04-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 04-11-2026

ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ (ਸੇਖੋਂ) ਦੀ ਮਾਸਿਕ ਇਕੱਤਰਤਾ

ਫ਼ਰੀਦਕੋਟ, 3 ਨਵੰਬਰ (ਜਸਵੰਤ ਸਿੰਘ ਪੁਰਬਾ)- ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ (ਸੇਖੋਂ) ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਪੈਨਸ਼ਨਰਜ਼ ਭਵਨ ਨਜ਼ਦੀਕ ਹੁੱਕੀ ਚੌਂਕ ਫ਼ਰੀਦਕੋਟ ਵਿਖੇ ਹੋਈ।

ਅਜੀਤ ਡੈਸਕ 04-11-2026
ਫ਼ਰੀਦਕੋਟ, 3 ਨਵੰਬਰ (ਜਸਵੰਤ ਸਿੰਘ ਪੁਰਬਾ)- ਪੰਜਾਬੀ ਸਾਹਿਤ ਸਭਾ ਰਜਿ. ਫ਼ਰੀਦਕੋਟ (ਸੇਖੋਂ) ਦੀ ਨਵੰਬਰ ਮਹੀਨੇ ਦੀ ਮਾਸਿਕ ਇਕੱਤਰਤਾ ਪੈਨਸ਼ਨਰਜ਼ ਭਵਨ ਨਜ਼ਦੀਕ ਹੁੱਕੀ ਚੌਂਕ ਫ਼ਰੀਦਕੋਟ ਵਿਖੇ ਹੋਈ। ਪ੍ਰਧਾਨਗੀ ਮੰਡਲ ਵਿਚ ਸਭਾ ਦੇ ਸਰਪ੍ਰਸਤ ਪ੍ਰੋ. ਪਾਲ ਸਿੰਘ ਪਾਲ, ਪ੍ਰਧਾਨ ਸੁਖਚੈਨ ਸਿੰਘ ਥਾਂਦੇਵਾਲਾ, ਬਿਕਰਮਜੀਤ ਸਿੰਘ ਨੂਰ ਸ਼ਾਮਿਲ ਹੋਏ। ਮੀਟਿੰਗ ਵਿਚ ਸਭ ਤੋਂ ਪਹਿਲਾਂ ਸਭਾ ਵਲੋਂ ਸ਼ੋਕ ਮਤੇ ਪਾਸ ਕੀਤੇ ਗਏ, ਜਿਸ ਵਿਚ ਗ਼ਜ਼ਲਗੋ ਅਜੈਬ ਸਿੰਘ ਹੁੰਦਲ ਦੇ ਅਚਾਨਕ ਅਕਾਲ ਚਲਾਣੇ ’ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਗਿਆ ਅਤੇ ਧੂਰੀ ਵਿਖੇ ਪੰਜਾਬ ਦੇ ਅੰਗਹੀਣ ਜਥੇਬੰਦੀਆਂ ਵਲੋਂ ਲਗਾਏ ਗਏ ਧਰਨੇ ਦੌਰਾਨ ਪੰਜਾਬ ਪੁਲਿਸ ਵਲੋਂ ਉਨ੍ਹਾਂ ’ਤੇ ਕੀਤੇ ਤਸ਼ੱਦਦ ਦੀ ਸਖ਼ਤ ਸ਼ਬਦਾਂ ਵਿਚ ਨਿੰਦਾ ਕੀਤੀ ਗਈ। ਸਭਾ ਵਲੋਂ ਕੁਝ ਸਭਾ ਨਾਲ ਸੰਬੰਧਿਤ ਗੱਲਾਂ ਬਾਰੇ ਵੀ ਵਿਚਾਰ ਵਟਾਂਦਰਾ ਕੀਤਾ ਗਿਆ, ਜਿਸ ਵਿਚ ਸਭਾ ਦੀ ਮਹੀਨਾਵਾਰ ਇਕੱਤਰਤਾ ਦੇ ਸਮੇਂ ਨੂੰ ਬਦਲਣ ਬਾਰੇ ਵਿਚਾਰ ਚਰਚਾ ਹੋਈ, ਜਿਸ ਵਿਚ ਇਹ ਫ਼ੈਸਲਾ ਲਿਆ ਗਿਆ ਕਿ ਬਦਲ ਰਹੇ ਮੌਸਮ ਦੇ ਮੱਦੇਨਜ਼ਰ ਮੀਟਿੰਗ ਦਾ ਸਮਾਂ 10:30 ਵਜੇ ਕੀਤਾ ਜਾਂਦਾ ਹੈ। ਸਭਾ ਵਲੋਂ ਪੰਜਾਬ ਸਰਕਾਰ ਦੁਆਰਾ ਕਰਵਾਏ ਗਏ ਬਜ਼ੁਰਗ ਸਾਡਾ ਮਾਣ ਸਨਮਾਨ ਸਮਾਰੋਹ ਦੌਰਾਨ ਸਨਮਾਨਿਤ ਹੋਏ ਮੈਂਬਰਾਂ ਨੂੰ ਵਧਾਈ ਦਿੱਤੀ ਗਈ। ਕਵੀ ਦਰਬਾਰ ਦੌਰਾਨ ਪ੍ਰੋ. ਪਾਲ ਸਿੰਘ ਪਾਲ, ਵਤਨਵੀਰ ਜ਼ਖ਼ਮੀ, ਬਲਵੰਤ ਰਾਏ ਗੱਖੜ, ਪ੍ਰਿੰਸੀਪਲ ਕ੍ਰਿਸ਼ਨ ਲਾਲ ਬਕੋਲੀਆ, ਬਿਕਰਮਜੀਤ ਸਿੰਘ ਨੂਰ, ਹ ਰਸੰਗੀਤ ਸਿੰਘ ਗਿੱਲ, ਠਾਣਾ ਸਿੰਘ, ਦਰਸ਼ਨ ਸਿੰਘ ਵਿਰਦੀ, ਸੁਖਚੈਨ ਸਿੰਘ ਥਾਂਦੇਵਾਲਾ, ਇੰਜ. ਦਰਸ਼ਨ ਸਿੰਘ ਰੋਮਾਣਾ, ਸੁਖਦੇਵ ਸਿੰਘ, ਨਾਹਰ ਸਿੰਘ, ਗੁਰਚਰਨ ਸਿੰਘ, ਪਰਮ ਪੰਜਾਬੀ, ਧਰਮ ਪ੍ਰਵਾਨਾ, ਪ੍ਰਿੰਸੀਪਲ ਜੋਗਿੰਦਰ ਸਿੰਘ ਆਦਿ ਨੇ ਆਪਣੀਆਂ ਰਚਨਾਵਾਂ ਰਾਹੀਂ ਖੂਬ ਰੰਗ ਬੰਨਿਆ। ਮੀਟਿੰਗ ਦੇ ਅੰਤ ਵਿਚ ਸਭਾ ਦੇ ਪ੍ਰਧਾਨ ਸੁਖਚੈਨ ਸਿੰਘ ਥਾਂਦੇਵਾਲਾ ਵਲੋਂ ਸਾਰੇ ਆਏ ਹੋਏ ਮੈਂਬਰਾਂ ਦਾ ਧੰਨਵਾਦ ਕੀਤਾ ਗਿਆ। ਦਰਸ਼ਨ ਸਿੰਘ ਵਿਰਦੀ ਨੇ ਮੰਚ ਸੰਚਾਲਨ ਕੀਤਾ।
ਪਿਛਲੀ ਖ਼ਬਰ ਬਲਾਕ ਪੱਧਰੀ ਵਿਸ਼ਾ ਮੇਲੇ ’ਚ ਸਪੀਕਰ ਸੰਧਵਾਂ ਵਿਸ਼ੇਸ਼ ਤੌਰ ’ਤੇ ਹੋਏ ਸ਼ਾਮਿਲ ਅਗਲੀ ਖ਼ਬਰ ਗੁਰੂ ਗੋਬਿੰਦ ਸਿੰਘ ਇੰਟਰਨੈਸ਼ਨਲ ਸਕੂਲ ਦੀ ਸਾਲਾਨਾ ਅਥਲੈਟਿਕਸ ਮੀਟ ਦੀ ਸ਼ਾਨਦਾਰ ਸਮਾਪਤੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।