ਅੱਜ ਤੇ ਕੱਲ੍ਹ ਢਾਡੀ-ਕਵੀਸ਼ਰ ਦਰਬਾਰ ਸਜੇਗਾ
ਰਾਏਕੋਟ, 15 ਫਰਵਰੀ (ਬਲਵਿੰਦਰ ਸਿੰਘ ਲਿੱਤਰ)-ਇਤਿਹਾਸਕ ਗੁਰਦੁਆਰਾ ਕਰੀਰ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਲਿੱਤਰਾਂ (ਨੇੜੇ ਰਾਏਕੋਟ) ਵਿਖੇ ਮੀਰੀ-ਪੀਰੀ ਦੇ ਮਾਲਕ ਛੇਵੇਂ ਪਾਤਿਸ਼ਾਹ ਗੁਰੂ ਹਰਿਗੋਬਿੰਦ ਜੀ ਦੇ ਇਸ ਨਗਰ 'ਚ ਚਰਨ ਪਾਉਣ ਦੀ ਖੁਸ਼ੀ 'ਚ ਮਨਾਏ ਜਾਂਦੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ ਗਿਆ | ਇਸ ਮੌਕੇ ਸਜਾਏ ਨਗਰ ਕੀਰਤਨ ਦੀ ਅਗਵਾਈ ਪੰਜ ਪਿਆਰਿਆਂ ਵਲੋਂ ਕੀਤੀ ਗਈ ਅਤੇ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪਾਂ ਨੂੰ ਫੁੱਲਾਂ ਵਾਲੀ ਪਾਲਕੀ ਵਿਚ ਸੁਸ਼ੋਭਿਤ ਕੀਤਾ ਗਿਆ | ਨਗਰ ਕੀਰਤਨ ਗੁਰਦੁਆਰਾ ਕਰੀਰ ਸਾਹਿਬ ਤੋਂ ਆਰੰਭ ਹੋ ਕੇ ਪਿੰਡ ਬਰ੍ਹਮੀ ਅਤੇ ਪਿੰਡ ਲਿੱਤਰ ਦੀ ਪਰਿਕਰਮਾ ਕਰਦਾ ਹੋਇਆ ਦੇਰ ਸ਼ਾਮ ਨੂੰ ਗੁਰਦੁਆਰਾ ਸਾਹਿਬ ਪੁੱਜ ਕੇ ਸਮਾਪਤ ਹੋਇਆ, ਜਿਸ ਦੌਰਾਨ ਰਾਗੀ ਸਿੰਘਾਂ ਵਲੋਂ ਕੀਰਤਨ ਕਰਦਿਆਂ ਸੰਗਤਾਂ ਨੂੰ ਨਿਹਾਲ ਕੀਤਾ ਗਿਆ ਅਤੇ ਕਵੀਸ਼ਰ ਭਾਈ ਲਖਵੀਰ ਸਿੰਘ ਤਖ਼ਤੂਪੁਰਾ ਦੇ ਜਥੇ ਵਲੋਂ ਮੀਰੀ-ਪੀਰੀ ਦੇ ਮਾਲਕ ਗੁਰੂ ਹਰਿਗੋਬਿੰਦ ਜੀ ਦੀ ਜੀਵਨੀ ਸੰਬੰਧੀ ਵਾਰਾਂ ਪੇਸ਼ ਕਰਦਿਆਂ ਸੰਗਤਾਂ ਨਾਲ ਗੁਰ-ਇਤਿਹਾਸ ਦੀ ਸਾਂਝ ਪਾਈ | ਨਗਰ ਕੀਰਤਨ ਦੌਰਾਨ ਗੱਤਕਾ ਪਾਰਟੀ ਵਲੋਂ ਆਪਣੀ ਕਲਾ ਦੇ ਜ਼ੌਹਰ ਵਿਖਾਏ ਗਏ | ਇਸ ਮੌਕੇ ਨਗਰ ਕੀਰਤਨ ਦਾ ਵੱਖ-ਵੱਖ ਪੜ੍ਹਾਵਾਂ 'ਤੇ ਨਿੱਘਾ ਸਵਾਗਤ ਕਰਕੇ ਪੰਜ ਪਿਆਰਿਆਂ ਨੂੰ ਸਿਰੋਪਾਓ ਬਖਸ਼ਿਸ਼ ਕੀਤੇ ਗਏ | ਗੁਰਦੁਆਰਾ ਸਾਹਿਬ ਦੇ ਹੈੱਡ ਗ੍ਰੰਥੀ ਭਾਈ ਅਵਤਾਰ ਸਿੰਘ ਨੇ ਦੱਸਿਆ ਕਿ ਸਾਲਾਨਾ ਜੋੜ ਮੇਲੇ ਤਹਿਤ 16 ਤੇ 17 ਫਰਵਰੀ ਨੂੰ ਢਾਡੀ ਕਵੀਸ਼ਰ ਦਰਬਾਰ ਸਜੇਗਾ, ਜਿਸ ਵਿਚ ਸਿੱਖ ਪੰਥ ਦੇ ਉੱਚ ਕੋਟੀ ਦੇ ਢਾਡੀ-ਕਵੀਸ਼ਰ ਜਥੇ ਪੁੱਜ ਕੇ ਸੰਗਤਾਂ ਨੂੰ ਗੁਰ-ਇਤਿਹਾਸ ਨਾਲ ਜੋੜਨਗੇ | ਇਸ ਮੌਕੇ ਸਰਪੰਚ ਸੁਰਜੀਤ ਸਿੰਘ ਲਿੱਤਰਾਂ, ਕਮਲਜੀਤ ਸਿੰਘ ਹੇਅਰ ਕੈਨੇਡਾ, ਡਾ. ਅਰਵਿੰਦ ਸਿੰਘ ਸੋਹੀ, ਸੱਜਣ ਸਿੰਘ ਲਿੱਤਰਾਂ, ਜਥੇਦਾਰ ਜਗਵੀਰ ਸਿੰਘ ਪੱਖੋਵਾਲ ਸਾਬਕਾ ਸਰਕਲ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਸਾਬਕਾ ਸਰਪੰਚ ਗੁਰਮੇਲ ਸਿੰਘ ਲਿੱਤਰਾਂ, ਸਾਬਕਾ ਸਰਪੰਚ ਗੁਰਚਰਨ ਸਿੰਘ ਸੋਹੀ ਕੈਨੇਡਾ, ਰਘਵੀਰ ਸਿੰਘ ਹੇਅਰ ਕੈਨੇਡਾ, ਜੰਗ ਸਿੰਘ ਹੇਅਰ ਅਮਰੀਕਾ, ਹਰਦੀਪ ਸਿੰਘ ਦੀਪੀ ਹੇਅਰ ਕੈਨੇਡਾ, ਕਿ੍ਪਾਲ ਸਿੰਘ ਹੇਅਰ, ਸਾਬਕਾ ਪੰਚ ਰਾਜਿੰਦਰ ਸਿੰਘ ਰਾਜਾ, ਪੰਚ ਹਰਮੇਲ ਸਿੰਘ ਹੇਅਰ, ਚੇਅਰਮੈਨ ਬਲਵੰਤ ਸਿੰਘ ਬੁਰਜ ਲਿੱਟਾਂ, ਸਾਬਕਾ ਪੰਚ ਗੁਰਦੀਪ ਸਿੰਘ ਬੁਰਜ ਲਿੱਟਾਂ, ਹਰਦੀਪ ਸਿੰਘ ਦੀਪਾ ਬੁਰਜ ਹਕੀਮਾਂ, ਹਰਪਾਲ ਸਿੰਘ ਗਿੱਲ ਬੁਰਜ ਹਕੀਮਾਂ, ਗੁਰਮੇਲ ਸਿੰਘ ਬੁਰਜ ਲਿੱਟਾਂ, ਪ੍ਰਧਾਨ ਨਿਰਮਲ ਸਿੰਘ ਬੁਰਜ ਲਿੱਟਾਂ, ਕਾਨੂੰਨਗੋ ਜਸਵੀਰ ਸਿੰਘ ਜੱਸੀ ਪ੍ਰਧਾਨ ਰੈਵੀਨਿਊ ਕਾਨੂੰਨਗੋ ਐਸੋਸੀਏਸ਼ਨ ਜ਼ਿਲ੍ਹਾ ਲੁਧਿਆਣਾ, ਨੰਬਰਦਾਰ ਤਰਲੋਚਨ ਸਿੰਘ ਤੱਤਲਾ ਸਾਬਕਾ ਜ਼ਿਲ੍ਹਾ ਪ੍ਰਧਾਨ ਭਾਰਤੀ ਕਿਸਾਨ ਯੂਨੀਅਨ (ਰਾਜੇਵਾਲ), ਸਾਬਕਾ ਸਰਪੰਚ ਕਰਮਜੀਤ ਸਿੰਘ ਕੰਮਾ ਬਰ੍ਹਮੀ, ਮਨਦੀਪ ਸਿੰਘ ਸੋਨੀ ਬਰ੍ਹਮੀ, ਸੁਖਵਿੰਦਰ ਸਿੰਘ ਸੋਹੀ ਕੈਨੇਡਾ, ਸੁਰਜੀਤ ਸਿੰਘ ਸੋਹੀ ਲਿੱਤਰਾਂ, ਹੈੱਡ ਗ੍ਰੰਥੀ ਗਿਆਨੀ ਅਵਤਾਰ ਸਿੰਘ ਨੂਰਪੁਰਾ, ਮੋਹਣ ਸਿੰਘ ਪੋਲਾ, ਗੁਰਮੇਲ ਸਿੰਘ ਨੂਰਪੁਰਾ, ਬਾਬਾ ਬੇਅੰਤ ਸਿੰਘ ਬੰਟੀ ਸਮੇਤ ਵੱਡੀ ਗਿਣਤੀ 'ਚ ਸੰਗਤਾਂ ਤੇ ਸੇਵਾਦਾਰ ਹਾਜ਼ਰ ਸਨ |
ਗੁਰਦੁਆਰਾ ਕਰੀਰ ਸਾਹਿਬ ਪਾਤਿਸ਼ਾਹੀ ਛੇਵੀਂ ਪਿੰਡ ਲਿੱਤਰਾਂ ਦੇ ਸਾਲਾਨਾ ਜੋੜ ਮੇਲੇ ਦੇ ਪਹਿਲੇ ਦਿਨ ਵਿਸ਼ਾਲ ਨਗਰ ਕੀਰਤਨ ਸਜਾਇਆ
ਅਜੀਤ ਡੈਸਕ
16-02-2026