14-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 14-02-2026

'ਵਿਸ਼ਵ ਰੇਡੀਓ ਦਿਵਸ' 'ਤੇ ਮੋਦੀ ਨੇ ਰੇਡੀਓ ਨੂੰ ਦੱਸਿਆ 'ਭਰੋਸੇਮੰਦ ਆਵਾਜ਼'

ਅਜੀਤ ਡੈਸਕ 14-02-2026
ਨਵੀਂ ਦਿੱਲੀ, 13 ਫਰਵਰੀ (ਉਪਮਾ ਡਾਗਾ ਪਾਰਥ)-ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਵਿਸ਼ਵ ਰੇਡੀਓ ਦਿਵਸ ਮੌਕੇ ਰੇਡੀਓ ਨੂੰ 'ਭਰੋਸੇਮੰਦ ਆਵਾਜ਼' ਦੱਸਦਿਆਂ ਕਿਹਾ ਕਿ ਇਹ ਦੂਰਦਰਾਜ ਦੇ ਪਿੰਡਾਂ ਤੋਂ ਲੈ ਕੇ ਰੁਝੇਵੇਂ ਭਰੇ ਸ਼ਹਿਰਾਂ ਤੱਕ ਲੋਕਾਂ ਨੂੰ ਇਕੋ ਜਿਹੇ ਰੂਪ 'ਚ ਜੋੜਦੀ ਹੈ | ਮੋਦੀ ਨੇ ਸੋਸ਼ਲ ਮੀਡੀਆ ਮੰਚ 'ਐਕਸ' 'ਤੇ ਪਾਏ ਸੰਦੇਸ਼ 'ਚ ਕਿਹਾ ਕਿ 'ਵਿਸ਼ਵ ਰੇਡੀਓ ਦਿਵਸ' ਉਸ ਜ਼ਰੀਏ ਦਾ ਜਸ਼ਨ ਹੈ ਜਿਸ ਨੇ ਸਾਲਾਂ ਤੱਕ ਸਮੇਂ ਤੋਂ ਜਾਣਕਾਰੀ ਪਹੁੰਚਾਉਣ, ਹੁਨਰ ਨੂੰ ਮੰਚ ਦੇਣ ਅਤੇ ਰਚਨਾਤਮਿਕਤਾ ਨੂੰ ਵਧਾਵਾ ਦੇਣ ਦਾ ਕੰਮ ਕੀਤਾ ਹੈ | ਉਨ੍ਹਾਂ ਕਿਹਾ ਕਿ ਇਹ ਦਿਨ ਰੇਡੀਓ ਨਾਲ ਜੁੜੇ ਸਾਰੇ ਲੋਕਾਂ ਦੇ ਯੋਗਦਾਨ ਨੂੰ ਸਨਮਾਨ ਦੇਣ ਦਾ ਮੌਕਾ ਹੈ | ਪ੍ਰਧਾਨ ਮੰਤਰੀ ਨੇ ਆਪਣੇ ਮਹੀਨੇਵਾਰ ਪ੍ਰੋਗਰਾਮ 'ਮਨ ਕੀ ਬਾਤ' ਦਾ ਜ਼ਿਕਰ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਰਾਹੀਂ ਉਨ੍ਹਾਂ ਨੂੰ ਸਮਾਜ ਦੀ ਹਾਂ-ਪੱਖੀ ਤਾਕਤ ਨੂੰ ਨੇੜਿਓਾ ਹੋ ਕੇ ਵੇਖਣ ਦਾ ਮੌਕਾ ਮਿਲਿਆ |

ਪਿਛਲੀ ਖ਼ਬਰ ਲਾਲ ਕਿਲ੍ਹਾ ਧਮਾਕਾ-ਅਦਾਲਤ ਨੇ ਐਨ.ਆਈ.ਏ. ਨੂੰ ਜਾਂਚ ਪੂਰੀ ਕਰਨ ਲਈ 45 ਦਿਨ ਹੋਰ ਦਿੱਤੇ ਅਗਲੀ ਖ਼ਬਰ ਕੈਪਟਨ ਦੀ ਵਾਪਸੀ ਦੇ ਚਰਚੇ ਨੇ ਕਈ ਕਾਂਗਰਸੀ ਆਗੂਆਂ ਦੀ ਵਧਾਈ ਧੜਕਣ ਦਿੱਲੀ ਦਰਬਾਰ 'ਚ ਕੈਪਟਨ ਖ਼ਿਲਾਫ਼ ਦੇਣ ਲੱਗੇ 'ਰਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।