12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਸਾਬਕਾ ਵਿਧਾਇਕ ਨੇ ਮਾਵਾਂ ਧੀਆਂ ਲਲਕਾਰ ਰੈਲੀ ’ਚ ਵਰਕਰਾਂ ਦੀ ਭਾਰੀ ਸ਼ਮੂਲੀਅਤ ’ਤੇ ਧੰਨਵਾਦ ਕੀਤਾ

ਕੋਟਕਪੂਰਾ , 11 ਅਕਤੂਬਰ ( ਰਿੰਕੂ ਮਲਹੋਤਰਾ )- ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਹੋਈ ਮਾਵਾਂ ਧੀਆਂ ਲਲਕਾਰ ਰੈਲੀ ’ ਤੇ ਬੀਬੀਆਂ ਦੇ ਵਿਸ਼ਾਲ ਇਕੱਠ ’ ਤੇ ਗਦ ਗਦ ਹੁੰਦਿਆਂ ਪਾਰਟੀ ਵਰਕਰਾਂ ਆਗੂਆਂ ਅਤੇ ਸਤਿਕਾਰਯੋਗ ਬੀਬੀਆਂ , ਭੈਣਾਂ ਦਾ ਧੰਨਵਾਦ ਕੀਤਾ । ਜੋ ਆਪਣੇ ਘਰੇਲੂ ਕੰਮਕਾਜ ਛੱਡ ਕੇ ਇਸ ਰੈਲੀ ਵਿਚ ਸ਼ਮੂਲੀਅਤ ਕਰਨ ਪੁੱਜੇ ਸਨ ।

ਅਜੀਤ ਡੈਸਕ 12-10-2026
ਕੋਟਕਪੂਰਾ , 11 ਅਕਤੂਬਰ ( ਰਿੰਕੂ ਮਲਹੋਤਰਾ )- ਸਾਬਕਾ ਵਿਧਾਇਕ ਮਨਤਾਰ ਸਿੰਘ ਬਰਾੜ ਨੇ ਬੀਬਾ ਹਰਸਿਮਰਤ ਕੌਰ ਬਾਦਲ ਦੀ ਅਗਵਾਈ ਵਿਚ ਹੋਈ ਮਾਵਾਂ ਧੀਆਂ ਲਲਕਾਰ ਰੈਲੀ ’ ਤੇ ਬੀਬੀਆਂ ਦੇ ਵਿਸ਼ਾਲ ਇਕੱਠ ’ ਤੇ ਗਦ ਗਦ ਹੁੰਦਿਆਂ ਪਾਰਟੀ ਵਰਕਰਾਂ ਆਗੂਆਂ ਅਤੇ ਸਤਿਕਾਰਯੋਗ ਬੀਬੀਆਂ , ਭੈਣਾਂ ਦਾ ਧੰਨਵਾਦ ਕੀਤਾ । ਜੋ ਆਪਣੇ ਘਰੇਲੂ ਕੰਮਕਾਜ ਛੱਡ ਕੇ ਇਸ ਰੈਲੀ ਵਿਚ ਸ਼ਮੂਲੀਅਤ ਕਰਨ ਪੁੱਜੇ ਸਨ । ਸਾਬਕਾ ਵਿਧਾਇਕ ਨੇ ਕਿਹਾ ਕਿ ਉਹ ਸਮੂਹ ਸਮਰਥਕਾਂ ਦਾ ਤਹਿ ਦਿਲੋਂ ਧੰਨਵਾਦ ਕਰਦੇ ਹਨ , ਜਿਨ੍ਹਾਂ ਇਸ ਰੈਲੀ ਨੂੰ ਵਿਸ਼ਾਲ ਰੂਪ ਦਿੱਤਾ ਹੈ । ਉਨ੍ਹਾਂ ਦੱਸਿਆ ਕਿ ਉਨ੍ਹਾਂ ਵਲੋਂ ਕੀਤੇ ਗਏ ਪ੍ਰਬੰਧਾਂ ਤੋਂ ਵੱਧ ਰੈਲੀ ਵਿਚ ਇਕੱਠ ਹੋਇਆ ਹੈ , ਬੀਬੀਆਂ ਆਪ ਮੁਹਾਰੇ ਪੁੱਜ ਕੇ ਹਰਸਿਮਰਤ ਕੋਲ ਬਾਦਲ ਦੀਆਂ ਲੋਕ ਪੱਖੀ ਨੀਤੀਆਂ ਨੂੰ ਸੁਣਨ ਲਈ ਪੁੱਜੇ ਸਨ । ਉਨ੍ਹਾਂ ਦੱਸਿਆ ਕਿ ਪੰਜਾਬ ਦੇ ਲੋਕ ਵੀ ਇਸ ਵਾਰ ਸੂਬੇ ਵਿਚ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਸਰਕਾਰ ਚਾਹੁੰਦੇ ਹਨ ।
ਪਿਛਲੀ ਖ਼ਬਰ ਬੇਮੌਸਮੀ ਬਾਰਿਸ਼ ਕਾਰਨ ਅਨਾਜ ਮੰਡੀਆਂ ’ਚ ਪਿਆ ਝੋਨਾ ਭਿੱਜਿਆ, ਮੌਸਮ ਦੇ ਵਿਗੜੇ ਮਿਜ਼ਾਜ਼ ਨੇ ਕਿਸਾਨਾਂ ਦੀ ਚਿੰਤਾ ਵਧਾਈ ਅਗਲੀ ਖ਼ਬਰ ਵਿਧਾਇਕਾ ਡਾ. ਅਰੋੜਾ ਨੇ ਬੂਥ ਇੰਚਾਰਜਾਂ ਨਾਲ ਮੀਟਿੰਗ ਕਰਕੇ ਸੰਗਠਨਾਤਮਿਕ ਮਜ਼ਬੂਤ ਕਰਨ ਬਾਰੇ ਚਰਚਾ ਕੀਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।