ਨਵੀਂ ਦਿੱਲੀ, 12 ਫਰਵਰੀ (ਪੀ. ਟੀ. ਆਈ.)-ਪਹਿਲੀ ਵਾਰ, ਭਾਰਤੀ ਹਵਾਈ ਸੈਨਾ ਇਕ ਨਵੀਂ ਪਹਿਲਕਦਮੀ ਤਹਿਤ ਯੂ.ਕੇ. ਦੇ ਰਾਇਲ ਏਅਰ ਫੋਰਸ ਦੇ ਪਾਇਲਟਾਂ ਨੂੰ ਸਿਖਲਾਈ ਦੇਵੇਗੀ | ਇਹ ਫ਼ੈਸਲਾ ਵੀਰਵਾਰ ਨੂੰ ਨਵੀਂ ਦਿੱਲੀ 'ਚ 19ਵੇਂ ਯੂਕੇ-ਭਾਰਤ ਹਵਾਈ ਸਟਾਫ ਗੱਲਬਾਤ 'ਚ ਲਿਆ ਗਿਆ | ਨਵੀਨਤਮ ਸਮਝÏਤੇ ਤਹਿਤ, ਭਾਰਤੀ ਹਵਾਈ ਸੈਨਾ ਯੂ.ਕੇ. 'ਚ ਰਾਇਲ ਏਅਰ ਫੋਰਸ ਵੈਲੀ, ਜੋ ਬਿ੍ਟਿਸ਼ ਫਾਸਟ ਜੈੱਟ ਪਾਇਲਟਾਂ ਲਈ ਸਿਖਲਾਈ ਬੇਸ ਹੈ, 'ਚ ਤਿੰਨ ਕੁਆਲੀਫਾਈਡ ਫਲਾਈਟ ਇੰਸਟ੍ਰਕਟਰ ਤਾਇਨਾਤ ਕਰੇਗੀ | ਇਹ ਪਹਿਲੀ ਵਾਰ ਹੈ ਜਦੋਂ ਭਾਰਤੀ ਕਿਊ ਐਫ ਆਈ, ਆਰ. ਏ. ਐਫ. ਵੈਲੀ 'ਚ ਬਿ੍ਟਿਸ਼ ਪਾਇਲਟਾਂ ਨੂੰ ਫਾਸਟ ਜੈੱਟ ਸਿਖਲਾਈ ਦੇਣਗੇ | ਇਹ ਤਾਇਨਾਤੀ ਸ਼ੁਰੂ 'ਚ ਦੋ ਸਾਲਾਂ ਦੀ ਮਿਆਦ ਲਈ ਹੋਵੇਗੀ |