ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ’ਚ ਡੌਲਫਿਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਦੀ ਸ਼ਾਨਦਾਰ ਜਿੱਤ
ਕੋਟਕਪੂਰਾ, 4 ਸਤੰਬਰ (ਹਰਪ੍ਰੀਤ ਸਿੰਘ)-ਡੌਲਫਿਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ।
ਕੋਟਕਪੂਰਾ, 4 ਸਤੰਬਰ (ਹਰਪ੍ਰੀਤ ਸਿੰਘ)-ਡੌਲਫਿਨ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਜ਼ਿਲ੍ਹਾ ਪੱਧਰੀ ਖੇਡ ਮੁਕਾਬਲਿਆਂ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਸਕੂਲ ਦਾ ਨਾਮ ਰੌਸ਼ਨ ਕੀਤਾ। ਵਿਦਿਆਰਥੀਆਂ ਨੇ ਵੱਖ-ਵੱਖ ਖੇਡਾਂ ਵਿਚ ਪਹਿਲਾ, ਦੂਜਾ ਅਤੇ ਤੀਜਾ ਸਥਾਨ ਹਾਸਿਲ ਕਰਕੇ ਆਪਣੀ ਪ੍ਰਤਿਭਾ ਦਾ ਲੋਹਾ ਮਨਵਾਇਆ। ਪਹਿਲਾ ਸਥਾਨ ਸੇਪਕ ਟਕਰਾਅ ਅੰਡਰ-17 ਲੜਕੀਆਂ, ਬੀਚ ਵਾਲੀਬਾਲ ਅੰਡਰ-14 ਲੜਕੇ, ਚੈੱਸ ਅੰਡਰ-14 ਲੜਕੇ, ਗਤਕਾ ਸਿੰਗਲ ਸੋਟੀ ਅੰਡਰ-14 ਲੜਕੇ ਅਤੇ ਵਾਲੀਬਾਲ ਅੰਡਰ-14 ਲੜਕੇ ਨੇ ਹਾਸਿਲ ਕੀਤਾ। ਦੂਜਾ ਸਥਾਨ ਵਾਲੀਬਾਲ ਅੰਡਰ-17 ਲੜਕੀਆਂ ਅਤੇ ਨੈੱਟਬਾਲ ਅੰਡਰ-14 ਲੜਕੀਆਂ, ਅੰਡਰ-17 ਲੜਕੀਆਂ ਅਤੇ ਅੰਡਰ-14 ਲੜਕਿਆਂ ਨੇ ਪ੍ਰਾਪਤ ਕੀਤਾ। ਤੀਜਾ ਸਥਾਨ ਨੈੱਟਬਾਲ ਅੰਡਰ-17 ਲੜਕਿਆਂ, ਗਤਕਾ ਫ਼ਰੀ ਸੋਟੀ ਅੰਡਰ-14 ਲੜਕਿਆਂ ਅਤੇ ਗਤਕਾ ਸਿੰਗਲ ਸੋਟੀ ਅੰਡਰ-14 ਲੜਕੀਆਂ ਨੇ ਹਾਸਿਲ ਕੀਤਾ। ਇਸ ਤੋਂ ਇਲਾਵਾ ਸਕੇਟਿੰਗ, ਕਿੱਕ ਬਾਕਸਿੰਗ, ਕਰਾਟੇ, ਬਾਕਸਿੰਗ, ਤਾਇਕਵਾਂਡੋ, ਪਾਵਰ ਲਿਫਟਿੰਗ ਅਤੇ ਵਿਅਕਤੀਗਤ ਫ਼ਰੀ ਸੋਟੀ ਦੇ ਮੁਕਾਬਲਿਆਂ ਵਿਚ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦਿਆਂ ਕੁੱਲ 15 ਸੋਨੇ, 7 ਚਾਂਦੀ ਅਤੇ 8 ਕਾਂਸੀ ਦੇ ਤਗਮੇ ਜਿੱਤੇ। ਇਸ ਮੌਕੇ ਪ੍ਰਿੰਸੀਪਲ ਨੇ ਸਾਰੇ ਜੇਤੂ ਵਿਦਿਆਰਥੀਆਂ ਨੂੰ ਵਧਾਈ ਦਿੱਤੀ ਅਤੇ ਉਨ੍ਹਾਂ ਦੀ ਇਸ ਸ਼ਾਨਦਾਰ ਪ੍ਰਾਪਤੀ ਲਈ ਕੋਚ ਡੀ.ਪੀ. ਅੰਗਰੇਜ਼ ਸਿੰਘ, ਅਮਨਦੀਪ ਸਿੰਘ, ਗੁਰਮਨ ਸਿੰਘ ਅਤੇ ਰੌਸ਼ਨੀ ਦੇ ਮਾਰਗਦਰਸ਼ਨ ਅਤੇ ਮਿਹਨਤ ਦੀ ਸ਼ਲਾਘਾ ਕੀਤੀ।