ਫ਼ਿਰੋਜ਼ਪੁਰ, 15 ਫਰਵਰੀ (ਰਾਕੇਸ਼ ਚਾਵਲਾ)-ਯਾਤਰੀਆਂ ਦੀ ਸਹੂਲਤ ਨੂੰ ਧਿਆਨ ਵਿਚ ਰੱਖਦੇ ਹੋਏ ਉੱਤਰੀ ਰੇਲਵੇ ਦਾ ਫਿਰੋਜ਼ਪੁਰ ਡਿਵੀਜ਼ਨ ਸਾਲ 2026 ਦੌਰਾਨ ਰਾਧਾ ਸੁਆਮੀ ਸਤਿਸੰਗ ਦਿਵਸ (ਨਿਰਧਾਰਿਤ ਸਤਿਸੰਗ ਦਿਵਸ) ਦੌਰਾਨ ਬਿਆਸ ਤੋਂ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੱਕ ਇਕ ਵਿਸ਼ੇਸ਼ ਅਣ-ਰਾਖਵੀਂ ਇਕ-ਪਾਸੜ ਰੇਲ ਗੱਡੀ ਚਲਾਏਗਾ | ਇਹ ਵਿਸ਼ੇਸ਼ ਅਣ-ਰਾਖਵੀਂ (ਇਕ-ਪਾਸੜ) ਰੇਲ ਗੱਡੀ ਨੰਬਰ 04612 ਫਰਵਰੀ 2026 ਤੋਂ ਦਸੰਬਰ 2026 ਤੱਕ ਕੁਲ 18 ਯਾਤਰਾਵਾਂ ਚਲਾਏਗੀ ਅਤੇ ਨਿਰਧਾਰਿਤ ਸਤਿਸੰਗ ਦਿਵਸ ਦੌਰਾਨ ਹਰ ਐਤਵਾਰ ਬਿਆਸ ਤੋਂ ਫਿਰੋਜ਼ਪੁਰ ਛਾਉਣੀ ਰੇਲਵੇ ਸਟੇਸ਼ਨ ਤੱਕ ਚੱਲੇਗੀ | ਇਹ ਵਿਸ਼ੇਸ਼ ਅਣ-ਰਾਖਵੀਂ (ਇਕ-ਪਾਸੜ) ਰੇਲ ਗੱਡੀ ਨੰਬਰ 04612 ਫਰਵਰੀ ਮਹੀਨੇ 'ਚ 15 ਫਰਵਰੀ ਤੇ 22 ਫਰਵਰੀ, ਮਾਰਚ ਮਹੀਨੇ 'ਚ 15 ਮਾਰਚ, 22 ਮਾਰਚ ਤੇ 29 ਮਾਰਚ | ਇਸੇ ਤਰ੍ਹਾਂ ਅਪ੍ਰੈਲ ਮਹੀਨੇ ਵਿਚ 26 ਅਪ੍ਰੈਲ, ਮਈ ਮਹੀਨੇ ਵਿਚ 3 ਮਈ ਤੇ 10 ਮਈ, ਜੂਨ ਮਹੀਨੇ ਵਿਚ 21 ਜੂਨ, ਸਤੰਬਰ ਮਹੀਨੇ ਵਿਚ 6 ਸਤੰਬਰ, 13 ਸਤੰਬਰ ਤੇ 20 ਸਤੰਬਰ ਨੂੰ ਚੱਲੇਗੀ | ਨਵੰਬਰ ਮਹੀਨੇ ਵਿਚ 15 ਨਵੰਬਰ ਅਤੇ ਦਸੰਬਰ ਮਹੀਨੇ ਵਿਚ 13 ਦਸੰਬਰ, 20 ਦਸੰਬਰ ਅਤੇ 27 ਦਸੰਬਰ ਨੂੰ ਚੱਲੇਗੀ | ਇਹ ਵਿਸ਼ੇਸ਼ ਅਣ-ਰਾਖਵੀਂ (ਇਕ-ਪਾਸੜ) ਰੇਲ ਗੱਡੀ ਨੰਬਰ 04612 ਬਿਆਸ ਤੋਂ ਦੁਪਹਿਰ 12:40 ਵਜੇ ਰਵਾਨਾ ਹੋਵੇਗੀ ਤੇ ਸ਼ਾਮ 5:25 ਵਜੇ ਫਿਰੋਜ਼ਪੁਰ ਛਾਉਣੀ ਪਹੁੰਚੇਗੀ | ਰਸਤੇ ਵਿਚ ਵਿਸ਼ੇਸ਼ ਰੇਲ ਗੱਡੀ ਢਿੱਲਵਾਂ, ਹਮੀਰਾ, ਕਰਤਾਰਪੁਰ, ਸੁਰਾਨੁੱਸੀ, ਜਲੰਧਰ ਸ਼ਹਿਰ, ਜਲੰਧਰ ਛਾਉਣੀ, ਫਗਵਾੜਾ, ਫਿਲੌਰ, ਲੁਧਿਆਣਾ, ਜਗਰਾਉਂ, ਮੋਗਾ ਤੇ ਤਲਵੰਡੀ ਭਾਈ ਰੇਲਵੇ ਸਟੇਸ਼ਨਾਂ 'ਤੇ ਰੁਕੇਗੀ | ਇਹ ਜਾਣਕਾਰੀ ਸੀਨੀਅਰ ਡਵੀਜ਼ਨਲ ਕਮਰਸ਼ੀਅਲ ਮੈਨੇਜਰ, ਫਿਰੋਜ਼ਪੁਰ ਪਰਮਦੀਪ ਸਿੰਘ ਸੈਣੀ ਨੇ ਦਿੱਤੀ |