03-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-06-2026

ਬਾਬਾ ਸ੍ਰੀ ਚੰਦ ਸੇਵਾ ਸੁਸਾਇਟੀ ਵਲੋਂ ਪੰਛੀਆਂ ਲਈ ਪਾਣੀ ਦੇ ਕੂੰਡੇ ਵੰਡੇ

ਅਜੀਤ ਡੈਸਕ 11-06-2026
ਫ਼ਰੀਦਕੋਟ, 10 ਜੂਨ (ਜਸਵੰਤ ਸਿੰਘ ਪੁਰਬਾ)-ਬਾਬਾ ਸ੍ਰੀ ਚੰਦ ਸੁਸਾਇਟੀ ਦੇ ਸਰਪ੍ਰਸਤ ਮਹੰਤ ਬਲਦੇਵ ਦਾਸ ਦੇ ਦਿਸ਼ਾ ਨਿਰਦੇਸ਼ 'ਤੇ ਅੱਤ ਦੀ ਗਰਮੀ ਤੋਂ ਪੰਛੀਆ ਨੂੰ ਨਿਜ਼ਾਤ ਦਿਵਾਉਣ ਲਈ ਮਿੱਟੀ ਦੇ ਕੁੰਡੇ ਵੰਡੇ ਗਏ | ਮਹੰਤ ਬਲਦੇਵ ਦਾਸ ਨੇ ਕਿਹਾ ਕਿ ਸਾਰੇ ਹੀ ਲੋਕਾਂ ਨੂੰ ਆਪਣੀਆਂ ਆਪਣੀਆਂ ਛੱਤਾਂ ਉਪਰ ਅੱਤ ਦੀ ਗਰਮੀ ਵਿਚ ਉੱਡ ਰਹੇ ਪੰਛੀਆਂ ਲਈ ਠੰਢਾ ਠੰਢਾ ਪਾਣੀ ਜ਼ਰੂਰ ਰੱਖਣਾ ਚਾਹੀਦਾ ਹੈ | ਰਾਜਿੰਦਰ ਰਿੰਕੂ ਨੇ ਕਿਹਾ ਕਿ ਸੁਸਾਇਟੀ ਵਲੋਂ ਹਰ ਸਾਲ ਕੁੰਡੇ ਵੰਡੇ ਜਾਂਦੇ ਹਨ ਅਤੇ ਸੁਸਾਇਟੀ ਵਲੋਂ ਸਮਾਜ ਭਲਾਈ ਦੇ ਕੰਮਾਂ ਲਈ ਹਮੇਸ਼ਾ ਸੇਵਾ ਚੱਲਦੀ ਰਹਿੰਦੀ ਹੈ | ਇਸ ਮੌਕੇ ਅਮਨਦੀਪ ਸਿੰਘ ਵਿੱਕੀ, ਮੋਹਨ ਲਾਲ, ਮਦਨ ਗੋਪਾਲ, ਪ੍ਰੀਤਮ ਸਿੰਘ ਖਾਲਸਾ, ਗੋਰਾ ਮਚਾਕੀ, ਜਸਵਿੰਦਰ ਸਿੰਘ ਮਨਚੰਦਾ, ਰਾਜਿੰਦਰ ਅਰੋੜਾ, ਜਗਮੀਤ ਸੰਧੂ, ਨਿਖਲ ਕਪੂਰ, ਸਚਿਨ ਸੇਠੀ, ਯੁਵਰਾਜ ਦਾਸ, ਸੁਖਵਿੰਦਰ ਸੁਖੀ, ਲਵਲੀ, ਕਾਕਾ ਵਰਮਾ, ਗੁਰਪ੍ਰੀਤ ਸਿੰਘ ਤੇ ਹਰਮੋਹਨ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਜੂਨ 1984 ਦੇ ਸ਼ਹੀਦਾਂ ਨੂੰ ਸਮਰਪਿਤ ਦਸਤਾਰ ਸਿਖਲਾਈ ਕੈਂਪ 12 ਤੋਂ 21 ਜੂਨ ਤੱਕ ਅਗਲੀ ਖ਼ਬਰ 'ਛਿਪਦੇ' ਤੋਂ ਚੜ੍ਹਦੇ ਪੰਜਾਬ ਤੱਕ ਸਿਆਸੀ ਸਫ਼ਰ ਲਈ ਭਾਜਪਾ ਦਾ ਓ.ਬੀ.ਸੀ. 'ਕਾਰਡ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।