13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ

ਅਜੀਤ ਡੈਸਕ 18-06-2026


ਫ਼ਰੀਦਕੋਟ, 17 ਜੂਨ (ਜਸਵੰਤ ਸਿੰਘ ਪੁਰਬਾ)-ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਮਹੀਨਾਵਾਰ ਮੀਟਿੰਗ ਫ਼ਰੀਦਕੋਟ ਵਿਖੇ ਸੁਰਜੀਤ ਸਿੰਘ ਹਰੀਏਵਾਲਾ ਜ਼ਿਲ੍ਹਾ ਪ੍ਰਧਾਨ ਦੀ ਪ੍ਰਧਾਨਗੀ ਵਿਚ ਹੋਈ। ਮੀਟਿੰਗ ‘ਚ ਬੋਲਦਿਆਂ ਸੀਨੀਅਰ ਆਗੂ ਬੋਹੜ ਸਿੰਘ ਖਾਰਾ, ਜਸਵਿੰਦਰ ਸਿੰਘ ਟੈਪੀ ਬਲਾਕ ਪ੍ਰਧਾਨ ਜੈਤੋ ਅਤੇ ਰਣਧੀਰ ਸਿੰਘ ਸ਼ੇਰ ਸਿੰਘ ਵਾਲਾ ਬਲਾਕ ਪ੍ਰਧਾਨ ਸਾਦਿਕ ਨੇ ਕਿਹਾ ਕਿ ਕੇਂਦਰ ਸਰਕਾਰ ਦੇਸ਼ਾਂ ਦੀ ਲੜ੍ਹਾਈ ਬਹਾਨਾ ਬਣਾ ਕੇ ਡੀਜ਼ਲ, ਪੈਟਰੋਲ ਦਾ ਰੇਟ ਵਧਾ ਕੇ ਆਮ ਜਨਤਾ ਦੀਆਂ ਜੇਬਾਂ ‘ਤੇ ਕਰੋੜਾਂ ਰੁਪਿਆਂ ਦਾ ਵਾਧੂ ਬੋਝ ਪਾ ਰਹੀ ਹੈ, ਜੋ ਕਿ ਨਿੰਦਣਯੋਗ ਹੈ। ਉਨ੍ਹਾਂ ਕਿਹਾ ਝੋਨੇ ਦੀ ਲਵਾਈ ਲਈ ਦੇਸ਼ ਭਰ ਦੇ ਕਿਸਾਨਾਂ ਨੂੰ ਡੀਜ਼ਲ ਦੀ ਲੋੜ ਹੁੰਦੀ ਹੈ। ਇਸ ਦਾ ਕਿਸਾਨਾਂ ਦੀ ਆਰਥਿਕਤਾ ‘ਤੇ ਮਾੜਾ ਅਸਰ ਪੈ ਰਿਹਾ ਹੈ, ਪਰ ਕੇਂਦਰ ਸਰਕਾਰ ਨੂੰ ਇਸ ਦਾ ਕੋਈ ਫ਼ਿਕਰ ਨਹੀਂ ਹੈ। ਉਨ੍ਹਾਂ ਕਿਸਾਨਾਂ ਦੀਆਂ ਖੇਤਾਂ ‘ਚੋਂ ਮੋਟਰਾਂ ਚੋਰੀ ਹੋਣ ‘ਤੇ ਚਿੰਤਾ ਪ੍ਰਗਟ ਕਰਦਿਆਂ ਕਿਹਾ ਕਿ ਜਦ ਬਿਜਲੀ ਪੂਰਾ ਸਮਾਂ ਨਹੀਂ ਆਉਂਦੀ ਤਾਂ ਕਿਸਾਨਾਂ ਨੂੰ ਮਜਬੂਰਨ ਡੀਜ਼ਲ ਬਾਲ ਕੇ ਝੋਨਾ ਲਾਉਣ ਲਈ ਖੇਤ ਦੀ ਤਿਆਰੀ ਕਰਨੀ ਪੈਂਦੀ ਹੈ। ਇਨ੍ਹਾਂ ਮਹਿੰਗੇ ਭਾਅ ਦੀਆਂ ਮੋਟਰਾਂ ਨੂੰ ਕਬਾੜੀਏ ਕੌਡੀਆਂ ਦੇ ਭਾਅ ‘ਤੇ ਖ਼ਰੀਦਦੇ ਹਨ। ਇਸ ਨਾਲ ਕਿਸਾਨਾਂ ਦਾ ਬਹੁਤ ਕਸਾਰਾ ਲੱਗਦਾ ਹੈ। ਇਸ ਮੌਕੇ ਮੱਖਣ ਸਿੰਘ ਸ਼ੇਰ ਸਿੰਘ ਵਾਲਾ, ਮਨਜੀਤ ਸਿੰਘ ਖਾਰਾ ਸੀਨੀਅਰ ਮੀਤ ਪ੍ਰਧਾਨ, ਰੂਪ ਸਿੰਘ ਹਰੀਏ ਵਾਲਾ ਇਕਾਈ ਪ੍ਰਧਾਨ, ਸਤਵੀਰ ਸਿੰਘ ਮੀਤ ਪ੍ਰਧਾਨ ਸਾਦਿਕ, ਜਸਵਿੰਦਰ ਗੱਗੀ ਕੋਟਕਪੂਰਾ ਅਤੇ ਹੋਰ ਅਹੁਦੇਦਾਰ ਹਾਜ਼ਰ ਸਨ।

 

ਪਿਛਲੀ ਖ਼ਬਰ 17 ਪੇਂਡੂ ਲਿੰਕ ਸੜਕਾਂ ਅਤੇ ਜੈਤੋ-ਗੋਨਿਆਣਾ ਰੋਡ ਨੂੰ ਤੁਰੰਤ ਚੌੜਾ ਕਰਨ ਦੀ ਮੰਗ ਅਗਲੀ ਖ਼ਬਰ ਨਸ਼ਾ ਤਸਕਰਾਂ ਤੇ ਹੁੱਲੜਬਾਜ਼ਾਂ ਨੂੰ ਕਿਸੇ ਵੀ ਕੀਮਤ ’ਤੇ ਬਖ਼ਸ਼ਿਆ ਨਹੀਂ ਜਾਵੇਗਾ- ਚੌਕੀ ਇੰਚਾਰਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।