14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-11-2026

ਮੁਨੀਸ਼ ਫਾਊਂਡੇਸ਼ਨ ਵਲੋਂ ਖ਼ੂਨਦਾਨ ਕੈਂਪ

ਮਲੋਟ, 12 ਨਵੰਬਰ (ਪਾਟਿਲ)-ਮੁਨੀਸ਼ ਫਾਊਂਡੇਸ਼ਨ ਵਲੋਂ ਮੁਨੀਸ਼ ਵਰਮਾ (ਮੀਨੂੰ ਭਾਂਡਾ) ਦੇ ਜਨਮ ਦਿਨ ਮੌਕੇ ਗਲੀ ਨੰਬਰ 2-3 ਦੇ ਮੋੜ ’ਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਕੁੱਲ 52 ਯੂਨਿਟ ਖ਼ੂਨਦਾਨ ਕੀਤਾ।

ਲਾਲ ਚੰਦ ਰੰਗਾ ਤੇ ਆਸ਼ਾ ਰੰਗਾ ਵਾਸੀ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਵਿਆਹ ਦੀ 9ਵੀਂ ਵਰ੍ਹੇਗੰਢ ਮਨਾਈ। ਗੁਰਜੀਤ ਸਿੰਘ ਸੰਧੂ ਤੇ ਕਰਮਜੀਤ ਕੌਰ ਸੰਧੂ ਵਾਸੀ ਪਿੰਡ ਡੋਹਕ ਜ਼ਿਲ੍ਹਾ ਸ੍ਰੀ ਮੁਕਤਸਰ ਸਾਹਿਬ ਨੇ ਆਪਣੇ ਵਿਆਹ ਦੀ 16ਵੀਂ ਵਰ੍ਹੇਗੰਢ ਮਨਾਈ। 13-11-2026
ਮਲੋਟ, 12 ਨਵੰਬਰ (ਪਾਟਿਲ)-ਮੁਨੀਸ਼ ਫਾਊਂਡੇਸ਼ਨ ਵਲੋਂ ਮੁਨੀਸ਼ ਵਰਮਾ (ਮੀਨੂੰ ਭਾਂਡਾ) ਦੇ ਜਨਮ ਦਿਨ ਮੌਕੇ ਗਲੀ ਨੰਬਰ 2-3 ਦੇ ਮੋੜ ’ਤੇ ਖ਼ੂਨਦਾਨ ਕੈਂਪ ਲਗਾਇਆ ਗਿਆ। ਕੈਂਪ ਦੌਰਾਨ ਖ਼ੂਨਦਾਨੀਆਂ ਨੇ ਉਤਸ਼ਾਹ ਨਾਲ ਭਾਗ ਲੈਂਦਿਆਂ ਕੁੱਲ 52 ਯੂਨਿਟ ਖ਼ੂਨਦਾਨ ਕੀਤਾ। ਪਿਛਲੇ ਸਾਲ ਦੀ ਤਰ੍ਹਾਂ ਇਸ ਵਾਰ ਵੀ ਕੈਂਪ ਦੀ ਸ਼ੁਰੂਆਤ ਮੀਨੂੰ ਵਰਮਾ ਦੇ ਬੇਟੇ ਹਰਸ਼ਿਤ ਵਰਮਾ ਵਲੋਂ ਖ਼ੂਨਦਾਨ ਕਰਕੇ ਕੀਤੀ ਗਈ। ਇਹ ਕੈਂਪ ਗੁਪਤਾ ਬਲੱਡ ਬੈਂਕ ਦੀ ਟੀਮ ਦੀ ਦੇਖ-ਰੇਖ ਹੇਠ ਲਗਾਇਆ ਗਿਆ, ਜਦਕਿ ਭੋਲੇ ਦੀ ਫੌਜ ਸੰਸਥਾ ਵਲੋਂ ਕੈਂਪ ਨੂੰ ਪੂਰਾ ਸਹਿਯੋਗ ਦਿੱਤਾ ਗਿਆ। ਇਸ ਮੌਕੇ ਸਮੂਹ ਸਮਾਜ ਸੇਵੀ ਸੰਸਥਾਵਾਂ ਦੇ ਕੋਆਰਡੀਨੇਟਰ ਮਨੋਜ ਅਸੀਜਾ, ਕੌਂਸਲਰ ਜੰਗਬਾਜ ਸ਼ਰਮਾ, ਐਡਵੋਕੇਟ ਵਿਕਾਸ ਕੁਮਾਰ ਲੱਕੀ ਸੱਚਦੇਵਾ, ਸਿਮਰਨਜੀਤ ਸਿੰਘ ਮਦਾਨ, ਸੋਹਣ ਲਾਲ ਗੁੰਬਰ ਤੇ ਮੋਤੀ ਸਿਡਾਨਾ ਸਮੇਤ ਹੋਰ ਸਮਾਜ ਸੇਵੀਆਂ ਨੇ ਆਪਣਾ ਅਹਿਮ ਯੋਗਦਾਨ ਪਾਇਆ। ਕੈਂਪ ਰਾਹੀਂ ਖ਼ੂਨਦਾਨੀਆਂ ਨੇ ਮਨੁੱਖਤਾ ਦੀ ਸੇਵਾ ਦਾ ਸੰਦੇਸ਼ ਦਿੰਦਿਆਂ ਲੋੜਵੰਦਾਂ ਦੀ ਮਦਦ ਲਈ ਯੋਗਦਾਨ ਪਾਇਆ।
ਪਿਛਲੀ ਖ਼ਬਰ ਸੰਗਰੂਰ ਵਿਖੇ ਲਗਾਏ ਜਾ ਰਹੇ ਪੱਕੇ ਮੋਰਚੇ ’ਚ ਭਰਵੀਂ ਸ਼ਮੂਲੀਅਤ ਕਰਨ ਦਾ ਫ਼ੈਸਲਾ ਅਗਲੀ ਖ਼ਬਰ ਸਰਕਾਰੀ ਮਿਡਲ ਸਕੂਲ ਅਟਾਰੀ ਵਿਖੇ ਨਵੇਂ ਬਣੇ ਕਮਰੇ ਦਾ ਉਦਘਾਟਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।