20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਅੰਮਿ੍ਤਸਰ-ਜੈ ਨਗਰ-ਅੰਮਿ੍ਤਸਰ ਵਿਸ਼ੇਸ਼ 'ਕਲੋਨ ਰੇਲਗੱਡੀ' 1 ਮਾਰਚ ਤੋਂ

ਅਜੀਤ ਡੈਸਕ 14-02-2026
ਅੰਮਿ੍ਤਸਰ, 13 ਫਰਵਰੀ (ਰਾਜੇਸ਼ ਕੁਮਾਰ ਸ਼ਰਮਾ)-ਹੋਲੀ ਦੇ ਤਿਉਹਾਰ ਦੇ ਮੱਦੇਨਜ਼ਰ ਰੇਲਵੇ ਵਲੋਂ ਰੇਲ ਯਾਤਰੀਆਂ ਦੀ ਸਹੂਲਤ ਨੂੰ ਮੁੱਖ ਰੱਖਦਿਆਂ ਵਿਸ਼ੇਸ਼ ਰੇਲਗੱਡੀਆਂ ਚਲਾਉਣ ਦਾ ਸਿਲਸਿਆ ਜਾਰੀ ਹੈ | ਅੰਮਿ੍ਤਸਰ-ਬਰਹਨੀ-ਅੰਮਿ੍ਤਸਰ (05006/05005) ਵਿਸ਼ੇਸ਼ ਰੇਲਗੱਡੀ ਤੋਂ ਬਾਅਦ ਹੁਣ ਰੇਲਵੇ ਵਿਭਾਗ ਨੇ ਅੰਮਿ੍ਤਸਰ-ਜੈ ਨਗਰ-ਅੰਮਿ੍ਤਸਰ ਵਿਸ਼ੇਸ਼ ਰੇਲਗੱਡੀ ਚਲਾਉਣ ਦਾ ਐਲਾਨ ਕੀਤਾ ਹੈ | ਇਸ ਸੰਬੰਧੀ ਜਾਣਕਾਰੀ ਦਿੰਦੇ ਹੋਏ ਸੀ. ਪੀ. ਆਰ. ਓ. ਹਿਮਾਂਸ਼ੂ ਸ਼ੇਖਰ ਉਪਾਧਿਆਏ ਨੇ ਦੱਸਿਆ ਕਿ ਵਿਸ਼ੇਸ਼ ਰੇਲਗੱਡੀ ਨੰਬਰ-04652 ਹਮਸਫ਼ਰ ਕਲੋਨ ਐਕਸਪੈ੍ਰਸ ਅੰਮਿ੍ਤਸਰ ਤੋਂ ਜੈ ਨਗਰ ਤੱਕ 01/03/2026 ਤੋਂ 29/03/2026 (13 ਯਾਤਰਾਵਾਂ) ਤੱਕ ਮੌਜੂਦਾ ਸਮੇਂ ਅਨੁਸਾਰ ਚੱਲੇਗੀ | ਇਸੇ ਤਰ੍ਹਾਂ ਗੱਡੀ ਨੰਬਰ 04651 ਜੈ ਨਗਰ ਤੋਂ ਅੰਮਿ੍ਤਸਰ ਤੱਕ 01/03/2026 ਤੋਂ 31/03/2026 ਤੱਕ (14 ਯਾਤਰਾਵਾਂ) ਤੱਕ ਮੌਜੂਦਾ ਸਮੇਂ ਅਨੁਸਾਰ ਚੱਲੇਗੀ |

ਪਿਛਲੀ ਖ਼ਬਰ 2 ਆਈ.ਏ.ਐਸ.ਤੇ 6 ਪੀ.ਸੀ.ਐਸ. ਅਧਿਕਾਰੀਆਂ ਦੇ ਤਬਾਦਲੇ ਅਗਲੀ ਖ਼ਬਰ ਸੀ.ਸੀ.ਆਈ. ਇੰਡੀਆ ਤੇ ਟੀ.ਐਮ.ਟੀ.ਸੀ. ਨੇ ਵਿਸ਼ਵ ਨੇਤਾਵਾਂ ਦੀ ਮÏਜੂਦਗੀ 'ਚ ਇਤਿਹਾਸਕ 'ਵਾਈਟ ਪੇਪਰ' ਜਾਰੀ ਕੀਤਾ <br/>...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।