08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-02-2026

ਪਤਨੀ ਤੇ ਮਾਸੂਮ ਬੱਚੇ ਨੂੰ ਗੋਲੀ ਮਾਰ ਕੇ ਖ਼ੁਦ ਨੂੰ ਗੋਲੀ ਮਾਰਨ ਵਾਲੇ ਨੌਜਵਾਨ ਦੀ ਮੌਤ

ਅਜੀਤ ਡੈਸਕ 15-02-2026

ਕੁੱਲਗੜ੍ਹੀ, 14 ਫਰਵਰੀ (ਸੁਖਜਿੰਦਰ ਸਿੰਘ ਸੰਧੂ)-ਫ਼ਿਰੋਜ਼ਪੁਰ ਦੇ ਥਾਣਾ ਕੁੱਲਗੜ੍ਹੀ ਦੇ ਅਧੀਨ ਆਉਂਦੇ ਪਿੰਡ ਬਾਜ਼ੀਦਪੁਰ ਵਿਖੇ ਬੀਤੇ ਦਿਨੀਂ ਆਪਣੀ ਪਤਨੀ ਅਤੇ 4 ਸਾਲ ਦੇ ਮਾਮੂਮ ਬੱਚੇ ਨੂੰ ਗੋਲੀ ਮਾਰਨ ਤੋਂ ਬਾਅਦ ਖ਼ੁਦ ਨੂੰ ਗੋਲੀ ਮਾਰਨ ਵਾਲੇ ਜਗਸੀਰ ਸਿੰਘ ਦੀ ਮÏਤ ਹੋ ਗਈ ਹੈ, ਜਦੋਂਕਿ ਉਸ ਦੀ ਪਤਨੀ ਨਵਨੀਤ ਕÏਰ ਅਤੇ ਚਾਰ ਸਾਲ ਦਾ ਪੁੱਤ ਵਰਿਸੰਦੀਪ ਸਿੰਘ ਦਾ ਇਲਾਜ ਚੱਲ ਰਿਹਾ ਹੈ | ਥਾਣਾ ਕੁੱਲਗੜ੍ਹੀ ਸਹਾਇਕ ਥਾਣੇਦਾਰ ਜਸਵਿੰਦਰ ਸਿੰਘ ਨੂੰ ਮਿ੍ਤਕ ਦੇ ਪਿਤਾ ਗੁਰਮੇਜ ਸਿੰਘ ਨੇ ਬਿਆਨ ਲਿਖਵਾਏ ਹਨ ਕਿ ਜਗਸੀਰ ਸਿੰਘ ਖੇਤੀ ਕਰਦਾ ਸੀ | ਸਾਡੀ ਆਪਣੀ ਜੱਦੀ ਜ਼ਮੀਨ 8 ਏਕੜ ਹੈ | ਮੇਰਾ ਲੜਕਾ ਜਗਸੀਰ ਸਿੰਘ ਕਰੀਬ 100 ਕਿੱਲਾ ਜ਼ਮੀਨ 82 ਹਜ਼ਾਰ ਰੁਪਏ ਪ੍ਰਤੀ ਕਿੱਲਾ ਠੇਕੇ 'ਤੇ ਲੈ ਕੇ ਖੇਤੀ ਕਰ ਰਿਹਾ ਸੀ | ਇਸ ਵਾਰ ਆਲੂ ਦੇ ਭਾਅ ਘੱਟ ਹੋ ਜਾਣ ਕਾਰਨ ਉਹ ਪਿਛਲੇ ਕਾਫ਼ੀ ਦਿਨਾਂ ਤੋਂ ਪ੍ਰੇਸ਼ਾਨ ਰਹਿੰਦਾ ਸੀ | ਬੀਤੇ ਕੱਲ੍ਹ ਉਹ ਖੇਤ ਤੋਂ ਘਰ ਆਇਆ ਤੇ ਘਰੋਂ ਗੋਲੀ ਚੱਲਣ ਦੀ ਆਵਾਜ਼ ਆਈ | ਮੈਂ ਜਾ ਕੇ ਵੇਖਿਆ ਤਾਂ ਮੇਰਾ ਪੁੱਤਰ, ਨੂੰ ਹ ਅਤੇ ਪੋਤਰਾ ਜ਼ਖ਼ਮੀ ਹਾਲਤ 'ਚ ਪਏ ਸਨ | ਮੇਰੇ ਲੜਕੇ ਜਗਸੀਰ ਸਿੰਘ ਨੇ ਪਤਨੀ, ਪੁੱਤਰ ਅਤੇ ਖ਼ੁਦ ਦੇ ਆਪਣੇ ਲਾਇਸੰਸੀ ਰਿਵਾਲਵਰ ਨਾਲ ਗੋਲੀ ਮਾਰ ਲਈ, ਜਿਨ੍ਹਾਂ ਨੂੰ ਇਲਾਜ ਲਈ ਹਸਪਤਾਲ ਲਿਜਾਇਆ ਗਿਆ ਪਰ ਜਗਸੀਰ ਸਿੰਘ ਦੀ ਮÏਤ ਹੋ ਗਈ, ਜਦੋਂਕਿ ਨੂੰ ਹ ਅਤੇ ਪੋਤਰੇ ਦਾ ਲੁਧਿਆਣਾ ਵਿਖੇ ਇਲਾਜ ਚੱਲ ਰਿਹਾ ਹੈ | ਗੁਰਮੇਜ ਸਿੰਘ ਅਨੁਸਾਰ ਉਸ ਦੇ ਪੁੱਤਰ ਨੇ ਕਰਜ਼ੇ ਦੀ ਮਾਰ ਹੇਠ ਆ ਪ੍ਰੇਸ਼ਾਨੀ 'ਚ ਇਹ ਕਦਮ ਚੁੱਕਿਆ ਹੈ |

ਪਿਛਲੀ ਖ਼ਬਰ ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ ਅਗਲੀ ਖ਼ਬਰ ਦਿੱਲੀ-ਅੰਮਿ੍ਤਸਰ ਦਰਮਿਆਨ ਇਕ ਹੋਰ ਰੇਲਵੇ ਟਰੈਕ ਦਾ ਕੀਤਾ ਜਾਵੇਗਾ ਨਿਰਮਾਣ-ਸ਼ਵੇਤ ਮਲਿਕ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।