ਨਵੀਂ ਦਿੱਲੀ, 13 ਫਰਵਰੀ (ਅ.ਬ.)-ਦ ਮੈਡੀਕਲ ਟ੍ਰੈਵਲ ਕੰਪਨੀ (ਟੀ.ਐਮ.ਟੀ.ਸੀ.) ਨੇ ਚੈਂਬਰ ਆਫ਼ ਕਾਰਮਸ ਐਂਡ ਇੰਡਸਟਰੀ ਆਫ਼ ਇੰਡੀਆ (ਸੀ.ਸੀ.ਆਈ. ਇੰਡੀਆ) ਦੇ ਸਹਿਯੋਗ ਨਾਲ ਨਵੀਂ ਦਿੱਲੀ ਦੇ ਤਾਜ ਮਾਨਸਿੰਘ ਵਿਖੇ ਇਕ ਉੱਚ- ਪੱਧਰੀ ਸਮਾਗਮ ਕਰਵਾਇਆ | ਇਸ ਮੌਕੇ 'ਦ ਨਿਊ ਜਿਊਗਰਾਫੀ ਆਫ ਕੇਅਰ' ਨਾਮਕ ਇਕ ਇਤਿਹਾਸਕ ਵ੍ਹਾਈਟ ਪੇਪਰ ਜਾਰੀ ਕੀਤਾ ਗਿਆ, ਜੋ ਇਹ ਦੱਸਦਾ ਹੈ ਕਿ ਕਿਵੇਂ ਆਰਥਿਕਤਾ, ਇਲਾਜ ਲਈ ਉਡੀਕ ਦਾ ਸਮਾਂ ਤੇ ਤਕਨਾਲੋਜੀ ਭਾਰਤ ਨੂੰ ਉਨਤ ਡਾਕਟਰੀ ਦੇਖਭਾਲ ਲਈ ਇਕ ਪ੍ਰਮੁੱਖ ਸਥਾਨ ਵਜੋਂ ਮੁੜ ਸਥਾਪਿਤ ਕਰ ਰਹੇ ਹਨ | ਇਸ ਸਮਾਗਮ 'ਚ ਯਮਨ, ਇਰਾਕ, ਅਰਬ ਲੀਗ, ਕੀਨੀਆ, ਗੁਆਨਾ, ਮੋਰੋਕੋ, ਰਵਾਂਡਾ, ਵੀਅਤਨਾਮ, ਬੇਲਾਰੂਸ ਤੇ ਅਰਮੀਨੀਆ ਸਮੇਤ 27 ਤੋਂ ਵੱਧ ਦੇਸ਼ਾਂ ਦੇ ਰਾਜਦੂਤ ਸ਼ਾਮਲ ਹੋਏ | ਇਸ ਦੇ ਨਾਲ ਹੀ ਮੇਦਾਂਤਾ, ਮੈਕਸ ਹੈਲਥਕੇਅਰ, ਅਪੋਲੋ ਹਸਪਤਾਲ, ਮਨੀਪਾਲ, ਫੋਰਟਿਸ ਤੇ ਨਾਰਾਇਣ ਹੈਲਥ ਸਮੇਤ ਭਾਰਤ ਦੇ ਚੋਟੀ ਦੇ ਹਸਪਤਾਲ ਸਮੂਹਾਂ ਦੇ ਗਲੋਬਲ ਸੀ.ਈ.ਓ. ਤੇ ਸਿਹਤ ਸੰਭਾਲ ਖੇਤਰ ਦੇ ਆਗੂ ਵੀ ਮÏਜੂਦ ਸਨ |