ਡੇਰਾ ਬਾਬਾ ਨਾਨਕ, 13 ਫਰਵਰੀ (ਹੀਰਾ ਸਿੰਘ ਮਾਂਗਟ)-ਅਦਾਰਾ 'ਅਜੀਤ' ਦੀ ਟੀਮ ਵਲੋਂ ਹੜ੍ਹ ਪ੍ਰਭਾਵਿਤ ਕਿਸਾਨਾਂ ਅਤੇ ਆਮ ਲੋਕਾਂ ਦੀ ਕੀਤੀ ਜਾ ਰਹੀ ਮਦਦ ਦੇ ਅਖੀਰਲੇ ਪੜਾਅ ਤਹਿਤ ਪਿੰਡ ਮਨਸੂਰ ਕੇ ਦੇ ਸਰਕਾਰੀ ਹਾਈ ਸਕੂਲ ਅਤੇ ਪੱਤੀ ਹਵੇਲੀਆਂ ਦੇ ਪ੍ਰਾਇਮਰੀ ਸਕੂਲ ਦੇ ਲੋੜਵੰਦ ਵਿਦਿਆਰਥੀਆਂ ਨੂੰ ਵਰਦੀਆਂ ਅਤੇ ਸਟੇਸ਼ਨਰੀ ਵੰਡੀ ਗਈ | ਅਦਾਰਾ 'ਅਜੀਤ' ਦੇ ਆਖਰੀ ਗੇੜ ਦੇ ਇਹ ਰਾਹਤ ਕਾਰਜ ਸਫ਼ਲਤਾ ਪੂਰਵਕ ਅਮਿਟ ਯਾਦਾਂ ਛੱਡਦੇ ਹੋਏ ਯਾਦਗਾਰੀ ਹੋ ਨਿਬੜੇ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਦਲਵਿੰਦਰਜੀਤ ਸਿੰਘ, ਅਧਿਆਪਕ ਖੁਸ਼ਬੀਰ ਸਿੰਘ, 'ਅਜੀਤ' ਦਫ਼ਤਰ ਜਲੰਧਰ ਤੋਂ ਜੇ.ਬੀ. ਸਿੰਘ, ਡਾਕਟਰ ਕਾਹਲੋਂ ਇੰਚਾਰਜ ਬਟਾਲਾ, ਜਸਵੰਤ ਸਿੰਘ ਜੱਸ ਇੰਚਾਰਜ ਅੰਮਿ੍ਤਸਰ, ਰੇਸ਼ਮ ਸਿੰਘ ਅੰਮਿ੍ਤਸਰ, ਹੀਰਾ ਸਿੰਘ ਮਾਂਗਟ ਡੇਰਾ ਬਾਬਾ ਨਾਨਕ, ਅਵਤਾਰ ਸਿੰਘ ਰੰਧਾਵਾ, ਵਿਜੇ ਸ਼ਰਮਾ, ਕੁਲਦੀਪ ਸਿੰਘ ਨਾਗਰਾ, ਭੁਪਿੰਦਰ ਸਿੰਘ ਬਮਰਾ, ਸੁਰਿੰਦਰਪਾਲ ਸਿੰਘ ਵਰਪਾਲ, ਅਮਰਿੰਦਰ ਸਿੰਘ ਬਟਾਲਾ, ਕੁਲਦੀਪ ਸਿੰਘ ਸੋਨੂ, ਗੁਰਸ਼ਰਨਜੀਤ ਸਿੰਘ ਪੁਰੇਵਾਲ, ਕੁਲਦੀਪ ਸਿੰਘ ਸੋਨੂੰ, ਪ੍ਰਗਟ ਸਿੰਘ, ਸਤਬੀਰ ਸਿੰਘ ਘੁੰਮਣ, ਰਜਿੰਦਰਪਾਲ ਸਿੰਘ ਢਿੱਲੋਂ, ਮਨਜੀਤ ਸਿੰਘ ਚੀਮਾ, ਹਰਦੀਪ ਸਿੰਘ ਸੰਧੂ, ਗੁਰਪ੍ਰਤਾਪ ਸਿੰਘ ਕਾਹਲੋਂ, ਬਲਬੀਰ ਸਿੰਘ, ਹਰਦੇਵ ਸਿੰਘ ਸੰਧੂ, ਜੇਮਸ ਨਾਹਰ, ਰਵੀ ਭਗਤ, ਅਧਿਆਪਕ ਖੁਸ਼ਬੀਰ ਸਿੰਘ ਸਮਰਾਂ, ਸਤਿੰਦਰਪਾਲ ਸਿੰਘ, ਗੁਰਮੀਤ ਸਿੰਘ, ਜਸਵੰਤ ਸਿੰਘ, ਤਰਸੇਮ ਮਸੀਹ, ਸ੍ਰੀ ਜੋਹਨੀ, ਨੀਸਾ ਕੁਮਾਰੀ, ਸ੍ਰੀਮਤੀ ਮਨਿੰਦਰਪਾਲ ਤੇ ਬਲਵਿੰਦਰ ਸਿੰਘ ਤੋਂ ਇਲਾਵਾ ਵੱਡੀ ਗਿਣਤੀ ਵਿਚ ਸਕੂਲ ਦੇ ਵਿਦਿਆਰਥੀ ਹਾਜ਼ਰ ਸਨ |