ਰਾਹ ਅਖਤਿਆਰ ਕੀਤਾ ਜਾਵੇਗਾ | ਇਸ ਮੌਕੇ ਗੁਰਸੇਵਕ ਸਿੰਘ ਸਕੱਤਰ ਚੱਕ ਕਲਿਆਣ, ਖੁਸ਼ਵਿੰਦਰ ਸਿੰਘ ਮੀਤ ਪ੍ਰਧਾਨ ਮੌੜ, ਮਨਪ੍ਰੀਤ ਸਿੰਘ ਮੀਤ ਪ੍ਰਧਾਨ ਵਾੜਾ ਦਰਾਕਾ, ਰੇਸ਼ਮ ਸਿੰਘ ਹਰੀਨੌਂ, ਬਲਵਿੰਦਰ ਸਿੰਘ ਖਾਰਾ, ਸਿਕੰਦਰ ਸਿੰਘ, ਰੇਸ਼ਮ ਸਿੰਘ, ਅੰਗਰੇਜ਼ ਸਿੰਘ ਕੋਟਕਪੂਰਾ, ਵੀਰ ਸਿੰਘ ਢਿਲਵਾਂ, ਮੁਰਲੀ ਗੁਲਾਟੀ, ਜਸਵਿੰਦਰ ਸਿੰਘ ਜਿਉਣਵਾਲਾ ਮੀਤ ਪ੍ਰਧਾਨ, ਵੀਰ ਸਿੰਘ ਕੋਠੇ ਬੇਰਵਾਲੇ ਸਮੇਤ ਹੋਰ ਨੰਬਰਦਾਰ ਵੀ ਹਾਜ਼ਰ ਸਨ¢