24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-01-2026

ਪੰਜਾਬ ਨੂੰ ਬਚਾਉਣ ਲਈ ਅਕਾਲੀ ਦਲ ਨੰੂ ਅੱਗੇ ਲਿਆਉਣ ਦੀ ਲੋੜ-ਸੁਖਬੀਰ ਅਕਾਲੀ ਦਲ (ਪੁਨਰ ਸੁਰਜੀਤ) ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਪਿ੍ੰਸ ਨੂੰ ਪਾਰਟੀ 'ਚ ਕੀਤਾ ਸ਼ਾਮਿਲ <br/>

ਅਜੀਤ ਡੈਸਕ 25-01-2026
ਸੰਗਰੂਰ, 24 ਜਨਵਰੀ (ਫੁੱਲ, ਬਿੱਟਾ)-ਸ਼ੋ੍ਰਮਣੀ ਅਕਾਲੀ ਦਲ (ਬ) ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਨੇ ਕਿਹਾ ਹੈ ਕਿ ਪੰਜਾਬ ਦੇ ਲੋਕ ਪਿਛਲੇ 10 ਵਰਿ੍ਹਆਂ ਤੋਂ ਸੰਤਾਪ ਭੋਗ ਰਹੇ ਹਨ | ਇਸ ਦੌਰ ਵਿਚੋਂ ਨਿਕਲਣ ਲਈ ਪੰਜਾਬ ਦੇ ਲੋਕਾਂ ਨੰੂ ਸੁਚੇਤ ਹੋਣ ਦੀ ਲੋੜ ਹੈ | ਉਹ ਇਥੇ ਅਕਾਲੀ ਦਲ (ਪੁਨਰ ਸੁਰਜੀਤ) ਦੇ ਸੀਨੀਅਰ ਆਗੂ ਅਤੇ ਸਾਬਕਾ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਪਿ੍ੰਸ ਦੇ ਘਰ ਉਨ੍ਹਾਂ ਨੰੂ ਪਾਰਟੀ ਵਿਚ ਸ਼ਾਮਿਲ ਕਰਵਾਉਣ ਲਈ ਪਹੁੰਚੇ ਸਨ | ਉਨ੍ਹਾਂ ਕਿਹਾ ਕਿ ਦਿੱਲੀ ਤੋਂ ਚਲਦੀਆਂ ਪਾਰਟੀਆਂ ਲਈ ਪੰਜਾਬ ਇਕ ਸੂਬਾ ਹੈ, ਜਦਕਿ ਸ਼ੋ੍ਰਮਣੀ ਅਕਾਲੀ ਦਲ ਲਈ ਪੰਜਾਬ ਆਪਣਾ ਘਰ ਹੈ | ਉਨ੍ਹਾਂ ਕਿਹਾ ਕਿ ਖੇਤਰੀ ਪਾਰਟੀਆਂ ਦੇ ਕੰਮ ਕਰਨ ਦਾ ਢੰਗ ਵੱਖਰਾ ਹੁੰਦਾ ਹੈ, ਕਿਉਂਕਿ ਉਨ੍ਹਾਂ ਨੇ ਆਪਣੇ ਰਾਜ ਦੇ ਹਿਤਾਂ ਨੰੂ ਮੁੱਖ ਰੱਖਣਾ ਹੁੰਦਾ ਹੈ | ਸ਼ੋ੍ਰਮਣੀ ਅਕਾਲੀ ਦਲ 105 ਵਰ੍ਹੇ ਪੁਰਾਣੀ ਪਾਰਟੀ ਹੈ, ਜੋ ਸਰਬੱਤ ਦੇ ਭਲੇ ਲਈ ਕੰਮ ਕਰਦੀ ਹੈ | ਉਨ੍ਹਾਂ ਕਿਸੇ ਪਾਰਟੀ ਦਾ ਨਾਂਅ ਲਏ ਬਿਨਾ ਕਿਹਾ ਕਿ ਕੁਝ ਪਾਰਟੀਆਂ ਇੱਕ ਧਰਮ ਨੰੂ ਦੂਜੇ ਧਰਮ ਨਾਲ ਲੜਾ ਕੇ ਰਾਜ ਕਰਦੀਆਂ ਹਨ, ਜਦਕਿ ਸ਼ੋ੍ਰਮਣੀ ਅਕਾਲੀ ਦਲ ਲੋਕ ਹਿਤਾਂ ਨੰੂ ਪਹਿਲ ਦਿੰਦਾ ਹੈ | ਜਸਵਿੰਦਰ ਸਿੰਘ ਪਿ੍ੰਸ ਨੰੂ ਪਾਰਟੀ ਵਿਚ ਸ਼ਾਮਿਲ ਹੋਣ 'ਤੇ ਸੁਖਬੀਰ ਸਿੰਘ ਬਾਦਲ ਨੇ ਸਵਾਗਤ ਕਰਦਿਆਂ ਕਿਹਾ ਕਿ ਪਿ੍ੰਸ ਪਰਿਵਾਰ ਪੰਥਕ ਪਰਿਵਾਰ ਹੈ ਅਤੇ ਪਾਰਟੀ ਵਿਚ ਸ਼ਾਮਿਲ ਹੋਣ ਨਾਲ ਇਸ ਖੇਤਰ ਵਿਚ ਪਾਰਟੀ ਨੰੂ ਮਜ਼ਬੂਤੀ ਮਿਲੇਗੀ | ਉਪਰੰਤ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਸੁਖਬੀਰ ਨੇ ਕਿਹਾ ਕਿ ਭਾਜਪਾ ਨਾਲ ਚੋਣ ਗੱਠਜੋੜ ਸਾਡਾ ਏਜੰਡਾ ਨਹੀਂ ਹੈ | ਸ਼ੋ੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਬਾਰੇ ਪੁੱਛੇ ਜਾਣ 'ਤੇ ਉਨ੍ਹਾਂ ਕਿਹਾ ਕਿ ਇਹ ਮਾਮਲਾ ਸੁਪਰੀਮ ਕੋਰਟ ਵਿਚ ਹੈ, ਇਸ ਲਈ ਉਹ ਇਸ ਬਾਰੇ ਕੁੱਝ ਨਹੀਂ ਕਹਿ ਸਕਦੇ | ਇਸ ਮੌਕੇ ਪਾਰਟੀ ਦੇ ਜਨਰਲ ਸਕੱਤਰ ਅਤੇ ਕੌਮੀ ਬੁਲਾਰੇ ਵਿਨਰਜੀਤ ਸਿੰਘ ਗੋਲਡੀ, ਬਲਦੇਵ ਸਿੰਘ ਮਾਨ, ਬੀਬੀ ਪਰਮਜੀਤ ਕੌਰ ਵਿਰਕ, ਤੇਜਿੰਦਰ ਸਿੰਘ ਸੰਘਰੇੜੀ, ਇਕਬਾਲਜੀਤ ਸਿੰਘ ਪੂਨੀਆ, ਚਮਨਦੀਪ ਸਿੰਘ ਮਿਲਖੀ, ਹਰਦੀਪ ਸਿੰਘ ਸਾਹਨੀ, ਨਰਿੰਦਰਪਾਲ ਸਿੰਘ ਸਾਹਨੀ ਐਡਵੋਕੇਟ, ਹੰਸਰਾਜ ਬਜਾਜ ਧੂਰੀ, ਰੁਪਿੰਦਰ ਸਿੰਘ ਹੈਪੀ ਰੰਧਾਵਾ, ਸੁਰਜੀਤ ਸਿੰਘ ਗਰੇਵਾਲ ਐਡਵੋਕੇਟ, ਗੁਰਵਿੰਦਰ ਸਿੰਘ ਸਰਨਾ, ਰਾਜ ਕੁਮਾਰ ਅਰੋੜਾ, ਸੱਜਣ ਕੁਮਾਰ ਛੱਜੂ, ਪਰਮਿੰਦਰ ਸਿੰਘ ਸੋਫ਼ਤੀ, ਪ੍ਰੀਤਮ ਸਿੰਘ, ਐਸ.ਐਸ. ਭੱਟੀ, ਜਸਵੀਰ ਸਿੰਘ ਤੇ ਹੋਰ ਸ਼ਖ਼ਸੀਅਤਾਂ ਮੌਜੂਦ ਸਨ | ਇਸ ਮੌਕੇ ਦਲਵੀਰ ਸਿੰਘ ਬਾਬਾ ਨੰੂ ਸਿਰੋਪਾਓ ਦੇ ਕੇ ਪਾਰਟੀ ਵਿਚ ਸ਼ਾਮਿਲ ਕੀਤਾ ਗਿਆ |

ਪਿਛਲੀ ਖ਼ਬਰ ਖਾਦਾਂ ਦੀ ਦਰਾਮਦ 'ਚ ਭਾਰੀ ਵਾਧਾ, ਯੂਰੀਆ ਦੀ ਅਤਿ ਵਰਤੋਂ ਤੇ ਕਾਲਾਬਾਜ਼ਾਰੀ ਬਣੀ ਵੱਡੀ ਚੁਣੌਤੀ <br/> ਅਗਲੀ ਖ਼ਬਰ ਬਿਜਲੀ ਖੇਤਰ ਨੂੰ ਨਿੱਜੀ ਹੱਥਾਂ 'ਚ ਜਾਣ ਤੋਂ ਬਚਾਉਣ ਲਈ ਮਹਾਂ ਸੰਗਰਾਮ ਦਾ ਆਗਾਜ਼

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।