ਸ਼ਿਮਲਾ/ਧਰਮਸ਼ਾਲਾ (ਐੱਚ.ਪੀ.), 13 ਫਰਵਰੀ (ਪੀ.ਟੀ.ਆਈ.)-ਹਿਮਾਚਲ ਪ੍ਰਦੇਸ਼ ਦੇ ਕਾਂਗੜਾ ਜ਼ਿਲ੍ਹੇ ਦੇ ਡੇਹਰਾ ਦੇ ਚਿਨÏਰ ਪਿੰਡ 'ਚ ਇਕ ਸਰਕਾਰੀ ਪ੍ਰਾਇਮਰੀ ਸਕੂਲ ਦੇ ਅੰਦਰ ਇਕ 58 ਸਾਲਾਂ ਦੇ ਮਿਡ-ਡੇਅ ਮੀਲ ਵਰਕਰ ਦਾ ਦਿਨ-ਦਿਹਾੜੇ ਵਿਦਿਆਰਥੀਆਂ ਦੇ ਸਾਹਮਣੇ ਕਥਿਤ ਤÏਰ 'ਤੇ ਕਤਲ ਕਰ ਦਿੱਤਾ ਗਿਆ¢ ਪੁਲਿਸ ਨੇ ਇਹ ਜਾਣਕਾਰੀ ਦਿੰਦਿੰਆ ਦੱਸਿਆ ਕਿ ਦੋਸ਼ੀ ਜਿਸ ਦੀ ਪਛਾਣ ਰਾਕੇਸ਼ ਕੁਮਾਰ (48) ਵਜੋਂ ਹੋਈ ਹੈ, ਨੂੰ ਵੀਰਵਾਰ ਦੁਪਹਿਰ ਨੂੰ ਘਟਨਾ ਤੋਂ 30 ਮਿੰਟ ਬਾਅਦ ਗਿ੍ਫ਼ਤਾਰ ਕਰ ਲਿਆ ਗਿਆ¢ ਪੁਲਿਸ ਨੇ ਦੱਸਿਆ ਕਿ ਉਹ ਸਕੂਲ ਕੈਂਪਸ ਵਿੱਚ ਦਾਖਲ ਹੋਇਆ ਅਤੇ ਕਥਿਤ ਤÏਰ 'ਤੇ ਪੀੜਤ ਸਲੋਚਨਾ ਦੇਵੀ, ਜੋ ਕਿ ਚਿਨÏਰ ਦੀ ਰਹਿਣ ਵਾਲੀ ਹੈ 'ਤੇ ਸਕੂਲ ਦੀ ਰਸੋਈ ਵਿੱਚ ਦਾਤਰੀ ਨਾਲ ਹਮਲਾ ਕਰ ਦਿੱਤਾ¢ ਬੱਚਿਆਂ ਦੀਆਂ ਚੀਕਾਂ ਸੁਣ ਕੇ ਅਧਿਆਪਕ ਕਲਾਸ ਰੂਮਾਂ ਤੋਂ ਭੱਜੇ ਆਏ ਅਤੇ ਕੁਮਾਰ ਨੂੰ ਇੱਕ ਤੇਜ਼ਧਾਰ ਹਥਿਆਰ ਫੜਿਆ ਹੋਇਆ ਵੇਖਿਆ, ਜਦੋਂ ਕਿ ਸਲੋਚਨਾ ਰਸੋਈ ਵਿੱਚ ਖੂਨ ਨਾਲ ਲੱਥਪੱਥ ਪਈ ਸੀ¢ ਕਾਤਲ ਮੌਕੇ ਤੋਂ ਫਰਾਰ ਹੋ ਗਿਆ | ਸੁਲੋਚਨਾ ਨੂੰ ਨੇੜਲੇ ਕਮਿਊਨਿਟੀ ਹੈਲਥ ਸੈਂਟਰ ਲਿਜਾਇਆ ਗਿਆ, ਜਿੱਥੇ ਡਾਕਟਰਾਂ ਨੇ ਉਸ ਨੂੰ ਮਿ੍ਤਕ ਐਲਾਨ ਦਿੱਤਾ¢ ਕਾਤਲ ਵਿਰੁੱਧ ਬੀ. ਐੱਨ. ਐੱਸ. ਐਕਟ ਦੀ ਧਾਰਾ 103 ਦੇ ਤਹਿਤ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਹੈ | ਦੋਸ਼ੀ ਜੋ ਕਿ ਪੀੜਤ ਦੇ ਪਿੰਡ ਦਾ ਵਸਨੀਕ ਹੈ, ਨੂੰ ਗਿ੍ਫਤਾਰ ਕਰ ਲਿਆ ਗਿਆ ਹੈ¢ ਪੁਲਿਸ ਨੇ ਕਿਹਾ ਕਿ ਅਪਰਾਧ ਵਿੱਚ ਵਰਤਿਆ ਗਿਆ ਹਥਿਆਰ ਬਰਾਮਦ ਕਰ ਲਿਆ ਗਿਆ ਹੈ | ਦੋਸ਼ੀ ਨੂੰ ਸ਼ੁੱਕਰਵਾਰ ਨੂੰ ਕਾਂਗੜਾ ਅਦਾਲਤ ਵਿੱਚ ਪੇਸ਼ ਕੀਤਾ ਗਿਆ ਅਤੇ ਪੰਜ ਦਿਨਾਂ ਦੇ ਪੁਲਿਸ ਰਿਮਾਂਡ ਵਿੱਚ ਭੇਜ ਦਿੱਤਾ ਗਿਆ¢ ਉਸ ਨੂੰ 17 ਫਰਵਰੀ ਨੂੰ ਦੁਬਾਰਾ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ¢