05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-09-2026

ਲੋਕਤੰਤਰ ‘ਇਕ ਦੇਸ਼ ਇਕ ਚੋਣ’ ਨਾਲ ਨਹੀਂ ਸਗੋਂ ਸਵੱਛ ਰਾਜਨੀਤੀ ਨਾਲ ਹੀ ਮਜ਼ਬੂਤ ਹੋ ਸਕਦਾ ਹੈ : ਪਵਨਪ੍ਰੀਤ ਸਿੰਘ

ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਸਾਰੇ ਭਾਰਤ ਵਿਚ ਇਕ ਦੇਸ਼ ਇਕ ਚੋਣ ਨਾਲ ਨਹੀਂ ਸਗੋਂ ਸਵੱਛ ਰਾਜਨੀਤੀ ਨਾਲ ਹੀ ਮਜ਼ਬੂਤ ਹੋ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ ਮਜ਼ਦੂਰਾਂ ਦੇ ਆਗੂ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਰਾਜ ਕਰਨ ਦੀ ਨੀਤੀ ਲੋਕ ਪੱਖੀ ਹੋਣੀ ਚਾਹੀਦੀ ਹੈ, ਇਸ ਵਿਚੋਂ ਧਨ, ਬਲ, ਅਪਰਾਧ, ਫਿਰਕੇ ਵੰਡਣ ਆਦਿ ਵਾਲੀ ਨਹੀਂ ਸਗੋਂ ਇਕ ਨੂੰ ਇਨਸਾਫ਼ ਦੇਣ ਵਾਲੀ, ਖੇਤਰੀ ਲੋਕਾਂ ਦੇ ਸਤਿਕਾਰ ਵਾਲੀ ਹੋਣੀ ਚਾਹੀਦੀ ਹੈ।

ਅਜੀਤ ਡੈਸਕ 05-09-2026
ਫ਼ਰੀਦਕੋਟ, 4 ਸਤੰਬਰ (ਜਸਵੰਤ ਸਿੰਘ ਪੁਰਬਾ)-ਸਾਰੇ ਭਾਰਤ ਵਿਚ ਇਕ ਦੇਸ਼ ਇਕ ਚੋਣ ਨਾਲ ਨਹੀਂ ਸਗੋਂ ਸਵੱਛ ਰਾਜਨੀਤੀ ਨਾਲ ਹੀ ਮਜ਼ਬੂਤ ਹੋ ਸਕਦਾ ਹੈ। ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਕਿਸਾਨਾਂ ਮਜ਼ਦੂਰਾਂ ਦੇ ਆਗੂ ਪਵਨਪ੍ਰੀਤ ਸਿੰਘ ਨੇ ਕਿਹਾ ਕਿ ਰਾਜ ਕਰਨ ਦੀ ਨੀਤੀ ਲੋਕ ਪੱਖੀ ਹੋਣੀ ਚਾਹੀਦੀ ਹੈ, ਇਸ ਵਿਚੋਂ ਧਨ, ਬਲ, ਅਪਰਾਧ, ਫਿਰਕੇ ਵੰਡਣ ਆਦਿ ਵਾਲੀ ਨਹੀਂ ਸਗੋਂ ਇਕ ਨੂੰ ਇਨਸਾਫ਼ ਦੇਣ ਵਾਲੀ, ਖੇਤਰੀ ਲੋਕਾਂ ਦੇ ਸਤਿਕਾਰ ਵਾਲੀ ਹੋਣੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਇਕ ਪਾਸੇ ਤਾਂ ਦੇਸ਼ ਵਿਚ ਬੰਦੇ ਮਾਤਰਮ ਨੂੰ ਗੀਤ ਦਾ ਵਾ ਵੇਲਾ ਖੜ੍ਹਾ ਕੀਤਾ ਜਾ ਰਿਹਾ ਹੈ, ਪ੍ਰੰਤੂ ਇਸ ਵਿਚਲੀਆਂ ਭਾਵਨਾਵਾਂ ਜਿਵੇਂ ਨਦੀਆਂ, ਹਵਾਵਾਂ, ਹਰਿਆਵਲ, ਹਿਮਾਲਿਆ ਦੇ ਪਹਾੜਾਂ ਦਾ ਜ਼ਿਕਰ ਅਤੇ ਗੁਣਗਾਣ ਹੈ, ਤਾਂ ਅੱਜ ਸਾਡੇ ਪਾਣੀ ਅਤੇ ਹਵਾਵਾਂ ਜ਼ਹਿਰੀਲੀਆਂ ਕੀਤੀਆਂ ਜਾ ਰਹੀਆਂ ਹਨ, ਪ੍ਰੰਤੂ ਸਰਕਾਰਾਂ ਇਸ ਬਾਰੇ ਉੱਕਾ ਹੀ ਸੰਜੀਦਾ ਨਹੀਂ ਹਨ। ਜ਼ਹਿਰੀਲੇ ਪਾਣੀਆਂ ਨੇ ਪੰਜਾਬ ਵਿਚ ਜਿੱਥੇ ਭਿਆਨਕ ਬਿਮਾਰੀਆਂ ਪੈਦਾ ਕਰ ਦਿੱਤੀਆਂ ਹਨ, ਉਥੇ ਪ੍ਰਦੂਸ਼ਿਤ ਹਵਾਵਾਂ ਨੇ ਵੀ ਮਨੁੱਖ ਨੂੰ ਸਾਹ ਲੈਣ ਜੋਗਾ ਨਹੀਂ ਛੱਡਿਆ। ਉਨ੍ਹਾਂ ਨੇ ਨੌਜਵਾਨਾਂ ਨੂੰ ਸੱਦਾ ਦਿੱਤਾ ਕਿ ਆਓ ਦੇਸ਼ ਵਿਚ ਉਪਰੋਕਤ ਮੁੱਦਿਆਂ ਲਈ ਜਾਗਰੂਕ ਹੋ ਕੇ ਇਕ ਲਹਿਰ ਖੜ੍ਹੀ ਕਰੀਏ ਤਾਂ ਜੋ ਮਜ਼ਬੂਤ ਲੋਕਤੰਤਰ ਬਣ ਸਕੇ।
ਪਿਛਲੀ ਖ਼ਬਰ ਐਸ.ਸੀ. ਵਰਗ ਦੇ ਲੋਕਾਂ ਨੂੰ ਸ਼੍ਰੋਮਣੀ ਅਕਾਲੀ ਦਲ ਨੇ ਵਧੇਰੇ ਸਹੂਲਤਾਂ ਦਿੱਤੀਆਂ : ਜ਼ਿਲ੍ਹਾ ਪ੍ਰਧਾਨ ਅਗਲੀ ਖ਼ਬਰ ਸੀਨੀਅਰ ਅਕਾਲੀ ਆਗੂ ਗੁਰਚੇਤ ਸਿੰਘ ਢਿੱਲੋਂ ਵਲੋਂ ਵਾਈਸ ਚਾਂਸਲਰ ਡਾ. ਰਾਜਿੰਦਰ ਬਾਂਸਲ ਨੂੰ ਵਧਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।