06-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-11-2026

ਕੈਦੀਆਂ ਵਲੋਂ ਤਿਆਰ ਕੀਤਾ ਗਿਆ ਸਾਮਾਨ ਬਣਿਆ ਲੋਕਾਂ ਦੀ ਖਿੱਚ ਦਾ ਕੇਂਦਰ

ਫ਼ਰੀਦਕੋਟ , 5 ਨਵੰਬਰ ( ਜਸਵੰਤ ਸਿੰਘ ਪੁਰਬਾ ) ਲੂ - ਫ਼ਰੀਦਕੋਟ ਦੀ ਮਾਡਰਨ ਜੇਲ੍ਹ ਅੰਦਰ ਬੰਦ ਕੈਦੀਆਂ ਦੇ ਹੁਨਰ ਨੂੰ ਇਸਤੇਮਾਲ ਕਰਨ ਅਤੇ ਉਨ੍ਹਾਂ ਨੂੰ ਰੁਝੇਵੇਂ ’ ਚ ਰੱਖਣ ਤਾਂ ਜੋ ਉਨ੍ਹਾਂ ਨੂੰ ਆਪਣੇ ਕੈਦ ਹੋਣ ਦਾ ਅਹਿਸਾਸ ਨਾ ਹੋਵੇ । ਇਸ ਲਈ ਉਨ੍ਹਾਂ ਦੇ ਹੁਨਰ ਅਨੁਸਾਰ ਜੇਲ੍ਹ ਅੰਦਰ ਕਈ ਤਰ੍ਹਾਂ ਦਾ ਸਮਾਨ ਤਿਆਰ ਕਰ ਪ੍ਰਦਰਸ਼ਿਤ ਕਰ ਉਸ ਨੂੰ ਸੇਲ ਕੀਤਾ ਜਾਂਦਾ ਹੈ ਜਿਸ ਨਾਲ ਕੈਦੀਆਂ ਦੇ ਆਮਦਨ ਦਾ ਸਾਧਨ ਵੀ ਬਣਦਾ ਹੈ ।

ਅਜੀਤ ਡੈਸਕ 06-11-2026
ਫ਼ਰੀਦਕੋਟ , 5 ਨਵੰਬਰ ( ਜਸਵੰਤ ਸਿੰਘ ਪੁਰਬਾ ) ਲੂ - ਫ਼ਰੀਦਕੋਟ ਦੀ ਮਾਡਰਨ ਜੇਲ੍ਹ ਅੰਦਰ ਬੰਦ ਕੈਦੀਆਂ ਦੇ ਹੁਨਰ ਨੂੰ ਇਸਤੇਮਾਲ ਕਰਨ ਅਤੇ ਉਨ੍ਹਾਂ ਨੂੰ ਰੁਝੇਵੇਂ ’ ਚ ਰੱਖਣ ਤਾਂ ਜੋ ਉਨ੍ਹਾਂ ਨੂੰ ਆਪਣੇ ਕੈਦ ਹੋਣ ਦਾ ਅਹਿਸਾਸ ਨਾ ਹੋਵੇ । ਇਸ ਲਈ ਉਨ੍ਹਾਂ ਦੇ ਹੁਨਰ ਅਨੁਸਾਰ ਜੇਲ੍ਹ ਅੰਦਰ ਕਈ ਤਰ੍ਹਾਂ ਦਾ ਸਮਾਨ ਤਿਆਰ ਕਰ ਪ੍ਰਦਰਸ਼ਿਤ ਕਰ ਉਸ ਨੂੰ ਸੇਲ ਕੀਤਾ ਜਾਂਦਾ ਹੈ ਜਿਸ ਨਾਲ ਕੈਦੀਆਂ ਦੇ ਆਮਦਨ ਦਾ ਸਾਧਨ ਵੀ ਬਣਦਾ ਹੈ । ਉਨ੍ਹਾਂ ਨੂੰ ਵਿਅਸਤ ਰੱਖਿਆ ਜਾਂਦਾ ਹੈ ਜਿਸ ਨਾਲ ਉਹ ਮਾਨਸਿਕ ਤੌਰ ’ ਤੇ ਦਰੁਸਤ ਰਹਿੰਦੇ ਹਨ । ਦੀਵਾਲੀ ਦੇ ਖ਼ਾਸ ਮੌਕੇ ’ ਤੇ ਅੱਜ ਫ਼ਰੀਦਕੋਟ ਵਿਖੇ ਇਕ ਵਿਸ਼ੇਸ਼ ਸਟਾਲ ਲਗਾਈ ਗਈ ਜਿਸ ’ ਚ ਕੈਦੀ ਮਹਿਲਾ ਅਤੇ ਪੁਰਸ਼ਾਂ ਵਲੋਂ ਦੀਵਾਲੀ ਲਈ ਖਾਸ ਤੌਰ ’ ਤੇ ਸਾਮਾਨ ਤਿਆਰ ਕੀਤਾ ਗਿਆ ਜਿਸ ਨੂੰ ਬਾਜ਼ਾਰ ’ ਚ ਲਿਆਂਦਾ ਗਿਆ । ਇਸ ਸਟਾਲ ’ ਤੇ ਰੰਗ ਬਿਰੰਗੇ ਕੈਂਡਲ , ਲੱਕੜ ਨਾਲ ਤਿਆਰ ਕੀਤੀਆਂ ਕਲਾਕ੍ਰਿਤੀਆਂ ਅਤੇ ਖਾਸ ਤੌਰ ’ ਤੇ ਮਠਿਆਈਆਂ ਵੀ ਇਸ ਸਟਾਲ ’ ਤੇ ਉਪਲੱਬਧ ਸਨ , ਲੋਕਾਂ ਲਈ ਖਿੱਚ ਦਾ ਕੇਂਦਰ ਬਣੀਆਂ । ਲੋਕਾਂ ਨੇ ਇਸ ਨੂੰ ਖੂਬ ਪਸੰਦ ਕਰ ਖਰੀਦਦਾਰੀ ਕੀਤੀ । ਜੇਲ੍ਹ ਵਿਭਾਗ ਦੇ ਕਰਮਚਾਰੀਆਂ ਨੇ ਦੱਸਿਆ ਕਿ ਜੇਲ੍ਹ ਪ੍ਰਬੰਧਕ ਇਕਬਾਲ ਸਿੰਘ ਧਾਲੀਵਾਲ ਦੇ ਯਤਨਾਂ ਸਦਕਾ ਇਹ ਸਭ ਸੰਭਵ ਹੋ ਸਕਿਆ ਜਿਨ੍ਹਾਂ ਵਲੋਂ ਕੈਦੀਆਂ ਨੂੰ ਪ੍ਰੋਤਸਹਿਤ ਕਰ ਉਨ੍ਹਾਂ ਦੇ ਹੁਨਰ ਦਾ ਸਹੀ ਇਸਤੇਮਾਲ ਕਰ ਇਹ ਸਾਮਾਨ ਤਿਆਰ ਕਰਵਾਇਆ ਗਿਆ ਜੋ ਸਟਾਲ ਜ਼ਰੀਏ ਵੇਚਿਆ ਜਾ ਰਿਹਾ ਹੈ । ਜਿਸ ਦੀ ਕਮਾਈ ’ ਚੋਂ ਉਨ੍ਹਾਂ ਕੈਦੀਆਂ ਦਾ ਵੀ ਹਿੱਸਾ ਹੋਵੇਗਾ ਜਿਨ੍ਹਾਂ ਨੇ ਤਿਆਰ ਕੀਤਾ ਹੈ । ਉਨ੍ਹਾਂ ਕਿਹਾ ਕਿ ਇਸ ਮੌਕੇ ਫ਼ੈਂਸੀ ਕੈਂਡਲਜ਼ , ਮੋਮ ਦੇ ਦੀਵੇ ਅਤੇ ਸਪੈਸ਼ਲ ਚਣਾ ਪਿੰਨੀ ਤੋਂ ਇਲਾਵਾ ਸ਼ੁੱਧ ਦੇਸੀ ਘਿਓ ਦੀ ਵੇਸਣ ਦੀ ਬਰਫ਼ੀ ਤਿਆਰ ਕੀਤੀ ਗਈ ਹੈ । ਪਿਓਰ ਟਾਹਲੀ ਦੀ ਲੱਕੜ ਨਾਲ ਬਣੇ ਫ਼ੈਂਸੀ ਡੈਕੋਰੇਸ਼ਨ ਪੀਸ ਵੀ ਤਿਆਰ ਕੀਤੇ ਗਏ ਹਨ ਅਤੇ ਇਹ ਸਭ ਸਮਾਨ ਬਾਜ਼ਾਰ ਤੋਂ ਕਾਫ਼ੀ ਘੱਟ ਕੀਮਤ ਨਾਲ ਦਿੱਤਾ ਜਾ ਰਿਹਾ ਹੈ । ਇਸ ਮੌਕੇ ਸਮਾਨ ਦੀ ਖਰੀਦਦਾਰੀ ਕਰਨ ਵਾਲਿਆਂ ਵਲੋਂ ਵੀ ਕੈਦੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ ਗਈ ਅਤੇ ਬਣੇ ਸਮਾਨ ਨੂੰ ਸਰਾਹਿਆ ਗਿਆ ।
ਪਿਛਲੀ ਖ਼ਬਰ ਸਫ਼ਾਈ ਮੁਹਿੰਮ ਦੌਰਾਨ ਮੌਜੂਦ ਐਨ.ਸੀ.ਸੀ. ਕੈਡਿਟਸ। ਐਨ.ਸੀ.ਸੀ. ਕੈਡਿਟਾਂ ਨੇ ਮਿਊਂਸਪਲ ਪਾਰਕ ਵਿਖੇ ਚਲਾਈ ਸਫ਼ਾਈ ਮੁਹਿੰਮ ਅਗਲੀ ਖ਼ਬਰ ਤਿਉਹਾਰਾਂ ਦੇ ਮੱਦੇਨਜ਼ਰ ਜੈਤੋ ਤੇ ਬਾਜਾਖਾਨਾ ਵਿਖੇ ਹਲਵਾਈ ਦੀਆਂ ਦੁਕਾਨਾਂ ਦੀ ਚੈਕਿੰਗ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।