14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

ਲਾਲ ਕਿਲ੍ਹਾ ਧਮਾਕਾ-ਅਦਾਲਤ ਨੇ ਐਨ.ਆਈ.ਏ. ਨੂੰ ਜਾਂਚ ਪੂਰੀ ਕਰਨ ਲਈ 45 ਦਿਨ ਹੋਰ ਦਿੱਤੇ

ਅਜੀਤ ਡੈਸਕ 14-02-2026
ਨਵੀਂ ਦਿੱਲੀ, 13 ਫਰਵਰੀ (ਪੀ. ਟੀ. ਆਈ.)-ਦਿੱਲੀ ਦੀ ਇਕ ਅਦਾਲਤ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਜਾਂਚ ਏਜੰਸੀ ਨੂੰ 10 ਨਵੰਬਰ, 2025 ਨੂੰ ਲਾਲ ਕਿਲ੍ਹੇ ਨੇੜੇ ਹੋਏ ਧਮਾਕੇ ਦੇ ਸੰਬੰਧ 'ਚ ਆਪਣੀ ਜਾਂਚ ਪੂਰੀ ਕਰਨ ਲਈ 45 ਦਿਨ ਹੋਰ ਦਿੱਤੇ ਹਨ | ਪਟਿਆਲਾ ਹਾਊਸ ਅਦਾਲਤਾਂ ਦੇ ਪਿ੍ੰਸੀਪਲ ਜ਼ਿਲ੍ਹਾ ਤੇ ਸੈਸ਼ਨ ਜੱਜ ਪੀਤਾਂਬਰ ਦੱਤ ਨੇ ਐਨ. ਆਈ. ਏ. ਦੀ ਪਟੀਸ਼ਨ 'ਤੇ ਵਾਧੂ ਸਮਾਂ ਦਿੱਤਾ, ਜਿਸ ਵਿਚ ਮੁਲਜ਼ਮਾਂ ਦੇ ਵਿੱਤੀ ਤੇ ਡਿਜੀਟਲ ਲਿੰਕਾਂ ਦੀ ਹੋਰ ਜਾਂਚ ਦੇ ਆਧਾਰ 'ਤੇ 90 ਦਿਨਾਂ ਦਾ ਵਾਧਾ ਕਰਨ ਦੀ ਮੰਗ ਕੀਤੀ ਗਈ ਸੀ | ਅਦਾਲਤ ਨੇ ਸੱਤ ਮੁਲਜ਼ਮਾਂ ਅਮੀਰ ਰਸ਼ੀਦ ਮੀਰ, ਜਸਿਰ ਬਿਲਾਲ ਵਾਨੀ, ਮੁਫਤੀ ਇਰਫਾਨ ਅਹਿਮਦ ਵਾਗੇ, ਡਾ. ਮੁਜ਼ਾਮਿਲ ਸ਼ਕੀਲ ਗਨੀ, ਡਾ. ਅਦੀਲ ਅਹਿਮਦ ਰਾਥਰ, ਡਾ. ਸ਼ਾਹੀਨ ਸਈਦ ਤੇ ਸੋਇਆਬ ਦੀ ਨਿਆਂਇਕ ਹਿਰਾਸਤ 13 ਮਾਰਚ ਤੱਕ ਵਧਾ ਦਿੱਤੀ |


ਪਿਛਲੀ ਖ਼ਬਰ ਵਿਆਹ ਕਰਵਾਉਣ ਦਾ ਝਾਂਸਾ ਦੇ ਕੇ ਨਾਬਾਲਗ ਲੜਕੀ ਨੂੰ ਭਜਾਉਣ 'ਤੇ ਇਕ ਖ਼ਿਲਾਫ਼ ਕੇਸ ਦਰਜ ਅਗਲੀ ਖ਼ਬਰ 'ਵਿਸ਼ਵ ਰੇਡੀਓ ਦਿਵਸ' 'ਤੇ ਮੋਦੀ ਨੇ ਰੇਡੀਓ ਨੂੰ ਦੱਸਿਆ 'ਭਰੋਸੇਮੰਦ ਆਵਾਜ਼'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।