ਵਾੜਾ ਦਰਾਕਾ ਦੀ ਦਾਣਾ ਮੰਡੀ ’ਚ ਸਹੂਲਤਾਂ ਦੀ ਘਾਟ ਨੂੰ ਲੈ ਕੇ ਕਿਸਾਨ ਪ੍ਰੇਸ਼ਾਨ
ਕੋਟਕਪੂਰਾ, 4 ਸਤੰਬਰ (ਹਰਪ੍ਰੀਤ ਸਿੰਘ)-ਕੋਟਕਪੂਰਾ ਨੇੜਲੇ ਪਿੰਡ ਵਾੜਾ ਦਰਾਕਾ ਦੀ ਦਾਣਾ ਮੰਡੀ ’ਚ ਸਹੂਲਤਾਂ ਦੀ ਘਾਟ ਕਾਰਨ ਪਿੰਡਾਂ ਦੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਪ੍ਰਮਿੰਦਰ ਸਿੰਘ ਬਰਾੜ, ਬਲਤੇਜ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸਿੰਘ, ਗੁਰਦਿੱਤ ਸਿੰਘ, ਬਹਾਦਰ ਸਿੰਘ, ਗੁਰਮੇਲ ਸਿੰਘ ਆਦਿ ਨੇ ਦੱਸਿਆ ਕਿ ਕਰੀਬ ਚਾਰ ਏਕੜ ’ਚ ਬਣੀ ਦਾਣਾ ਮੰਡੀ ’ਚ ਪਿੰਡ ਠਾੜਾ, ਮੌੜ, ਵਾਂਦਰ ਜਟਾਣਾ, ਕੁਹਾਰ ਵਾਲਾ, ਕੋਠੇ ਵੜਿੰਗ, ਖਾਰਾ, ਦੁਆਰੇਆਣਾ ਦੇ ਕਿਸਾਨ ਫ਼ਸਲਾਂ ਲੈ ਕੇ ਆਉਂਦੇ ਹਨ, ਪਰ ਦਾਣਾ ਮੰਡੀ ਛੋਟੀ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।
ਕੋਟਕਪੂਰਾ, 4 ਸਤੰਬਰ (ਹਰਪ੍ਰੀਤ ਸਿੰਘ)-ਕੋਟਕਪੂਰਾ ਨੇੜਲੇ ਪਿੰਡ ਵਾੜਾ ਦਰਾਕਾ ਦੀ ਦਾਣਾ ਮੰਡੀ ’ਚ ਸਹੂਲਤਾਂ ਦੀ ਘਾਟ ਕਾਰਨ ਪਿੰਡਾਂ ਦੇ ਕਿਸਾਨਾਂ ਨੂੰ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਾਸੀ ਪ੍ਰਮਿੰਦਰ ਸਿੰਘ ਬਰਾੜ, ਬਲਤੇਜ ਸਿੰਘ, ਮਹਿੰਦਰ ਸਿੰਘ, ਸੁਰਿੰਦਰ ਸਿੰਘ, ਦਰਸ਼ਨ ਸਿੰਘ, ਗੁਰਦਿੱਤ ਸਿੰਘ, ਬਹਾਦਰ ਸਿੰਘ, ਗੁਰਮੇਲ ਸਿੰਘ ਆਦਿ ਨੇ ਦੱਸਿਆ ਕਿ ਕਰੀਬ ਚਾਰ ਏਕੜ ’ਚ ਬਣੀ ਦਾਣਾ ਮੰਡੀ ’ਚ ਪਿੰਡ ਠਾੜਾ, ਮੌੜ, ਵਾਂਦਰ ਜਟਾਣਾ, ਕੁਹਾਰ ਵਾਲਾ, ਕੋਠੇ ਵੜਿੰਗ, ਖਾਰਾ, ਦੁਆਰੇਆਣਾ ਦੇ ਕਿਸਾਨ ਫ਼ਸਲਾਂ ਲੈ ਕੇ ਆਉਂਦੇ ਹਨ, ਪਰ ਦਾਣਾ ਮੰਡੀ ਛੋਟੀ ਹੋਣ ਕਾਰਨ ਉਨ੍ਹਾਂ ਨੂੰ ਕਈ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਉਨ੍ਹਾਂ ਕਿਹਾ ਕਿ ਮੰਡੀ ਦੀ ਚਾਰ ਦੀਵਾਰੀ ਨਾ ਹੋਣ ਕਾਰਨ ਫ਼ਸਲ ਚੋਰੀ ਹੋਣ ਦਾ ਖਾਦਸਾ ਬਣਿਆ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਮੰਡੀ ’ਚ ਬਿਜਲੀ, ਪਾਣੀ ਦਾ ਪੁਖਤਾ ਪ੍ਰਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਮੰਡੀ ਦੀ ਬੱਜਰੀ ਸੀਮੇਂਟ ਦੀ ਫ਼ਰਸ਼ ਦੀ ਲਗਾਤਾਰ ਮੰਗ ਰੱਖੀ ਗਈ ਹੈ ਜਿਸ ਨੂੰ ਸਰਕਾਰ ਵਲੋਂ ਅਜੇ ਤੱਕ ਪੂਰਾ ਨਹੀਂ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਦਾਣਾ ਮੰਡੀ ਦੇ ਆਸਪਾਸ ਫ਼ਾਲਤੂ ਜਗ੍ਹਾ ਪਈ ਹੈ ਜਿਸ ਨਾਲ ਮੰਡੀ ਨੂੰ ਵੱਡਾ ਕੀਤਾ ਜਾ ਸਕਦਾ ਹੈ। ਪਿੰਡ ਵਾੜਾ ਦਰਾਕਾ ਦੇ ਸਰਪੰਚ ਅੰਗਰੇਜ ਸਿੰਘ ਨੇ ਕਿਹਾ ਕਿ ਦਾਣਾ ਮੰਡੀ ’ਚ ਕਿਸਾਨਾਂ ਦੀਆਂ ਮੰਗਾਂ ਨੂੰ ਸਪੀਕਰ ਕੁਲਤਾਰ ਸਿੰਘ ਸੰਧਵਾਂ ਰਾਹੀਂ ਪੂਰਾ ਕੀਤਾ ਜਾਵੇਗਾ।