13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-01-2026

ਹੋਂਦ ਚਿੱਲੜ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਅਰਦਾਸ ਸਮਾਗਮ 3 ਨੂੰ -ਵਿਧਾਇਕ ਗਿਆਸਪੁਰਾ <br/>

ਅਜੀਤ ਡੈਸਕ 31-01-2026
ਮਲੌਦ, 30 ਜਨਵਰੀ (ਕੁਲਵਿੰਦਰ ਸਿੰਘ ਨਿਜ਼ਾਮਪੁਰ)-ਹੋਂਦ ਚਿੱਲੜ ਉਹ ਧਰਤੀ ਜਿਥੇ 1984 ਦੇ ਕਤਲੇਆਮ ਦੌਰਾਨ 32 ਨਿਰਦੋਸ਼ ਸਿੱਖਾਂ ਨੂੰ ਬੇਰਹਿਮੀ ਨਾਲ ਕੋਹ-ਕੋਹ ਕੇ ਮੌਤ ਦੇ ਘਾਟ ਉਤਾਰ ਦਿੱਤਾ ਗਿਆ | ਦੋ ਸਾਲ ਦੇ ਮਾਸੂਮ ਬੱਚਿਆਂ ਤੋਂ ਲੈ ਕੇ 70 ਸਾਲ ਦੇ ਬਜ਼ੁਰਗਾਂ ਤੱਕ ਕਿਸੇ ਨੂੰ ਵੀ ਨਹੀਂ ਬਖ਼ਸ਼ਿਆ ਗਿਆ ਸੀ | ਉਸੇ ਖ਼ੂਨ ਨਾਲ ਰੰਗੀ ਧਰਤੀ 'ਤੇ 3 ਫਰਵਰੀ ਨੂੰ ਸਵੇਰੇ 10 ਵਜੇ ਸ਼ਹੀਦਾਂ ਦੀ ਯਾਦ ਵਿਚ ਗੁਰਬਾਣੀ ਦਾ ਪਾਠ ਅਤੇ ਅਰਦਾਸ ਕੀਤੀ ਜਾਵੇਗੀ | ਇਨ੍ਹਾਂ ਸ਼ਬਦਾਂ ਦਾ ਪ੍ਰਗਟਾਵਾ ਕਰਦਿਆਂ ਹਲਕਾ ਪਾਇਲ ਤੋਂ ਵਿਧਾਇਕ ਤੇ ਹੋਂਦ ਚਿੱਲੜ ਤਾਲਮੇਲ ਕਮੇਟੀ ਦੇ ਪ੍ਰਧਾਨ ਇੰਜ. ਮਨਵਿੰਦਰ ਸਿੰਘ ਗਿਆਸਪੁਰਾ ਨੇ ਕਿਹਾ ਕਿ 42 ਸਾਲ ਇਹ ਸਿਰਫ਼ ਸਿੱਖਾਂ ਦੇ ਕਤਲ ਨਹੀਂ ਸਨ, ਸਗੋਂ ਬਹੁਤ ਹੀ ਪੀੜਾਂ ਦੇਣ ਵਾਲਾ ਮਨੁੱਖਤਾ ਦਾ ਕਤਲ ਸੀ | ਉਨ੍ਹਾਂ ਕਿਹਾ ਕਿ 4 ਦਹਾਕੇ ਤੋਂ ਵੱਧ ਸਮਾਂ ਬੀਤ ਜਾਣ ਦੇ ਬਾਵਜੂਦ ਅਜੇ ਤੱਕ ਅਦਾਲਤਾਂ ਵਲੋਂ ਸਿਰਫ਼ ਤਾਰੀਖ਼ਾਂ ਹੀ ਮਿਲ ਰਹੀਆਂ ਹਨ |

ਪਿਛਲੀ ਖ਼ਬਰ 3 ਰੋਜ਼ਾ ਇੰਡੀਆ ਐਗਰੀ ਐਕਸਪੋ-2026 ਲੁਧਿਆਣਾ ਪ੍ਰਦਰਸ਼ਨੀ ਕੇਂਦਰ 'ਚ ਸ਼ੁਰੂ <br/> ਅਗਲੀ ਖ਼ਬਰ ਤਾਲਿਬਾਨ ਪ੍ਰਸ਼ਾਸਨ ਨੇ ਗੁਲਾਮੀ ਦੀ ਪ੍ਰਥਾ ਨੂੰ ਦਿੱਤੀ ਮਾਨਤਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।