20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸੂਟਕੇਸ ਹੱਤਿਆ ਮਾਮਲੇ 'ਚ ਮਿ੍ਤਕਾ ਦਾ ਦੋਸਤ ਹੀ ਨਿਕਲਿਆ ਹਤਿਆਰਾ <br/>

ਅਜੀਤ ਡੈਸਕ 14-02-2026
ਬਠਿੰਡਾ, 13 ਫਰਵਰੀ (ਅੰਮਿ੍ਤਪਾਲ ਸਿੰਘ ਵਲ੍ਹਾਣ)-ਬਠਿੰਡਾ ਪੁਲਿਸ ਨੇ ਪਿਛਲੇ ਦਿਨੀਂ ਬਹਿਮਣ ਦੀਵਾਨਾ ਕੋਲੋਂ ਮਿਲੇ ਲਾਲ ਸੂਟਕੇਸ ਵਿਚੋਂ ਮਿਲੀ ਲੜਕੀ ਦੀ ਅੱਧਸੜੀ ਲਾਸ਼ ਦੇ ਅੰਨ੍ਹੇ ਕਤਲ ਦੀ ਗੁੱਥੀ ਸੁਲਝਾ ਲਈ ਹੈ | ਮਿ੍ਤਕਾ ਦਾ ਹੱਤਿਆਰਾ ਉਸ ਦਾ ਇਕ ਦੋਸਤ ਹੀ ਨਿਕਲਿਆ ਹੈ, ਜਿਸ ਨੇ ਚਾਕੂ ਨਾਲ ਹਮਲਾ ਕਰਕੇ ਉਸ ਦੀ ਹੱਤਿਆ ਕਰ ਦਿੱਤਾ ਸੀ | ਪੁਲਿਸ ਨੇ ਕਥਿਤ ਦੋਸ਼ੀ ਨੂੰ ਗਿ੍ਫ਼ਤਾਰ ਕਰਕੇ ਹੱਤਿਆ ਸਮੇਂ ਵਰਤਿਆ ਚਾਕੂ ਅਤੇ ਕਾਰ ਬਰਾਮਦ ਕਰ ਲਈ ਹੈ | ਹੱਤਿਆ ਦੀ ਅਸਲ ਵਜ੍ਹਾ ਕੀ ਬਣੀ, ਇਸ ਦਾ ਭੇਦ ਅਜੇ ਬਰਕਰਾਰ ਹੈ | ਜ਼ਿਲ੍ਹਾ ਪੁਲਿਸ ਮੁਖੀ ਡਾ. ਜਯੋਤੀ ਯਾਦਵ ਬੈਂਸ ਨੇ ਪ੍ਰੈੱਸ ਕਾਨਫ਼ਰੰਸ ਦੌਰਾਨ ਦੱਸਿਆ ਕਿ ਮਾਮਲੇ ਦੀ ਗੰਭੀਰਤਾ ਨੂੰ ਦੇਖਦੇ ਹੋਏ ਐਸ.ਪੀ. (ਜਾਂਚ) ਜਸਮੀਤ ਸਿੰਘ, ਡੀ.ਐੱਸ.ਪੀ ਦਿਹਾਤੀ ਹਰਵਿੰਦਰ ਸਿੰਘ ਸਰਾਂ ਅਤੇ ਡੀ.ਐੱਸ.ਪੀ. (ਜਾਂਚ) ਸੰਦੀਪ ਸਿੰਘ ਭਾਟੀ ਦੀ ਅਗਵਾਈ ਹੇਠ ਵੱਖ-ਵੱਖ ਟੀਮਾਂ ਦਾ ਗਠਨ ਕੀਤਾ ਗਿਆ, ਜਿਨ੍ਹਾਂ ਨੇ ਤਕਨੀਕੀ ਸੋਰਸਾਂ ਅਤੇ ਹਿਊਮਨ ਇੰਟੈਲੀਜੈਂਸ ਦੀ ਮਦਦ ਨਾਲ ਮਿ੍ਤਕਾ ਦੀ ਗਰਦਨ ਹੇਠਾਂ ਬਣੇ 'ਕਾਕੂ' ਨਾਂਅ ਦੇ ਟੈਟੂ ਦੇ ਅਧਾਰ 'ਤੇ ਲਾਸ਼ ਦੀ ਪਛਾਣ ਸਪਨਾ ਉਰਫ਼ ਮਲਿਕਾ ਪੁੱਤਰੀ ਸ਼ਿੰਦਰ ਪਾਲ ਵਾਸੀ ਬਾਘਾ ਪੁਰਾਣਾ, ਜ਼ਿਲ੍ਹਾ ਮੋਗਾ ਵਜੋਂ ਕੀਤੀ¢ ਐਸ.ਐਸ.ਪੀ. ਨੇ ਦੱਸਿਆ ਕਿ ਸੀ.ਸੀ.ਟੀ.ਵੀ. ਕੈਮਰਿਆਂ ਦੀ ਫੁਟੇਜ ਦੀ ਜਾਂਚ ਦੌਰਾਨ ਮਿ੍ਤਕਾ ਨੂੰ 7 ਫਰਵਰੀ ਦੀ ਰਾਤ 9:44 ਵਜੇ ਪਰਸਰਾਮ ਨਗਰ ਵਿਚ ਦੇਖਿਆ ਗਿਆ¢ ਫੋਨ ਦੀ ਤਕਨੀਕੀ ਜਾਂਚ ਅਤੇ 10-15 ਸ਼ੱਕੀ ਵਿਅਕਤੀਆਂ ਨਾਲ ਪੁੱਛ-ਗਿੱਛ ਤੋਂ ਬਾਅਦ ਪੁਲਿਸ ਨੇ ਪਿ੍ੰਸ ਕੁਮਾਰ ਪੁੱਤਰ ਸੁਰੇਸ਼ ਕੁਮਾਰ ਵਾਸੀ ਗੁਲਾਬਗੜ੍ਹ (ਹਾਲ ਆਬਾਦ ਸੁਰਖਪੀਰ ਰੋਡ, ਬਠਿੰਡਾ) ਨੂੰ ਗਿ੍ਫ਼ਤਾਰ ਕਰ ਲਿਆ ਹੈ, ਜਿਸ ਨੇ ਪੁੱਛਗਿੱਛ ਦੌਰਾਨ ਮੰਨਿਆ ਕਿ ਉਹ ਮਿ੍ਤਕਾ ਦਾ ਦੋਸਤ ਸੀ ਅਤੇ 9 ਫਰਵਰੀ ਨੂੰ ਦੋਵੇਂ ਉਸ ਦੇ ਘਰ ਇਕੱਠੇ ਸਨ, ਜਿਥੇ ਕਿਸੇ ਗੱਲ ਨੂੰ ਲੈ ਕੇ ਹੋਈ ਤਲਖਬਾਜ਼ੀ ਮਗਰੋਂ ਉਸ ਨੇ ਚਾਕੂ ਨਾਲ ਹਮਲਾ ਕਰਕੇ ਸਪਨਾ ਦੀ ਹੱਤਿਆ ਕਰ ਦਿੱਤੀ¢ ਹੱਤਿਆ ਤੋਂ ਬਾਅਦ ਲਾਸ਼ ਨੂੰ ਇਕ ਬੈਗ ਵਿਚ ਪਾ ਕੇ ਸਾੜਨ ਦੀ ਕੋਸ਼ਿਸ਼ ਕੀਤੀ ਪਰ ਫੇਰ ਬਦਬੂ ਫੈਲਣ ਡਰੋਂ ਉਸ ਨੇ ਅੱਗ ਨੂੰ ਬੁਝਾ ਕੇ ਲਾਸ਼ ਨੂੰ ਦੋ ਦਿਨ ਆਪਣੇ ਘਰ ਰੱਖਿਆ | 10-11 ਫਰਵਰੀ ਦੀ ਦਰਮਿਆਨੀ ਰਾਤ ਮੁੜ ਲਾਸ਼ ਨੂੰ ਸੂਟਕੇਸ ਵਿਚ ਪਾ ਕੇ ਆਪਣੀ ਆਈ-20 ਗੱਡੀ (ਨੰ. ਪੀਬੀ-22ਐਸ-3636) ਵਿਚ ਰੱਖ ਕੇ ਮਲੋਟ ਰੋਡ ਬਹਿਮਣ ਦੀਵਾਨਾ ਪਿੰਡ ਕੋਲ ਖੇਤਾਂ ਵਿਚ ਸੁੱਟ ਦਿੱਤਾ¢ ਹੱਤਿਆ ਤੋਂ ਬਾਅਦ ਪਿ੍ੰਸ ਨੇ ਆਪਣੀ ਛਾਤੀ 'ਤੇ ਆਪਣੀ ਅਤੇ ਮਿ੍ਤਕਾ ਦੀ ਤਸਵੀਰ ਦਾ 'ਟੈਟੂ' ਵੀ ਬਣਵਾਇਆ ਸੀ ਤਾਂ ਜੋ ਕਿਸੇ ਨੂੰ ਉਸ ਉਪਰ ਸ਼ੱਕ ਨਾ ਹੋਵੇ¢ ਮੁੱਢਲੀ ਪੜਤਾਲ ਦੌਰਾਨ ਪਿ੍ੰਸ ਦਾ ਕੋਈ ਅਪਰਾਧਿਕ ਰਿਕਾਰਡ ਸਾਹਮਣੇ ਨਹੀਂ ਆਇਆ ਪਰ ਉਸ ਦੇ ਮੰਨਣ ਮੁਤਾਬਿਕ ਇਹ ਨਸ਼ੇ ਕਰਨ ਦਾ ਆਦਿ ਹੈ ਅਤੇ ਨਸ਼ੇ ਦੀ ਹਾਲਤ 'ਚ ਉਸ ਨੇ ਹੱਤਿਆ ਦੀ ਵਾਰਦਾਤ ਨੂੰ ਅੰਜਾਮ ਦਿੱਤਾ¢

ਪਿਛਲੀ ਖ਼ਬਰ ਕਾਂਗਰਸ ਖ਼ਿਲਾਫ਼ 'ਆਪ' ਨੇ ਪੰਜਾਬ ਭਰ 'ਚ ਕੀਤੇ ਰੋਸ ਪ੍ਰਦਰਸ਼ਨ <br/> ਅਗਲੀ ਖ਼ਬਰ ਅਦਾਰਾ 'ਅਜੀਤ' ਨੇ ਰਾਹਤ ਸਮੱਗਰੀ ਦੇ ਆਖਰੀ ਪੜਾਅ 'ਚ ਸਰਕਾਰੀ ਹਾਈ ਸਕੂਲ ਮਨਸੂਰ ਕੇ ਅਤੇ ਪੱਤੀ ਹਵੇਲੀਆਂ ਦੇ ਹੜ੍ਹ ਪ੍ਰਭਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।