ਮਾਛੀਵਾੜਾ ਸਾਹਿਬ, 14 ਫਰਵਰੀ (ਮਨੋਜ ਕੁਮਾਰ, ਰਾਜਦੀਪ ਸਿੰਘ ਅਲਬੇਲਾ)-ਇਥੋਂ ਦੇ ਪਿੰਡ ਰਾਏਪੁਰ ਬੇਟ ਵਿਚ ਇਕ ਨੌਜਵਾਨ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਜਾਣ ਦੀ ਖ਼ਬਰ ਹੈ | ਪਿੰਡ ਵਾਸੀਆਂ ਤੇ ਸਾਬਕਾ ਸਰਪੰਚ ਗੁਰਜਿੰਦਰ ਸਿੰਘ ਗੋਗੀ ਅਨੁਸਾਰ ਬੀਤੀ ਰਾਤ ਜਸਵੀਰ ਸਿੰਘ (22) ਨੇ ਕੋਈ ਨਸ਼ੇ ਦਾ ਟੀਕਾ ਲਗਾ ਲਿਆ ਅਤੇ ਸਵੇਰ ਤੜਕਸਾਰ ਉਹ ਮਿ੍ਤਕ ਹਾਲਤ ਵਿਚ ਪਾਇਆ ਗਿਆ¢ਜ਼ਿਕਰਯੋਗ ਹੈ ਕਿ ਜਸਵੀਰ ਸਿੰਘ ਦੀ ਮਾਂ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ ਅਤੇ ਘਰ ਵਿਚ ਉਹ ਤੇ ਉਸ ਦਾ ਪਿਤਾ ਰਹਿੰਦੇ ਸਨ¢ ਮਿ੍ਤਕ ਨੌਜਵਾਨ ਦਿਹਾੜੀ ਕਰ ਕੇ ਆਪਣੇ ਜੀਵਨ ਦਾ ਨਿਰਬਾਹ ਕਰਦਾ ਸੀ¢
ਨਸ਼ੇ ਦੀ ਓਵਰਡੋਜ਼ ਨਾਲ ਨੌਜਵਾਨ ਦੀ ਮੌਤ
ਅਜੀਤ ਡੈਸਕ
15-02-2026