23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀਪ ਸਿੰਘ ਵਾਲਾ ਵਿਖੇ ਕੌਮੀ ਲੋਕ ਨਾਚ ਪ੍ਰੋਗਰਾਮ ਕਰਵਾਇਆ

ਫ਼ਰੀਦਕੋਟ , 22 ਸਤੰਬਰ ( ਜਸਵੰਤ ਸਿੰਘ ਪੁਰਬਾ )- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਸ੍ਰੀਮਤੀ ਹਰਪਾਲ ਕੌਰ ਅੱਜ ਫ਼ਰੀਦਕੋਟ ਫ਼ੇਰੀ ਦੌਰਾਨ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਮਾਤਾ ਹਰਪਾਲ ਕੌਰ ਦਾ ਸਵਾਗਤ ਕਰਦਿਆਂ ਇਸ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਫ਼ਰੀਦਕੋਟ ਦਾ ਨਾਮ ਮੋਕਲਹਰ ਤੋਂ ਬਾਬਾ ਸ਼ੇਖ ਫ਼ਰੀਦ ਜੀ ਦੇ ਨਾਮ ’ ਤੇ ਰੱਖਿਆ ਗਿਆ ।

ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਵਿਖੇ ਮਾਤਾ ਹਰਪਾਲ ਕੌਰ ਨਤਮਸਤਕ ਹੋਣ ਸਮੇਂ। ਅਜੀਤ ਤਸਵੀਰ 23-09-2026
ਫ਼ਰੀਦਕੋਟ , 22 ਸਤੰਬਰ ( ਜਸਵੰਤ ਸਿੰਘ ਪੁਰਬਾ )- ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੇ ਮਾਤਾ ਸ੍ਰੀਮਤੀ ਹਰਪਾਲ ਕੌਰ ਅੱਜ ਫ਼ਰੀਦਕੋਟ ਫ਼ੇਰੀ ਦੌਰਾਨ ਟਿੱਲਾ ਬਾਬਾ ਸ਼ੇਖ਼ ਫ਼ਰੀਦ ਜੀ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਲਈ ਅਰਦਾਸ ਕੀਤੀ । ਬਾਬਾ ਫ਼ਰੀਦ ਧਾਰਮਿਕ ਅਤੇ ਵਿੱਦਿਅਕ ਸੰਸਥਾਵਾਂ ਦੇ ਪ੍ਰਧਾਨ ਸਿਮਰਜੀਤ ਸਿੰਘ ਸੇਖੋਂ ਨੇ ਮਾਤਾ ਹਰਪਾਲ ਕੌਰ ਦਾ ਸਵਾਗਤ ਕਰਦਿਆਂ ਇਸ ਸਥਾਨ ਦੇ ਇਤਿਹਾਸ ਤੋਂ ਜਾਣੂ ਕਰਵਾਇਆ ਕਿ ਕਿਸ ਤਰ੍ਹਾਂ ਫ਼ਰੀਦਕੋਟ ਦਾ ਨਾਮ ਮੋਕਲਹਰ ਤੋਂ ਬਾਬਾ ਸ਼ੇਖ ਫ਼ਰੀਦ ਜੀ ਦੇ ਨਾਮ ’ ਤੇ ਰੱਖਿਆ ਗਿਆ । ਉਨ੍ਹਾਂ ਦੱਸਿਆਂ ਕਿ ਪਿਛਲੇ 57 ਸਾਲਾਂ ਤੋਂ ਸਵ . ਇੰਦਰਜੀਤ ਸਿੰਘ ਖਾਲਸਾ ਦੀ ਮਹਾਨ ਦੇਣ ਸਦਕਾ ਬਾਬਾ ਸ਼ੇਖ ਫ਼ਰੀਦ ਜੀ ਦਾ ਆਗਮਨ ਪੁਰਬ ਧੂਮਧਾਮ ਨਾਲ ਮਨਾਇਆ ਜਾ ਰਿਹਾ ਹੈ । ਉਨ੍ਹਾਂ ਮਾਤਾ ਜੀ ਨੂੰ ਸਿਰਪਾਓ ਅਤੇ ਸਵ . ਇੰਦਰਜੀਤ ਸਿੰਘ ਖ਼ਾਲਸਾ ਦੁਆਰਾ ਲਿਖ਼ਤ ਕਿਤਾਬਾਂ ਦੇ ਕੇ ਸਨਮਾਨਿਤ ਕੀਤਾ । ਇਸ ਮੌਕੇ ਚਰਨਜੀਤ ਸਿੰਘ ਸੇਖੋਂ , ਸੁਰਿੰਦਰ ਸਿੰਘ ਰੋਮਾਣਾ , ਦੀਪਇੰਦਰ ਸਿੰਘ ਸੇਖੋਂ , ਗੁਰਜਾਪ ਸਿੰਘ ਸੇਖੋਂ , ਰਾਜਪਾਲ ਕੌਰ ਸੇਖੋਂ , ਕੁਲਜੀਤ ਸਿੰਘ ਮੌਂਗੀਆ , ਗੁਰਇੰਦਰ ਮੋਹਨ ਸਿੰਘ ਅਤੇ ਨਰਿੰਦਰ ਪਾਲ ਸਿੰਘ ਬਰਾੜ ਸਮੇਤ ਹੋਰ ਪਤਵੰਤੇ ਹਾਜ਼ਰ ਸਨ । ਨਗਰ ਕੀਰਤਨ ਮੌਕੇ ਸ਼ਰਾਬ ਦੇ ਠੇਕੇ, ਬੱਚੜਖਾਨੇ ਅਤੇ ਆਂਡੇ/ਮੀਟ ਦੀਆਂ ਦੁਕਾਨਾਂ ਅੱਜ ਬੰਦ ਰੱਖਣ ਦੇ ਹੁਕਮ ਫ਼ਰੀਦਕੋਟ , 22 ਸਤੰਬਰ ( ਜਸਵੰਤ ਸਿੰਘ ਪੁਰਬਾ )- ਜ਼ਿਲ੍ਹਾ ਮੈਜਿਸਟਰੇਟ ਰਾਹੁਲ ਚਾਬਾ ਨੇ ਭਾਰਤੀ ਨਾਗਰਿਕ ਸੁਰੱਖਿਆ ਸੰਹਿਤਾ 2023 ਦੀ ਧਾਰਾ 163 ਤਹਿਤ ਮਿਲੇ ਅਧਿਕਾਰਾਂ ਦੀ ਵਰਤੋਂ ਕਰਦੇ ਹੋਏ ਮਿਤੀ 23-09-2026 ਦਿਨ ਬੁੱਧਵਾਰ ਨੂੰ ਬਾਬਾ ਸ਼ੇਖ ਫ਼ਰੀਦ ਜੀ ਦੇ ਆਗਮਨ ਪੁਰਬ ਸਬੰਧੀ ਜ਼ਿਲ੍ਹਾ ਫ਼ਰੀਦਕੋਟ ਅੰਦਰ ਇਸ ਪਵਿੱਤਰ ਨਗਰ ਕੀਰਤਨ / ਸ਼ੋਭਾ ਯਾਤਰਾ ਦੇ ਰੂਟ / ਸੜਕ ਉੱਪਰ ਸ਼ਰਾਬ ਦੇ ਠੇਕੇ , ਬੁਚੜਖਾਨੇ ਅਤੇ ਆਂਡੇ / ਮੀਟ ਦੀਆਂ ਦੁਕਾਨਾਂ ( ਕੇਵਲ ਸ਼ੋਭਾ ਯਾਤਰਾ / ਨਗਰ ਕੀਰਤਨ ਗੁਜ਼ਰਨ ਸਮੇਂ ) ਬੰਦ ਰੱਖਣ ਦੇ ਹੁਕਮ ਜਾਰੀ ਕੀਤੇ ਹਨ । ਢਿੱਲਵਾਂ ਕਲਾਂ ਦੇ ਨੌਜਵਾਨ ਦੀ ਲਾਸ਼ ਮਿਲੀ ਕੋਟਕਪੂਰਾ , 22 ਸਤੰਬਰ ( ਮੋਹਰ ਸਿੰਘ ਗਿੱਲ )- ਪਿੰਡ ਢਿੱਲਵਾਂ ਕਲਾਂ ਦੇ ਵਸਨੀਕ ਇਕ ਨੌਜਵਾਨ ਦੀ ਦੁਖ਼ਦਾਇਕ ਮੌਤ ਹੋ ਗਈ । ਨੌਜਵਾਨ ਦੀ ਲਾਸ਼ ਪਿੰਡ ਦੇ ਨਜ਼ਦੀਕ ਖ਼ਤਾਨਾਂ ’ ਚੋਂ ਅੱਜ ਬਾਅਦ ਦੁਪਹਿਰ ਮਿਲੀ ਹੈ । ਮਿ੍ਤਕ ਨੌਜਵਾਨ ਦੀ ਪਹਿਚਾਣ ਪਿੰਡ ਢਿੱਲਵਾਂ ਕਲਾਂ ਦੇ ਵਸਨੀਕ ਅਰਸ਼ਦੀਪ ਸਿੰਘ ਉਮਰ 21 ਸਾਲ ਪੁੱਤਰ ਬੱਬੀ ਸਿੰਘ ਵਜੋਂ ਹੋਈ ਹੈ । ਅਚਾਨਕ ਹੋਈ ਮੌਤ ਕਾਰਨ ਪਿੰਡ ’ ਚ ਸੋਗ ਦਾ ਮਾਹੌਲ ਹੈ । ਇਸ ਸਬੰਧੀ ਸੂਚਨਾ ਮਿਲਦਿਆਂ ਹੀ ਸ਼ਹਿਰੀ ਪੁਲਿਸ ਕੋਟਕਪੂਰਾ ਦੇ ਅਧਿਕਾਰੀਆਂ ਦੀ ਟੀਮ ਮੌਕੇ ’ ਤੇ ਪੁੱਜ ਗਈ ਹੈ । ਉਨ੍ਹਾਂ ਵਲੋਂ ਸਾਰੇ ਮਾਮਲੇ ਦੀ ਜਾਂਚ ਜਾਰੀ ਹੈ । ਮੌਤ ਦੇ ਅਸਲ ਕਾਰਨ ਦਾ ਪਤਾ ਪੁਲਿਸ ਦੀ ਜਾਂਚ ਪੜਤਾਲ ਮੁਕੰਮਲ ਹੋਣ ਉਪਰੰਤ ਹੀ ਲੱਗੇਗਾ ।
ਪਿਛਲੀ ਖ਼ਬਰ ਬਾਬਾ ਸ਼ੇਖ ਫ਼ਰੀਦ ਆਗਮਨ ਪੁਰਬ-2026 ਮੁੱਖ ਮੰਤਰੀ ਦੇ ਮਾਤਾ ਹਰਪਾਲ ਕੌਰ ਨੇ ਪਸ਼ੂ ਅਤੇ ਕਿਸਾਨ ਮੇਲੇ ’ਚ ਸ਼ਿਰਕਤ ਕੀਤੀ ਅਗਲੀ ਖ਼ਬਰ ਚੋਰਾਂ ਨੇ ਗੈਸ ਏਜੰਸੀ ’ਚੋਂ ਹਜ਼ਾਰਾਂ ਦੀ ਨਕਦੀ ਕੀਤੀ ਚੋਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।