19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਲਾਹੌਰ ਦੇ ਐਚਿਸਨ ਕਾਲਜ ਵਿਚਲੇ ਗੁਰਦੁਆਰਾ ਸਾਹਿਬ 'ਚ ਵੰਡ ਤੋਂ ਬਾਅਦ ਪਹਿਲੀ ਵਾਰ ਕੀਰਤਨ ਸਮਾਗਮ <br/>

ਅਜੀਤ ਡੈਸਕ 14-02-2026
1910 'ਚ ਮਹਾਰਾਜਾ ਪਟਿਆਲਾ ਭੁਪਿੰਦਰ ਸਿੰਘ ਵਲੋਂ ਰੱਖਿਆ ਗਿਆ ਸੀ ਨੀਂਹ ਪੱਥਰ
ਅੰਮਿ੍ਤਸਰ, 13 ਫਰਵਰੀ (ਸੁਰਿੰਦਰ ਕੋਛੜ)-ਲਾਹੌਰ ਦੀ ਮਾਲ ਰੋਡ 'ਤੇ ਐਚਿਸਨ ਕਾਲਜ ਦੇ ਕੈਂਪਸ 'ਚ ਸਥਿਤ ਗੁਰਦੁਆਰਾ ਸਾਹਿਬ ਵਿਖੇ ਦੇਸ਼ ਦੀ ਵੰਡ ਤੋਂ ਬਾਅਦ ਅੱਜ ਸਵੇਰੇ ਪਹਿਲੀ ਵਾਰ ਕਾਲਜ ਦੀ 140ਵੀਂ ਵਰ੍ਹੇਗੰਢ ਮੌਕੇ ਹਾਜ਼ਰ ਸਿੱਖਾਂ ਵਲੋਂ ਕੀਰਤਨ ਕੀਤਾ ਗਿਆ | ਇਸ ਮੌਕੇ ਲਹਿੰਦੇ ਪੰਜਾਬ ਦੇ ਸੂਬਾਈ ਮੰਤਰੀ ਰਮੇਸ਼ ਸਿੰਘ ਅਰੋੜਾ, ਹਰਵਿੰਦਰ ਸਿੰਘ, ਅਕਸ਼ੈਦੀਪ ਸਿੰਘ, ਦਲੀਪ ਸਿੰਘ ਸਮੇਤ ਹੋਰ ਹਾਜ਼ਰ ਸਿੱਖਾਂ ਵਲੋਂ ਸਰਬਤ ਦੇ ਭਲੇ ਲਈ ਅਰਦਾਸ ਵੀ ਕੀਤੀ ਗਈ | ਇਹ ਕੀਰਤਨ ਸਮਾਗਮ ਅਮਰੀਕਾ ਆਧਾਰਿਤ ਜੀਵੇ ਸਾਂਝਾ ਪੰਜਾਬ ਜਥੇਬੰਦੀ ਦੇ ਡਾ. ਤਰੁਨਜੀਤ ਸਿੰਘ ਬੁਤਾਲੀਆ (ਪ੍ਰੋ. ਓਹਇਓ ਸਟੇਟ ਯੂਨੀਵਰਸਿਟੀ, ਯੂ. ਐੱਸ. ਏ.) ਦੇ ਯਤਨਾਂ ਸਦਕਾ ਕਰਵਾਇਆ ਗਿਆ | ਡਾ. ਬੁਤਾਲੀਆ ਨੇ 'ਅਜੀਤ' ਨਾਲ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਕਿ ਸੰਨ 1947 ਤੋਂ ਉਕਤ ਗੁਰਦੁਆਰਾ ਸਿੱਖ ਵਿਦਿਆਰਥੀਆਂ ਦੀ ਘਾਟ ਕਾਰਨ ਬੰਦ ਸੀ | ਹਾਲਾਂਕਿ, ਕਾਲਜ ਪ੍ਰਬੰਧਕਾਂ ਵਲੋਂ ਇਸ ਦੀ ਦੇਖਭਾਲ ਕੀਤੀ ਜਾਂਦੀ ਰਹੀ | ਐਚਿਸਨ ਕਾਲਜ ਦੀ ਸ਼ੁਰੂਆਤ 3 ਨਵੰਬਰ, 1886 ਨੂੰ ਅਣਵੰਡੇ ਪੰਜਾਬ ਦੇ ਸ਼ਾਹੀ ਪਰਿਵਾਰ ਅਤੇ ਮੁੱਖ ਪਰਿਵਾਰਾਂ ਨੂੰ ਸਿੱਖਿਆ ਪ੍ਰਦਾਨ ਕਰਨ ਲਈ ਕੀਤੀ ਗਈ ਸੀ | ਉਨ੍ਹਾਂ ਨੇ ਦੱਸਿਆ ਐਚਿਸਨ ਕਾਲਜ ਦੇ ਗੁਰਦੁਆਰਾ ਸਾਹਿਬ ਦਾ ਡਿਜ਼ਾਈਨ ਮੇਓ ਸਕੂਲ ਆਫ਼ ਆਰਟਸ (ਹੁਣ ਨੈਸ਼ਨਲ ਕਾਲਜ ਆਫ਼ ਆਰਟਸ) ਦੇ ਮਸ਼ਹੂਰ ਸਿੱਖ ਆਰਕੀਟੈਕਟ ਰਾਮ ਸਿੰਘ ਵਲੋਂ ਤਿਆਰ ਕੀਤਾ ਗਿਆ ਸੀ | ਇਸ ਦਾ ਨੀਂਹ ਪੱਥਰ ਸੰਨ 1910 'ਚ ਪਟਿਆਲਾ ਦੇ ਮਹਾਰਾਜਾ ਭੁਪਿੰਦਰ ਸਿੰਘ ਵਲੋਂ ਰੱਖਿਆ ਗਿਆ, ਜੋ ਸੰਨ 1904 ਤੋਂ 1908 ਤੱਕ ਇਸ ਕਾਲਜ 'ਚ ਪੜ੍ਹ ਚੁੱਕੇ ਸਨ | ਪਟਿਆਲਾ ਦੇ ਸ਼ਾਹੀ ਪਰਿਵਾਰ ਨੇ ਇਮਾਰਤ ਲਈ ਫ਼ੰਡ ਇਕੱਠਾ ਕਰਨ ਦਾ ਕੰਮ ਕੀਤਾ | ਗੁਰਦੁਆਰੇ ਦੀ ਇਮਾਰਤ ਅਗਲੇ ਇਕ ਜਾਂ ਦੋ ਸਾਲਾਂ 'ਚ ਪੂਰੀ ਹੋ ਗਈ, ਜਿਥੇ ਸਿੱਖ ਨੌਜਵਾਨ ਰੋਜ਼ਾਨਾ ਸ਼ਾਮ ਦੀ ਅਰਦਾਸ 'ਚ ਸ਼ਾਮਿਲ ਹੁੰਦੇ ਸਨ | ਡਾ. ਬੁਤਾਲੀਆ ਨੇ ਦੱਸਿਆ ਕਿ ਗੁਰਦੁਆਰੇ ਤੋਂ ਇਲਾਵਾ ਕਾਲਜ 'ਚ ਇਕ ਮਸਜਿਦ ਅਤੇ ਹਿੰਦੂ ਮੰਦਰ ਵੀ ਹੈ | ਮਸਜਿਦ ਸੰਨ 1900 'ਚ ਬਹਾਵਲਪੁਰ ਦੇ ਨਵਾਬ ਵਲੋਂ ਬਣਾਈ ਗਈ ਸੀ, ਜਦੋਂਕਿ ਹਿੰਦੂ ਮੰਦਰ ਦੀ ਨੀਂਹ ਦਰਭੰਗਾ ਦੇ ਮਹਾਰਾਜਾ ਨੇ ਸੰਨ 1910 'ਚ ਰੱਖੀ ਸੀ |

ਪਿਛਲੀ ਖ਼ਬਰ ਮੋਟਾਪੇ ਦੇ ਇਲਾਜ ਦਾ ਕੇਂਦਰ ਬਣਿਆ ਕੁਲਾਰ ਹਸਪਤਾਲ ਬੀਜਾ <br/> ਅਗਲੀ ਖ਼ਬਰ ਬਲੋਚਾਂ ਦੇ ਘਰਾਂ ਨੂੰ ਢਾਹੁਣਾ ਬੰਦ ਕਰੇ ਪਾਕਿ ਫ਼ੌਜ, ਮੀਰ ਯਾਰ ਬਲੋਚ ਨੇ ਦਿੱਤੀ ਚਿਤਾਵਨੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।