16-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਲਾਈਨਮੈਨਾਂ 'ਤੇ ਕੀਤੇ ਲਾਠੀਚਾਰਜ ਵਿਰੁੱਧ ਬਿਜਲੀ ਮੁਲਾਜ਼ਮਾਂ ਨੇ ਰੋਸ ਮੁਜ਼ਾਹਰਾ ਕੀਤਾ

ਅਜੀਤ ਡੈਸਕ 09-06-2026
ਬਾਜਾਖਾਨਾ, 8 ਜੂਨ (ਜਗਦੀਪ ਸਿੰਘ ਗਿੱਲ)-ਸਬ ਡਵੀਜਨ ਬਾਜਾਖਾਨਾ ਵਿਖੇ ਪਾਵਰਕਾਮ ਵਲੋਂ ਰੁਜ਼ਗਾਰ ਦੀ ਮੰਗ ਕਰਦੇ 2600 ਅਪ੍ਰੈਂਟਿਸ ਲਾਈਨਮੈਨਾਂ 'ਤੇ ਕੀਤੇ ਅੰਨੇ ਤਸੱਦਦ ਦੇ ਰੋਸ ਵਜੋਂ ਰੋਸ ਮੁਜ਼ਾਹਰਾ ਕੀਤਾ ਗਿਆ | ਪਟਿਆਲਾ ਪੁਲਿਸ ਪ੍ਰਸ਼ਾਸਨ ਦੇ ਇਕ ਡੀ.ਐਸ.ਪੀ. ਵਲੋਂ ਬੇਰੁਜ਼ਗਾਰਾਂ 'ਤੇ ਕੀਤੇ ਗਏ ਅੰਨਾ ਤਸੱਦਦ ਦੀ ਨਿਖੇਧੀ ਕੀਤੀ ਗਈ | ਰੋਸ ਰੈਲੀ ਵਿਚ ਬਿਜਲੀ ਮੁਲਾਜ਼ਮ ਸੰਘਰਸਸ਼ੀਲ ਮੋਰਚੇ ਤੋਂ ਇਨਾਵਾ ਪਾਵਰ ਐਂਡ ਟਰਾਂਸਕੋ ਠੇਕਾ ਮੁਲਾਜ਼ਮ ਯੂਨੀਅਨ ਵਲੋਂ ਵੀ ਸ਼ਮੂਲੀਅਤ ਕੀਤੀ ਗਈ | ਇਸ ਰੋਸ ਰੈਲੀ ਵਿਚ ਸਬ ਡਵੀਜਨ ਪ੍ਰਧਾਨ ਸ਼ਮਿੰਦਰ ਸਿੰਘ, ਮੀਤ ਪ੍ਰਧਾਨ ਸਿਮਰਨਜੀਤ ਸਿੰਘ, ਸੈਕਟਰੀ ਜਸਵਿੰਦਰ ਸਿੰਘ, ਖ਼ਜ਼ਾਨਚੀ ਲਖਵਿੰਦਰ ਸਿੰਘ, ਜੁਆਇੰਟ ਸਕੱਤਰ ਸ਼ੁਰੇਸ਼ ਕੁਮਾਰ, ਪ੍ਰਧਾਨ ਹਰਚੰਦ ਸਿੰਘ ਤੇ ਰਾਮ ਸਿੰਘ ਮੌਜਦ ਸਨ |
ਪਿਛਲੀ ਖ਼ਬਰ ਸੇਵਾ ਕੇਂਦਰ ਮੁਲਾਜ਼ਮਾਂ ਵਲੋਂ 9ਵੇਂ ਦਿਨ ਵੀ ਹੜਤਾਲ ਜਾਰੀ ਅਗਲੀ ਖ਼ਬਰ ਫ਼ਰੀਦਕੋਟ ਪੁਲਿਸ ਨੇ ਕੇਂਦਰੀ ਮਾਡਰਨ ਜੇਲ੍ਹ ਦੀ ਕੀਤੀ ਅਚਨਚੇਤ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।