08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-07-2026

‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ

ਅਜੀਤ ਡੈਸਕ 01-07-2026
ਜੈਤੋ, 30 ਜੂਨ (ਗੁਰਮੀਤਪਾਲ ਰੋੜੀਕਪੂਰਾ’)-‘ਯੁੱਧ ਨਸ਼ਿਆਂ ਵਿਰੁੱਧ’ ਮੁਹਿੰਮ ਤਹਿਤ ਰਾਮਲੀਲ੍ਹਾ ਗਰਾਊਂਡ ਜੈਤੋ ਵਿਖੇ ਨਾਈਟ ਕ੍ਰਿਕਟ ਟੂਰਨਾਮੈਂਟ ਕਰਵਾਇਆ ਗਿਆ। ਇਸ ਟੂਰਨਾਮੈਂਟ ਦਾ ਉਦਘਾਟਨ ਵਿਧਾਇਕ ਅਮੋਲਕ ਸਿੰਘ ਅਤੇ ਵਿਸ਼ੇਸ਼ ਮਹਿਮਾਨ ਰਾਕੇਸ਼ ਕਾਲਾ ਨੇ ਫ਼ੀਤਾ ਕੱਟ ਕੇ ਕੀਤਾ। ਵਿਧਾਇਕ ਅਮੋਲਕ ਸਿੰਘ ਨੇ ਕਿਹਾ ਕਿ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਕਰਵਾਏ ਜਾ ਰਹੇ ਟੂਰਨਾਮੈਂਟ ਦਾ ਮਕਸਦ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਚੰਗਾ ਸੰਦੇਸ਼ ਹੈ। ਨੌਜਵਾਨ ਨਸ਼ਿਆਂ ਵਰਗੀ ਸਮਾਜਿਕ ਬੁਰਾਈ ਤੋਂ ਦੂਰ ਰਹਿਣਗੇ ਅਤੇ ਖੇਡਾਂ ਨੂੰ ਆਪਣੀ ਜ਼ਿੰਦਗੀ ਦਾ ਅਹਿਮ ਹਿੱਸਾ ਬਣਾਉਣਗੇ। ਟੂਰਨਾਮੈਂਟ ਦੇ ਸ਼ੁਰੂਆਤੀ ਮੈਚ ਵਿਚ ਰਾਜੂ ਸਿੱਧੂ ਨਗਰ ਕੌਂਸਲਰ ਦੀ ਟੀਮ ਤੇਜਪਾਲ-11 ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਤੁਲਸੀ ਰਾਮ ਬਾਂਸਲ, ਲਵੀਸ਼ ਜਿੰਦਲ ਦੀ ਟੀਮ ਨੂੰ ਹਰਾ ਕੇ ਜਿੱਤ ਦਰਜ ਕੀਤੀ। ਮੈਚ ਦੌਰਾਨ ਦਰਸ਼ਕਾਂ ਅਤੇ ਖੇਡ ਪ੍ਰੇਮੀਆਂ ਵਿਚ ਭਾਰੀ ਉਤਸ਼ਾਹ ਦੇਖਣ ਨੂੰ ਮਿਲਿਆ। ਇਸ ਮੌਕੇ ਧਰਮਜੀਤ ਸਿੰਘ ਰਾਮੇਆਣਾ ਚੇਅਰਮੈਨ ਸੀਵਰੇਜ ਬੋਰਡ ਪੰਜਾਬ, ਡਾ. ਲਛਮਣ ਸ਼ਰਮਾ ਭਗਤੂਆਣਾ ਚੇਅਰਮੈਨ ਮਾਰਕੀਟ ਕਮੇਟੀ, ਲਖਵਿੰਦਰ ਸਿੰਘ ਲੱਖਾ ਬਰਾੜ ਨਗਰ ਕੌਂਸਲਰ, ਰਾਜੂ ਸਿੱਧੂ ਨਗਰ ਕੌਂਸਲਰ, ਪ੍ਰੇਮ ਅਰੋੜਾ, ਸਰਪ੍ਰਸਤ ਸੋਨੂੰ ਸ਼ਰਮਾ, ਪ੍ਰਧਾਨ ਸ਼ੇਖਰ ਸ਼ਰਮਾ, ਖ਼ਜ਼ਾਨਚੀ ਪ੍ਰਿੰਸ ਸੈਣ, ਸੰਦੀਪ ਟੋਨੀ ਸ਼ਰਮਾ, ਲਵੀਸ਼ ਕਾਂਸਲ, ਤੇਜਪਾਲ ਸਿੰਘ, ਹੈਪੀ ਘੁਲਿਆਣੀ ਅਤੇ ਆਸ਼ੀਸ਼ ਬਰਗਾੜੀ ਆਦਿ ਵੀ ਹਾਜ਼ਰ ਸਨ।
ਪਿਛਲੀ ਖ਼ਬਰ ਪੇਪਰ ਲੀਕ ਮਾਮਲੇ ਵਿਚ ਕੇਂਦਰ ਸਰਕਾਰ ਨੇ ਕੁਝ ਨਹੀਂ ਕੀਤਾ-ਰਵਿੰਦਰ ਡਾਲਵੀ ਅਗਲੀ ਖ਼ਬਰ ਬਾਂਸਲ ਸਵੀਟ ਹਾਊਸ ’ਚ ਚੋਰੀ ਹੋਏ 1.50 ਲੱਖ ਰੁਪਏ ਬਰਾਮਦ, ਦੋਸ਼ੀ ਗ੍ਰਿਫ਼ਤਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।