ਮੋਟਾਪੇ ਦੇ ਇਲਾਜ ਦਾ ਕੇਂਦਰ ਬਣਿਆ ਕੁਲਾਰ ਹਸਪਤਾਲ ਬੀਜਾ <br/>
ਅਜੀਤ ਡੈਸਕ
14-02-2026
ਬੀਜਾ, 13 ਫਰਵਰੀ (ਕਸ਼ਮੀਰਾ ਸਿੰਘ ਬਗ਼ਲੀ)-ਦਿੱਲੀ-ਲੁਧਿਆਣਾ ਜੀ. ਟੀ. ਰੋਡ 'ਤੇ ਸਥਿਤ ਕੁਲਾਰ ਹਸਪਤਾਲ ਬੀਜਾ (ਖੰਨਾ) ਦੇ ਅੰਤਰਰਾਸ਼ਟਰੀ ਮੋਟਾਪਾ ਸਰਜਨ ਡਾ. ਕੁਲਦੀਪ ਸਿੰਘ ਕੁਲਾਰ ਨੇ ਅਮਰੀਕਾ ਵਿਚ ਮੋਟਾਪੇ ਦੇ ਮਰੀਜ਼ਾਂ ਲਈ ਵਰਦਾਨ ਸਾਬਤ ਹੋਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਦੇ ਪਿਤਾਮਾ ਡਾ. ਰੋਬਾਰਟ ਰਟਲੇਜ ਅਮਰੀਕਾ ਤੋਂ ਦੋ ਦਹਾਕੇ ਪਹਿਲਾਂ ਸਿਖਲਾਈ ਪ੍ਰਾਪਤ ਕਰ ਕੇ ਅੱਜ ਮੋਟਾਪੇ ਦੇ ਇਲਾਜ ਵਿਚ ਦੁਨੀਆਂ ਭਰ ਵਿਚ ਹਸਪਤਾਲ ਨੇ ਪ੍ਰਸਿੱਧੀ ਹਾਸਲ ਕੀਤੀ ਹੋਈ ਹੈ, ਜਿਸ ਕਰਕੇ ਅੱਜ ਇਹ ਹਸਪਤਾਲ ਮੋਟਾਪੇ ਦੇ ਇਲਾਜ ਲਈ ਮਰੀਜ਼ਾਂ ਦਾ ਕੇਂਦਰ ਬਣ ਗਿਆ ਹੈ¢ ਯੂਰਪੀਅਨ ਦੇਸ਼ਾਂ ਦੀ ਸਾਂਝੀ ਮੋਟਾਪਾ ਸੰਸਥਾ ਤੋਂ ਸਰਜਨਜ਼ ਆਫ਼ ਐਕਸੀਲੈਂਸ ਦਾ ਖ਼ਿਤਾਬ ਹਾਸਲ ਕਰਕੇ ਭਾਰਤ ਦੇ ਪਹਿਲੇ ਮੋਟਾਪਾ ਬੈਰੀਐਟਿਕ ਸਰਜਨ ਬਣੇ ਡਾ. ਕੁਲਦੀਪਕ ਸਿੰਘ ਕੁਲਾਰ ਨੇ ਕਿਹਾ ਕਿ ਹਸਪਤਾਲ ਵਿਚ ਆਧੁਨਿਕ ਅਤਿ ਦਰਜੇ ਦੀ ਤਕਨੀਕ ਦੇ ਪੁਖ਼ਤਾ ਪ੍ਰਬੰਧ ਕੀਤੇ ਹੋਏ¢ ਭਾਰਤ ਵਿਚ ਸਭ ਤੋਂ ਪਹਿਲਾਂ ਕੁਲਾਰ ਹਸਪਤਾਲ ਵਿਚ ਇਸ ਵਿਧੀ ਨੂੰ ਸ਼ੁਰੂਆਤ ਕਰਨ ਵਾਲੇ, ਅੰਤਰਰਾਸ਼ਟਰੀ ਪੱਧਰ 'ਤੇ ਵੱਖ-ਵੱਖ ਐਵਾਰਡਾਂ ਨਾਲ ਸਨਮਾਨਿਤ ਤੇ ਉੱਤਰੀ ਭਾਰਤ ਵਿਚ ਸਭ ਤੋਂ ਵੱਧ ਮੋਟਾਪੇ ਦੇ ਸਫ਼ਲ ਆਪੇ੍ਰਸ਼ਨ ਕਰਨ ਵਾਲੇ ਬੈਰੀਐਟਿਕ ਸਰਜਨ ਡਾ. ਕੁਲਦੀਪਕ ਸਿੰਘ ਕੁਲਾਰ ਨੇ ਇੱਕ ਵਿਸ਼ੇਸ਼ ਮੁਲਾਕਾਤ ਦੌਰਾਨ ਆਖਿਆ ਕਿ ਮੋਟਾਪੇ ਦੇ ਮਰੀਜ਼ਾਂ ਲਈ ਮਿੰਨੀ ਗੈਸਟਿਰਕ ਬਾਈਪਾਸ ਸਰਜਰੀ ਅਮਰੀਕਨ ਤਕਨੀਕ ਬਹੁਤ ਹੀ ਕਾਰਗਰ ਸਾਬਤ ਹੋਈ ਹੈ¢ ਅਪ੍ਰੇਸ਼ਨ ਤੋਂ ਬਾਅਦ ਮੋਟਾਪਾ ਤਾਂ ਦੂਰ ਹੁੰਦਾ ਹੀ ਹੈ, ਸਗੋਂ ਸ਼ੂਗਰ, ਬਲੱਡ ਪ੍ਰੈਸ਼ਰ, ਹਾਰਟ ਅਟੈਕ, ਘਰਾੜੇ ਆਦਿ ਤੋਂ ਮਰੀਜ਼ ਨੂੰ ਬਹੁਤ ਹੀ ਵੱਡੀ ਰਾਹਤ ਮਹਿਸੂਸ ਹੋਣ ਨਾਲ ਜੀਵਨ ਦੀ ਗੱਡੀ ਸੁਖਾਲੀ ਲੰਘ ਰਹੀ ਹੈ¢ ਹਸਪਤਾਲ ਦੇ ਚੇਅਰਮੈਨ ਪ੍ਰੋ. ਗੁਰਬਖ਼ਸ਼ ਸਿੰਘ ਬੀਜਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਹੈ ਕਿ ਮੋਟਾਪੇ ਤੋਂ ਇਲਾਵਾ ਗੁਰਦੇ ਦੀ ਪਥਰੀ ਨੂੰ ਸਾਬਤ ਬਹਾਰ ਕੱਢਣਾ, ਪਿੱਤੇ ਦੀਆਂ ਪਥਰੀਆਂ, ਗਦੂਦ ਦੇ ਅਪ੍ਰੇਸ਼ਨ, ਬਵਾਸੀਰ, ਹਰਨੀਆਂ, ਬੱਚੇਦਾਨੀ ਨੂੰ ਸਾਬਤ ਬਹਾਰ ਕੱਢਣਾ, ਬੱਚੇਦਾਨੀ ਦੀਆਂ ਰਸੌਲੀਆਂ, ਗੋਡੇ ਚੂਲ੍ਹੇ, ਮੈਡੀਸਨ ਵਿਭਾਗ 'ਚ ਪੇਟ ਨਾਲ ਸੰਬੰਧਿਤ ਬਿਮਾਰੀਆਂ ਦੇ ਸਫਲ ਇਲਾਜ ਵੀ ਕੀਤਾ ਜਾ ਰਿਹਾ ਹੈ¢ ਇਸ ਮੌਕੇ ਡਾਕਟਰ ਦੂਰਬੀਨ ਸਰਜਰੀ ਦੇ ਮਾਹਿਰ ਡਾ. ਨਵੀਨ ਮਨਚੰਦਾ, ਡਾ. ਦੀਪਕ ਮਹਿਤਾ, ਡਾ. ਬਲਜਿੰਦਰ ਸਿੰਘ ਆਦਿ ਡਾਕਟਰਾਂ ਦੀ ਟੀਮ ਹਾਜ਼ਰ ਸੀ¢