13-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-06-2026

ਮਿੱਟੀ ਦੇ ਭਰੇ ਅਣਢਕੇ ਟਰਾਲਿਆਂ ਤੇ ਟਿੱਪਰਾਂ ਤੋਂ ਰਾਹਗੀਰ ਪ੍ਰੇਸ਼ਾਨ

ਅਜੀਤ ਡੈਸਕ 18-06-2026


ਬਰਗਾੜੀ, 17 ਜੂਨ (ਸੁਖਰਾਜ ਸਿੰਘ ਗੋਂਦਾਰਾ)-ਇਸ ਗੱਲ ਤੋਂ ਅਸੀਂ ਸਭ ਵਾਕਫ਼ ਹਾਂ ਕਿ ਵਿਕਾਸ ਦੇ ਨਾਂਅ ‘ਤੇ ਚੌੜੀਆਂ ਤੇ ਉੱਚੀਆਂ ਸੜ੍ਹਕਾਂ ਬਣ ਰਹੀਆਂ ਹਨ। ਇਨ੍ਹਾਂ ਉੱਪਰ ਭਰਤ ਪਾਉਣ ਲਈ ਵੱਡੇ ਟਿੱਪਰਾਂ ਤੇ ਟਰਾਲਿਆਂ ਦੀ ਵਰਤੋਂ ਕੀਤੀ ਜਾਂਦੀ ਹੈ। ਆਵਾਜਾਈ ਦੇ ਨਿਯਮਾਂ ਅਨੁਸਾਰ ਭਰਤ ਪਾਉਣ ਵਾਲੇ ਸਾਧਨ ਉੱਪਰੋਂ ਤਰਪਾਲ ਵਗੈਰਾ ਨਾਲ ਢੱਕੇ ਹੋਣੇ ਜ਼ਰੂਰੀ ਹਨ। ਸਮਾਜ ਸੇਵੀ ਜਗਜੀਤ ਸਿੰਘ ਖਾਲਸਾ ਨੇ ਦੱਸਿਆ ਕਿ ਇਹ ਭਰਤ ਵਾਲੇ ਟਿੱਪਰ ਤੇ ਟਰਾਲੇ ਆਵਾਜਾਈ ਨਿਯਮਾਂ ਦੀਆਂ ਧੱਜੀਆਂ ਉਡਾਉਂਦੇ ਆਮ ਦੇਖੇ ਜਾ ਸਕਦੇ ਹਨ ਕਿਉਂਕਿ ਇਹ ਢੱਕੇ ਨਾ ਹੋਣ ਕਰਕੇ ਇਨ੍ਹਾਂ ‘ਚ ਉੱਡਦੀ ਮਿੱਟੀ ਸਕੂਟਰ, ਮੋਟਰ ਸਾਈਕਲਾਂ ਤੇ ਹੋਰ ਛੋਟੇ ਵਹੀਕਲਾਂ ਵਾਲੇ ਰਾਹਗੀਰਾਂ ਲਈ ਪ੍ਰੇਸ਼ਾਨੀ ਦਾ ਸਬੱਬ ਬਣਦੀ ਹੈ ਅਤੇ ਕਈ ਵਾਰ ਜੇਕਰ ਇਹ ਮਿੱਟੀ ਅੱਖਾਂ ‘ਚ ਪੈਣ ਨਾਲ ਹਾਦਸੇ ਵੀ ਵਾਪਰ ਜਾਂਦੇ ਹਨ। ਇਸ ਤੋਂ ਇਲਾਵਾ ਹੁਣ ਭੱਠਿਆਂ ਵਾਲੇ ਵੀ ਦੂਰ ਦੁਰਾਡੇ ਤੋਂ ਮਿੱਟੀ ਲਿਆ ਕਿ ਭੱਠਿਆਂ ਦੇ ਨੇੜੇ ਇੱਕਠੀ ਕਰਦੇ ਹਨ ਇਸ ਮਿੱਟੀ ਵਾਲੇ ਟਰਾਲੇ ਵੀ ਬਿਲਕੁਲ ਨਹੀਂ ਢੱਕੇ ਹੁੰਦੇ। ਇਸ ਕਰਕੇ ਰਾਹਗੀਰਾਂ ਤੋਂ ਇਲਾਵਾ ਜਿਨ੍ਹਾਂ ਪਿੰਡਾਂ ‘ਚ ਇਹ ਟਰਾਲੇ ਗੁਰਜਦੇ ਹਨ ਇਨ੍ਹਾਂ ਟਰਾਲਿਆਂ ‘ਚ ਉੱਡਦੀ ਧੂੜ ਲਿੰਕ ਸੜ੍ਹਕਾਂ ਨੇੜਲੇ ਘਰਾਂ ਦਾ ਜਨਜੀਵਨ ਵੀ ਪ੍ਰਭਾਵਿਤ ਕਰਦੀ ਹੈ। ਰਾਹਗੀਰਾਂ ਤੇ ਆਮ ਲੋਕਾਂ ਨੇ ਸਬੰਧਿਤ ਵਿਭਾਗ ਤੋਂ ਮੰਗ ਕੀਤੀ ਹੈ ਕਿ ਇਨ੍ਹਾਂ ਭਰਤ ਪਾਉਣ ਟਰਾਲੇ, ਟਿੱਪਰਾਂ ਤੇ ਹੋਰ ਸਾਧਨਾਂ ਨੂੰ ਢੱਕਣਾ ਯਕੀਨੀ ਬਣਾਵੇ।

ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ (ਵਾਰਿਸ ਪੰਜਾਬ ਦੇ) ਨੇ ਪੰਜਾਬ ਦੇ ਮੁੱਖ ਮੰਤਰੀ ਦਾ ਪੁਤਲਾ ਸਾੜ ਕੇ ਕੀਤਾ ਰੋਸ ਵਿਖਾਵਾ ਅਗਲੀ ਖ਼ਬਰ ਇੰਟਰਨੈਸ਼ਨਲ ਮਿਲੇਨੀਅਮ ਸਕੂਲ ’ਚ ‘ਨੋ ਸਕੂਲ ਬੈਗ, ਨੋ ਹੋਮਵਰਕ’ ਸੰਕਲਪ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।