09-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-01-2026

ਆਰ.ਜੇ.ਡੀ. ਦੇ ਕਾਰਜਕਾਰੀ ਪ੍ਰਧਾਨ ਬਣੇ ਤੇਜਸਵੀ ਯਾਦਵ

ਅਜੀਤ ਡੈਸਕ 26-01-2026
ਪਟਨਾ, 25 ਜਨਵਰੀ (ਪੀ.ਟੀ.ਆਈ.) -ਰਾਸ਼ਟਰੀ ਜਨਤਾ ਦਲ (ਆਰ.ਜੇ.ਡੀ.) ਮੁਖੀ ਲਾਲੂ ਪ੍ਰਸਾਦ ਦੇ ਛੋਟੇ ਪੁੱਤਰ ਅਤੇ ਵਾਰਸ, ਤੇਜਸਵੀ ਯਾਦਵ ਨੂੰ ਐਤਵਾਰ ਨੂੰ ਇੱਥੇ ਪਾਰਟੀ ਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਪਾਰਟੀ ਦਾ ਕਾਰਜਕਾਰੀ ਪ੍ਰਧਾਨ ਨਿਯੁਕਤ ਕੀਤਾ ਗਿਆ¢ਯਾਦਵ ਦੀ ਨਿਯੁਕਤੀ ਹਾਲ ਹੀ ਵਿੱਚ ਹੋਈਆਂ ਵਿਧਾਨ ਸਭਾ ਚੋਣਾਂ ਵਿੱਚ ਆਰ.ਜੇ.ਡੀ. ਦੀ ਹਾਰ ਤੋਂ ਬਾਅਦ ਹੋਈ ਹੈ, ਜਿਸ ਵਿੱਚ 'ਮਹਾਗਠਜੋੜ' ਨੇ 36 ਸਾਲਾਂ ਦੇ ਆਗੂ ਨੂੰ ਮੁੱਖ ਮੰਤਰੀ ਅਹੁਦੇ ਦਾ ਉਮੀਦਵਾਰ ਬਣਾਇਆ ਸੀ¢ ਐਕਸ 'ਤੇ ਇੱਕ ਪੋਸਟ ਵਿੱਚ, ਰਾਸ਼ਟਰੀ ਜਨਤਾ ਦਲ ਨੇ ਕਿਹਾ ਕਿ ਪਾਰਟੀ ਵਿੱਚ ਉਤਰਾਧਿਕਾਰ ਦੀ ਰੇਖਾ ਨੂੰ ਸਾਫ਼ ਕਰਨ ਵਾਲਾ ਫੈਸਲਾ, ਇਸਦੀ ਰਾਸ਼ਟਰੀ ਕਾਰਜਕਾਰਨੀ ਦੀ ਮੀਟਿੰਗ ਵਿੱਚ ਲਿਆ ਗਿਆ, ਜਿਸ ਵਿੱਚ ਯਾਦਵ, ਪ੍ਰਸਾਦ ਅਤੇ ਹੋਰ ਸੀਨੀਅਰ ਆਗੂ ਸ਼ਾਮਿਲ ਹੋਏ¢ਯਾਦਵ ਦੀ ਸਭ ਤੋਂ ਵੱਡੀ ਭੈਣ ਅਤੇ ਪਾਟਲੀਪੁੱਤਰ ਸੰਸਦ ਮੈਂਬਰ ਮੀਸਾ ਭਾਰਤੀ, ਜਿਸ ਦੀ ਪਾਰਟੀ ਅਹੁਦੇ 'ਤੇ ਨਜ਼ਰ ਹੋਣ ਬਾਰੇ ਕਿਹਾ ਜਾ ਰਿਹਾ ਸੀ, ਵੀ ਮੀਟਿੰਗ ਵਿੱਚ ਮÏਜੂਦ ਸੀ¢ ਬਿਹਾਰ ਦੇ ਸਾਬਕਾ ਉਪ ਮੁੱਖ ਮੰਤਰੀ ਤੇਜਸਵੀ, ਇਸ ਸਮੇਂ ਵਿਧਾਨ ਸਭਾ ਵਿੱਚ ਵਿਰੋਧੀ ਧਿਰ ਦੇ ਆਗੂ ਹਨ¢

ਪਿਛਲੀ ਖ਼ਬਰ ਅਦਾਲਤ ਨੇ 20 ਸਾਲ ਪੁਰਾਣੇ ਮਾਮਲੇ 'ਚ ਮੇਧਾ ਪਾਟਕਰ ਨੂੰ ਕੀਤਾ ਬਰੀ <br/> ਅਗਲੀ ਖ਼ਬਰ ਈ. ਡੀ. ਨੇ ਗੋਆ ਨਾਈਟ ਕਲੱਬ ਤੋਂ 22 ਕਰੋੜ ਦੀ ਆਮਦਨ ਨੂੰ ਮਨੀ ਲਾਂਡਰਿੰਗ ਅਪਰਾਧ ਦੀ ਕਮਾਈ ਦੱਸਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।