07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

ਖੇਤੀ ਵਿਰਾਸਤ ਮਿਸ਼ਨ ਦੇ ‘ਨਵ-ਤਿ੍ੰਞਣ’ ਨੂੰ ਮਿਲਿਆ ਰਾਸ਼ਟਰੀ ਮਾਣ

ਅਜੀਤ ਡੈਸਕ 01-07-2026
ਜੈਤੋ, 30 ਜੂਨ (ਗੁਰਚਰਨ ਸਿੰਘ ਗਾਬੜੀਆ)-ਪੰਜਾਬ ਵਿਚ ਜੈਵਿਕ ਦੇਸੀ ਕਪਾਹ, ਚਰਖੇ ਅਤੇ ਹੱਥਕਰਘੇ ਦੇ ਪੁਨਰ ਜਾਗਰਣ ਲਈ ਕੰਮ ਕਰ ਰਹੇ ਖੇਤੀ ਵਿਰਾਸਤ ਮਿਸ਼ਨ ਦੇ ਮਹੱਤਵਾਕਾਂਕਸ਼ੀ ਉੱਦਮ ‘ਨਵ-ਤਿ੍ਰੰਞਣ’ ਨੂੰ ਉਸ ਵੇਲੇ ਵੱਡਾ ਰਾਸ਼ਟਰੀ ਮਾਣ ਮਿਲਿਆ, ਜਦੋਂ ਭਾਰਤ ਸਰਕਾਰ ਦੇ ਕੱਪੜਾ ਮੰਤਰਾਲੇ ਵਲੋਂ ਸੰਸਥਾ ਨਾਲ ਜੁੜੀਆਂ ਦੋ ਹੱਥਕਰਘਾ ਬੁਣਕਰਾਂ ਰਮਨਦੀਪ ਕੌਰ ਅਤੇ ਰੇਖਾ ਰਾਣੀ ਨੂੰ ਮਹਾਤਮਾ ਗਾਂਧੀ ਗ੍ਰਾਮ ਸਵਰਾਜ ਇਨੀਸ਼ੀਏਟਿਵ (ਐਮ.ਜੀ.ਜੀ.ਐਸ.ਆਈ) ਤਹਿਤ ਨਵੀਂ ਦਿੱਲੀ ਵਿਖੇ ਹੋਣ ਵਾਲੇ ਦੋ ਰੋਜ਼ਾ ਰਾਸ਼ਟਰੀ ਸੈਮੀਨਾਰ ਵਿਚ ਭਾਗ ਲੈਣ ਲਈ ਚੁਣਿਆ ਗਿਆ ਹੈ। ਭਾਰਤ ਸਰਕਾਰ ਦੇ ਵਿਕਾਸ ਕਮਿਸ਼ਨਰ (ਹੈਂਡਲੂਮ/ਹਸਤਸ਼ਿਲਪ) ਦਫ਼ਤਰ ਵਲੋਂ ਜਾਰੀ ਪੱਤਰ ਅਨੁਸਾਰ 30 ਜੂਨ ਤੇ 1 ਜੁਲਾਈ ਨੂੰ ਨਵੀਂ ਦਿੱਲੀ ਵਿਖੇ ਰਾਸ਼ਟਰੀ ਸੈਮੀਨਾਰ ਕਰਵਾਇਆ ਜਾ ਰਿਹਾ ਹੈ। ਜਿਸ ਵਿਚ ਦੇਸ਼ ਭਰ ਤੋਂ ਚੁਣੇ ਹੋਏ ਬੁਣਕਰ, ਕਾਰੀਗਰ ਅਤੇ ਹਸਤਸ਼ਿਲਪ ਨਾਲ ਜੁੜੇ ਮਾਹਿਰ ਹਿੱਸਾ ਲੈ ਰਹੇ ਹਨ। ਸੈਮੀਨਾਰ ਦੌਰਾਨ ਲਾਭਪਾਤਰੀਆਂ ਦਾ ਮੁੱਢਲਾ ਸਰਵੇਖਣ, ਬੁਣਕਰਾਂ ਦੀਆਂ ਲੋੜਾਂ ਦਾ ਅਧਿਐਨ, ਹੁਨਰ ਵਿਕਾਸ, ਡਿਜ਼ਾਇਨ, ਉਤਪਾਦ ਵਿਕਾਸ ਅਤੇ ਜੀਵਨ-ਜੀਵਿਕਾ ਨੂੰ ਮਜ਼ਬੂਤ ਕਰਨ ਲਈ ਸਿਖਲਾਈ ਮਡਿਊਲ ਤਿਆਰ ਕਰਨ ਸਬੰਧੀ ਵਿਸਥਾਰ ਨਾਲ ਵਿਚਾਰ-ਵਟਾਂਦਰਾ ਕੀਤਾ ਜਾਵੇਗਾ।
ਪਿਛਲੀ ਖ਼ਬਰ ਬਾਂਸਲ ਸਵੀਟ ਹਾਊਸ ’ਚ ਚੋਰੀ ਹੋਏ 1.50 ਲੱਖ ਰੁਪਏ ਬਰਾਮਦ, ਦੋਸ਼ੀ ਗ੍ਰਿਫ਼ਤਾਰ ਅਗਲੀ ਖ਼ਬਰ ਵਿਕਸਤ ਭਾਰਤ ਜੀ. ਰਾਮ.ਜੀ ਯੋਜਨਾ ਲਾਗੂ ਹੋਣ ਨਾਲ ਮਜ਼ਦੂਰਾਂ ਦੇ ਰੁਜ਼ਗਾਰ ਨੂੰ ਵੱਡੀ ਢਾਅ ਲੱਗੇਗੀ- ਢਿੱਲਵਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।