30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਮੋਹਨ ਭਾਗਵਤ 25 ਤੋਂ ਪੰਜਾਬ ਦੌਰੇ 'ਤੇ

ਅਜੀਤ ਡੈਸਕ 18-02-2026

ਜਲੰਧਰ, 17 ਫਰਵਰੀ (ਸ਼ਿਵ)-ਰਾਸ਼ਟਰੀ ਸਵੈਮ ਸੇਵਕ ਸੰਘ (ਆਰ. ਐਸ. ਐਸ.) ਦੇ ਮੁਖੀ ਮੋਹਨ ਭਾਗਵਤ 25 ਫਰਵਰੀ ਨੂੰ ਪੰਜਾਬ ਦੌਰੇ 'ਤੇ ਆ ਰਹੇ ਹਨ | ਉਹ ਆਰ. ਐਸ. ਐਸ. ਦੇ ਸ਼ਤਾਬਦੀ ਵਰ੍ਹੇ ਅਤੇ ਆਰ. ਐਸ. ਐਸ. ਦੇ ਪੰਚ ਪਰਿਵਰਤਨ ਵਿਸ਼ਿਆਂ ਸੰਬੰਧ 'ਚ ਦੇਸ਼ ਭਰ ਦਾ ਦੌਰਾ ਕਰ ਰਹੇ ਹਨ | ਆਪਣੇ ਪੰਜਾਬ ਦੌਰੇ ਦੇ ਪਹਿਲੇ ਪੜਾਅ ਵਿਚ ਉਹ 25 ਫਰਵਰੀ ਨੂੰ ਪਠਾਨਕੋਟ ਵਿਚ ਸਵੇਰੇ 10.15 ਵਜੇ ਤੋਂ ਦੁਪਹਿਰ 12.00 ਵਜੇ ਤੱਕ ਸਾਬਕਾ ਸੈਨਿਕਾਂ ਦੇ ਇਕ ਸਮਾਗਮ ਨੂੰ ਸੰਬੋਧਨ ਕਰਨਗੇ, ਜਦੋਂਕਿ ਸ਼ਾਮ 4 ਵਜੇ ਤੋਂ ਸ਼ਾਮ 5:30 ਵਜੇ ਤੱਕ ਪਠਾਨਕੋਟ ਜ਼ਿਲ੍ਹੇ ਦੇ ਨੌਜਵਾਨ ਆਰ. ਐਸ. ਐਸ. ਵਰਕਰਾਂ ਦੀ ਇਕੱਤਰਤਾ ਵਿਚ ਹਿੱਸਾ ਲੈਣਗੇ | ਦੌਰੇ ਦੇ ਅਗਲੇ ਦਿਨ ਮੋਹਨ ਭਾਗਵਤ 26 ਫਰਵਰੀ ਨੂੰ ਦੁਪਹਿਰ 3.30 ਵਜੇ ਤੋਂ ਸ਼ਾਮ 5 ਵਜੇ ਤੱਕ ਲੁਧਿਆਣਾ ਵਿਚ ਇਕ ਨਾਗਰਿਕ ਸੰਮੇਲਨ ਵਿਚ ਹਿੱਸਾ ਲੈਣਗੇ |

ਪਿਛਲੀ ਖ਼ਬਰ ਪਤਨੀ ਦੇ ਸਿਰ 'ਚ ਲੋਹੇ ਦਾ ਪਾਈਪ ਮਾਰ ਕੇ ਹੱਤਿਆ ਅਗਲੀ ਖ਼ਬਰ ਅਕਾਲੀ ਦਲ (ਪੁਨਰ ਸੁਰਜੀਤ) ਵਲੋਂ ਹੋਲਾ ਮਹੱਲਾ ਮੌਕੇ 3 ਮਾਰਚ ਨੂੰ ਸ੍ਰੀ ਅਨੰਦਪੁਰ ਸਾਹਿਬ ਵਿਖੇ ਕੀਤੀ ਜਾਵੇਗੀ ਪੰਥਕ ਕਾ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।