25-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਬਿਜਲੀ ਖੇਤਰ ਨੂੰ ਨਿੱਜੀ ਹੱਥਾਂ 'ਚ ਜਾਣ ਤੋਂ ਬਚਾਉਣ ਲਈ ਮਹਾਂ ਸੰਗਰਾਮ ਦਾ ਆਗਾਜ਼

ਅਜੀਤ ਡੈਸਕ 25-01-2026

ਰਾਮਪੁਰਾ ਫੂਲ, 24 ਜਨਵਰੀ (ਨਰਪਿੰਦਰ ਸਿੰਘ ਧਾਲੀਵਾਲ)-ਭਾਰਤ ਦੇ ਬਿਜਲੀ ਖੇਤਰ ਵਿਚ ਇਕ ਵੱਡੇ ਸੰਕਟ ਦੇ ਬੱਦਲ ਛਾ ਗਏ ਹਨ¢ ਨੈਸ਼ਨਲ ਕੋਆਰਡੀਨੇਸ਼ਨ ਕਮੇਟੀ ਆਫ਼ ਇਲੈਕਟ੍ਰੀਸਿਟੀ ਇੰਪਲਾਈਜ਼ ਐਂਡ ਇੰਜੀਨੀਅਰਜ਼ ਨੇ ਕੇਂਦਰ ਸਰਕਾਰ ਦੀਆਂ ਨੀਤੀਆਂ ਖਿਲਾਫ਼ ਆਰ-ਪਾਰ ਦੀ ਲੜਾਈ ਦਾ ਐਲਾਨ ਕਰ ਦਿੱਤਾ ਹੈ¢ 24 ਜਨਵਰੀ 2026 ਨੂੰ ਕੇਂਦਰੀ ਬਿਜਲੀ ਮੰਤਰੀ ਨੂੰ ਭੇਜੇ ਗਏ ਸਖ਼ਤ ਸ਼ਬਦਾਂ ਵਾਲੇ ਨੋਟਿਸ ਵਿਚ ਜਥੇਬੰਦੀ ਨੇ ਸਾਫ਼ ਕਰ ਦਿੱਤਾ ਹੈ ਕਿ ਜੇਕਰ ਸਰਕਾਰ ਨੇ ਆਪਣਾ ਰਵੱਈਆ ਨਾ ਬਦਲਿਆ ਤਾਂ 12 ਫਰਵਰੀ 2026 ਨੂੰ ਪੂਰੇ ਦੇਸ਼ ਵਿਚ ਇਤਿਹਾਸਕ ਹੜਤਾਲ ਹੋਵੇਗੀ | ਇਸ ਸੰਬੰਧੀ 23 ਜਨਵਰੀ ਨੂੰ ਹੋਈ ਉੱਚ ਪੱਧਰੀ ਮੀਟਿੰਗ ਵਿਚ ਇਸ ਸਥਿਤੀ ਨੂੰ ਭਾਰਤੀ ਬਿਜਲੀ ਖੇਤਰ ਲਈ 'ਕਰੋ ਜਾਂ ਮਰੋ' ਵਾਲੀ ਸਥਿਤੀ ਕਰਾਰ ਦਿੱਤਾ ਗਿਆ ਹੈ¢ ਮੁਲਾਜ਼ਮਾਂ ਦਾ ਸਭ ਤੋਂ ਵੱਡਾ ਇਤਰਾਜ਼ ਪ੍ਰਸਤਾਵਿਤ ਬਿਜਲੀ ਸੋਧ ਬਿੱਲ 2025 ਅਤੇ ਰਾਸ਼ਟਰੀ ਬਿਜਲੀ ਨੀਤੀ 2026 'ਤੇ ਹੈ¢ ਦੋਸ਼ ਹੈ ਕਿ ਇਹ ਬਿੱਲ ਨਿੱਜੀ ਕੰਪਨੀਆਂ ਨੂੰ ਮੁਨਾਫ਼ਾ ਕਮਾਉਣ ਵਾਲੇ ਖਪਤਕਾਰਾਂ ਨੂੰ ਚੁਣਨ ਲਈ ਤਿਆਰ ਕੀਤਾ ਗਿਆ ਹੈ, ਜਦਕਿ ਘਾਟੇ ਵਾਲੇ ਸਰਕਾਰੀ ਅਦਾਰੇ ਜਨਤਾ ਸਿਰ ਮੜ੍ਹੇ ਜਾਣਗੇ | ਮੀਟਿੰਗ ਵਿਚ ਫੈਸਲਾ ਲਿਆ ਗਿਆ ਹੈ ਕਿ 30-31 ਜਨਵਰੀ, 2026 ਨੂੰ ਨਵੀਂ ਦਿੱਲੀ ਵਿਖੇ ਸੰਸਦ ਮੈਂਬਰਾਂ ਨਾਲ ਮੀਟਿੰਗਾਂ ਕੀਤੀਆਂ ਜਾਣਗੀਆਂ ਤਾਂ ਜੋ ਉਹ ਸੰਸਦ ਵਿਚ ਇਸ ਬਿੱਲ ਦਾ ਵਿਰੋਧ ਕਰਨ, ਜਦੋਂਕਿ ਤੇਲੰਗਾਨਾ, ਆਂਧਰਾ ਪ੍ਰਦੇਸ਼, ਪੱਛਮੀ ਬੰਗਾਲ, ਆਸਾਮ ਅਤੇ ਉੱਤਰਾਖੰਡ ਵਿਚ ਵਿਸ਼ਾਲ ਕਨਵੈੱਨਸ਼ਨਾਂ ਕੀਤੀਆਂ ਜਾਣਗੀਆਂ¢

ਪਿਛਲੀ ਖ਼ਬਰ ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਨੰੂ ਅੱਗੇ ਲਿਆਉਣ ਦੀ ਲੋੜ-ਸੁਖਬੀਰ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਬਕਾ ਜ਼ਿਲ੍ਹਾ... ਅਗਲੀ ਖ਼ਬਰ ਸੰਧਵਾਂ ਨੇ ਵਾਰਾਣਸੀ ਵਿਖੇ ਧਾਰਮਿਕ ਸਥਾਨਾਂ ਦੇ ਦਰਸ਼ਨ ਕੀਤੇ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।