08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਸੰਤ ਰਾਮਪਾਲ ਸਿੰਘ ਝਾਂਡੇ ਵਾਲੇ ਬੱਧਨੀ ਕਲਾਂ ਦੀ ਅਨਾਜ ਮੰਡੀ 'ਚ ਅੱਜ ਕਥਾ ਰਾਹੀਂ ਸੰਗਤ ਨੂੰ ਕਰਨਗੇ ਨਿਹਾਲ

ਅਜੀਤ ਡੈਸਕ 15-02-2026

ਅਖੰਡ ਪਾਠਾਂ ਦੇ ਭੋਗ ਉਪਰੰਤ ਕਵੀਸ਼ਰੀ ਜਥੇ ਸੁਣਾਉਣਗੇ ਗੁਰ ਇਤਿਹਾਸ-ਗੁਰਪ੍ਰੀਤ ਸਿੰਘ ਗਿੱਲ
ਬੱਧਨੀ ਕਲਾਂ, 14 ਫਰਵਰੀ (ਸੰਜੀਵ ਕੋਛੜ)-ਸ੍ਰੀ ਗੁਰੂ ਨਾਨਕ ਦੇਵ ਜੀ ਗੁਰਦੁਆਰਾ ਪ੍ਰਬੰਧਕੀ ਸੁਸਾਇਟੀ, ਸਮੂਹ ਕਲੱਬਾਂ, ਨਗਰ ਪੰਚਾਇਤ ਬੱਧਨੀ ਕਲਾਂ, ਪ੍ਰਵਾਸੀ ਭਾਰਤੀ ਵੀਰਾਂ ਅਤੇ ਨਗਰ ਨਿਵਾਸੀਆਂ ਦੇ ਸਹਿਯੋਗ ਸਦਕਾ ਹਰ ਸਾਲ ਦੀ ਤਰ੍ਹਾਂ ਸੰਤ ਰਾਮਪਾਲ ਸਿੰਘ ਗੁਰੂ ਨਾਨਕ ਦਰਬਾਰ ਪਿੰਡ ਝਾਂਡੇ (ਲੁਧਿਆਣਾ) ਵਾਲਿਆਂ ਵਲੋਂ 15 ਫਰਵਰੀ ਦਿਨ ਐਤਵਾਰ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੀ ਛਤਰ ਛਾਇਆ ਹੇਠ 18ਵਾਂ ਧਾਰਮਿਕ ਰੂਹਾਨੀ ਦੀਵਾਨ ਨਵੀਂ ਅਨਾਜ ਮੰਡੀ ਬੱਧਨੀ ਕਲਾਂ ਵਿਖੇ ਸਜਾਇਆ ਜਾ ਰਿਹਾ ਹੈ | ਜਾਣਕਾਰੀ ਦਿੰਦੇ ਹੋਏ ਮੁੱਖ ਸੇਵਾਦਾਰ ਗੁਰਪ੍ਰੀਤ ਸਿੰਘ ਗਿੱਲ, ਸੁਖਦੇਵ ਸਿੰਘ ਧੰਮੂ ਅਤੇ ਹੋਰਨਾਂ ਸੇਵਾਦਾਰਾਂ ਨੇ ਦੱਸਿਆ ਕਿ 13 ਫਰਵਰੀ ਨੂੰ ਆਰੰਭ ਕੀਤੇ ਗਏ ਅਖੰਡ ਪਾਠਾਂ ਦੇ ਭੋਗ 15 ਫਰਵਰੀ ਦਿਨ ਐਤਵਾਰ ਨੂੰ ਸਵੇਰੇ ਅੰਮਿ੍ਤ ਵੇਲੇ ਪਾਉਣ ਉਪਰੰਤ ਪ੍ਰਸਿੱਧ ਕਵੀਸ਼ਰੀ ਜਥੇ ਕਵੀਸ਼ਰੀ ਰਾਹੀਂ ਗੁਰੂ ਇਤਿਹਾਸ ਸੁਣਾ ਕੇ ਸੰਗਤਾਂ ਨੂੰ ਨਿਹਾਲ ਕਰਨਗੇ | ਇਸ ਦੀਵਾਨ 'ਚ ਸੰਤ ਰਾਮਪਾਲ ਸਿੰਘ ਝਾਂਡੇ (ਲੁਧਿਆਣਾ) ਵਾਲੇ ਸਵੇਰੇ 9 ਵਜੇ ਤੋਂ 1 ਵਜੇ ਤੱਕ ਕਥਾ-ਕੀਰਤਨ ਨਾਲ ਸੰਗਤਾਂ ਨੂੰ ਗੁਰੂ ਘਰ ਨਾਲ ਜੋੜਨਗੇ ਅਤੇ ਬਾਬਾ ਰਾਮਪਾਲ ਸਿੰਘ ਵਲੋਂ ਸਰਬੱਤ ਦੇ ਭਲੇ ਅਤੇ ਇਲਾਕੇ ਦੀਆਂ ਸੰਗਤਾਂ ਦੀ ਚੜ੍ਹਦੀ ਕਲਾ ਲਈ ਅਰਦਾਸ ਵੀ ਕੀਤੀ ਜਾਵੇਗੀ |

ਪਿਛਲੀ ਖ਼ਬਰ ਦਿੱਲੀ-ਅੰਮਿ੍ਤਸਰ ਦਰਮਿਆਨ ਇਕ ਹੋਰ ਰੇਲਵੇ ਟਰੈਕ ਦਾ ਕੀਤਾ ਜਾਵੇਗਾ ਨਿਰਮਾਣ-ਸ਼ਵੇਤ ਮਲਿਕ <br/> ਅਗਲੀ ਖ਼ਬਰ ਬੱਚੇਦਾਨੀ ਦੀ ਰਸੌਲੀ ਦਾ ਆਯੁਰਵੈਦਿਕ ਇਲਾਜ-ਅਮੈਰਿਕਨ ਹਸਪਤਾਲ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।