20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਸੁਪਰੀਮ ਕੋਰਟ ਵਲੋਂ ਹਿਮਾਚਲ ਪੰਚਾਇਤ ਚੋਣਾਂ 31 ਮਈ ਤੋਂ ਪਹਿਲਾਂ ਕਰਵਾਉਣ ਦੇ ਆਦੇਸ਼

ਅਜੀਤ ਡੈਸਕ 14-02-2026
ਨਵੀਂ ਦਿੱਲੀ, 13 ਫਰਵਰੀ (ਜਗਤਾਰ ਸਿੰਘ)-ਸੁਪਰੀਮ ਕੋਰਟ ਨੇ ਹਿਮਾਚਲ ਪ੍ਰਦੇਸ਼ ਪੰਚਾਇਤੀ ਰਾਜ ਅਤੇ ਸ਼ਹਿਰੀ ਨਿਗਮਾਂ ਦੀਆਂ ਚੋਣਾਂ ਬਾਰੇ ਸਥਿਤੀ ਸਾਫ਼ ਕਰਦਿਆਂ ਕਿਹਾ ਕਿ 31 ਮਈ 2026 ਤੋਂ ਪਹਿਲਾਂ ਹਰ ਹਾਲ ਵਿਚ ਚੋਣਾਂ ਕਰਵਾਉਣੀਆਂ ਪੈਣਗੀਆਂ¢ ਸਰਬਉਚ ਅਦਾਲਤ ਨੇ ਕਿਹਾ ਕਿ ਮੁੜ ਹੱਦਬੰਦੀ ਦੇ ਨਾਂਅ 'ਤੇ ਸੰਵਿਧਾਨਕ ਸੰਸਥਾਵਾਂ ਦੀਆਂ ਚੋਣਾਂ ਨੂੰ ਟਾਲਿਆ ਨਹੀਂ ਜਾ ਸਕਦਾ¢ ਇਸ ਤੋਂ ਪਹਿਲਾਂ ਹਿਮਾਚਲ ਪ੍ਰਦੇਸ਼ ਹਾਈ ਕੋਰਟ ਨੇ 30 ਅਪ੍ਰੈਲ ਤੋਂ ਪਹਿਲਾਂ ਚੋਣਾਂ ਕਰਾਉਣ ਦੇ ਆਦੇਸ਼ ਦਿੱਤੇ ਸੀ¢ ਹੁਣ ਸੁਪਰੀਮ ਕੋਰਟ ਨੇ ਸੁੱਖੂ ਸਰਕਾਰ ਨੂੰ ਇੱਕ ਮਹੀਨੇ ਦੀ ਰਾਹਤ ਦੇ ਦਿੱਤੀ ਹੈ¢ ਦੱਸਣਯੋਗ ਹੈ ਕਿ ਹਿਮਾਚਲ ਪ੍ਰਦੇਸ਼ ਵਿਚ 31 ਜਨਵਰੀ ਨੂੰ ਪੰਚਾਇਤਾਂ ਦਾ ਕਾਰਜਕਾਲ ਖ਼ਤਮ ਹੋ ਗਿਆ ਸੀ ਅਤੇ ਹਿਮਾਚਲ ਹਾਈ ਕੋਰਟ ਨੇ 30 ਅਪ੍ਰੈਲ ਤਕ ਚੋਣਾਂ ਕਰਾਉਣ ਦੇ ਆਦੇਸ਼ ਦਿੱਤੇ ਸੀ, ਪਰ ਹਿਮਾਚਲ ਸਰਕਾਰ ਨੇ ਐੱਸ. ਐੱਲ. ਪੀ. ਦਾਇਰ ਕਰਕੇ ਸੁਪਰੀਮ ਕੋਰਟ ਵਿਚ ਚੁਣੌਤੀ ਦੇ ਦਿੱਤੀ¢ ਹੁਣ ਸੁਪਰੀਮ ਕੋਰਟ ਨੇ 1 ਮਹੀਨੇ ਦੀ ਰਾਹਤ ਦਿੰਦੇ ਹੋਏ 31 ਮਈ ਤੱਕ ਚੋਣਾਂ ਕਰਾਉਣ ਦੇ ਆਦੇਸ਼ ਦਿੱਤੇ ਹਨ¢

ਪਿਛਲੀ ਖ਼ਬਰ 5 ਸਾਲਾਂ 'ਚ 1.34 ਲੱਖ ਭਾਰਤੀ ਵਿਦੇਸ਼ਾਂ ਤੋਂ ਡਿਪੋਰਟ, ਰਾਜ ਵਾਰ ਡਾਟਾ ਉਪਲਬਧ ਨਹੀਂ <br/> ਅਗਲੀ ਖ਼ਬਰ ਸੁਪਰੀਮ ਕੋਰਟ ਨੇ ਮਨੀਪੁਰ ਹਿੰਸਾ ਮਾਮਲੇ 'ਚ ਸੀ.ਬੀ.ਆਈ. ਕੋਲੋਂ ਮੰਗੀ ਸਥਿਤੀ ਰਿਪੋਰਟ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।