11-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਸੜਕੀ ਹਾਦਸੇ ਦਾ ਸ਼ਿਕਾਰ ਪ੍ਰਭਕਰਨ ਸਿੰਘ ਰੋਮਾਣਾ ਦਾ ਦਿਹਾਂਤ

ਅਜੀਤ ਡੈਸਕ 12-06-2026
ਫ਼ਰੀਦਕੋਟ, 11 ਜੂਨ (ਜਸਵੰਤ ਸਿੰਘ ਪੁਰਬਾ, ਹਰਮਿੰਦਰ ਸਿੰਘ ਮਿੰਦਾ)-ਮੰਗਲਵਾਰ ਦੇ ਦਿਨ ਸਥਾਨਕ ਬੱਸ ਸਟੈਂਡ ਦੇ ਨਜ਼ਦੀਕ ਸੜਕੀ ਹਾਦਸੇ 'ਚ ਦਸਮੇਸ਼ ਪਬਲਿਕ ਸਕੂਲ ਦਾ ਵਿਦਿਆਰਥੀ ਟਿਊਸ਼ਨ ਪੜ੍ਹ ਕੇ ਘਰ ਨੂੰ ਜਾ ਰਿਹਾ ਸੀ ਤਾਂ ਰਸਤੇ 'ਚ ਵਾਪਰੇ ਸੜਕੀ ਹਾਦਸੇ ਦੌਰਾਨ ਗੰਭੀਰ ਰੂਪ 'ਚ ਜ਼ਖ਼ਮੀ ਹੋ ਗਿਆ ਸੀ | ਬੀਤੀ ਦੇਰ ਰਾਤ ਇਹ ਸੁਹਣਾ ਸੁਨੱਖਾ ਨੌਜਵਾਨ ਜ਼ਿੰਦਗੀ ਤੇ ਮੌਤ ਦੀ ਲੜਾਈ ਹਾਰ ਗਿਆ | ਉਸਦੀ ਮੌਤ ਦੀ ਖ਼ਬਰ ਸੁਣਦਿਆਂ ਸ਼ਹਿਰ ਅੰਦਰ ਸੋਗ ਦੀ ਲਹਿਰ ਫ਼ੈਲ ਗਿਆ | ਮਿ੍ਤਕ ਨੌਜਵਾਨ ਪ੍ਰਭਕਰਨ ਸਿੰਘ ਰੋਮਾਣਾ ਆਪਣੇ ਪਿਤਾ ਸਵਰਨ ਸਿੰਘ ਰੋਮਾਣਾ ਅਤੇ ਪਵਨਦੀਪ ਕੌਰ ਜੋ ਸਿੱਖਿਆ ਵਿਭਾਗ 'ਚ ਹਨ, ਦਾ ਇਕਲੌਤਾ ਬੇਟਾ ਸੀ | ਜਸਕਰਨ ਸਿੰਘ ਰੋਮਾਣਾ ਹੈਡ ਮਾਸਟਰ ਅਤੇ ਬਲਕਰਨ ਸਿੰਘ ਰੋਮਾਣਾ ਅਧਿਆਪਕ ਦਾ ਭਤੀਜਾ ਸੀ | ਅੱਜ ਉਸਦਾ ਅੰਤਿਮ ਸਸਕਾਰ ਰਾਮ ਬਾਗ ਸ਼ਮਸ਼ਾਨ ਘਾਟ ਵਿਖੇ ਕੀਤਾ ਗਿਆ | ਇਸ ਮੌਕੇ ਰਾਜਨੀਤਿਕ, ਸਮਾਜਿਕ, ਧਾਰਮਿਕ, ਵਪਾਰਕ ਅਤੇ ਸਿੱਖਿਆ ਖੇਤਰ ਦੀਆਂ ਅਹਿਮ ਹਸਤੀਆਂ ਹਾਜ਼ਰ ਸਨ | ਜਿਨ੍ਹਾਂ ਨੇ ਨਮ ਅੱਖਾਂ ਨਾਲ ਇਸ ਬੱਚੇ ਨੂੰ ਅੰਤਿਮ ਵਿਦਾਇਗੀ ਦਿੱਤੀ |
ਪਿਛਲੀ ਖ਼ਬਰ ਸ਼ਹੀਦੀ ਦਿਹਾੜੇ ਅਤੇ ਜੂਨ '84 ਦੇ ਸ਼ਹੀਦਾਂ ਨੂੰ ਸਮਰਪਿਤ ਸਮਾਗਮ 16 ਨੂੰ ਅਗਲੀ ਖ਼ਬਰ ਸਾਨੂੰ ਕਮਾਈ ਦਾ ਕੁਝ ਹਿੱਸਾ ਲੋੜਵੰਦਾਂ ਦੀ ਮਦਦ ਲਈ ਕੱਢਣਾ ਚਾਹੀਦਾ ਹੈ-ਅਨੇਕ ਬਰਾੜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।