30-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਪਤਨੀ ਦੇ ਸਿਰ 'ਚ ਲੋਹੇ ਦਾ ਪਾਈਪ ਮਾਰ ਕੇ ਹੱਤਿਆ

ਅਜੀਤ ਡੈਸਕ 18-02-2026

ਰਾਜਪੁਰਾ, 17 ਫਰਵਰੀ (ਜੀ.ਪੀ. ਸਿੰਘ)-ਨੇੜਲੇ ਪਿੰਡ ਖੇੜੀ ਗੰਡਿਆਂ ਵਿਚ ਲੰਘੀ ਰਾਤ ਪਤੀ ਵਲੋਂ ਪਤਨੀ ਨਾਲ ਮਾਮੂਲੀ ਤਕਰਾਜ ਤੋਂ ਬਾਅਦ ਉਸ ਦੇ ਸਿਰ 'ਚ ਲੋਹੇ ਦੇ ਪਾਈਪ ਮਾਰ ਕੇ ਹੱਤਿਆ ਕਰ ਦਿੱਤੀ ਗਈ ਅਤੇ ਮੌਕੇ ਤੋਂ ਫ਼ਰਾਰ ਹੋ ਗਿਆ, ਜਿਸ ਨੂੰ ਖੇੜੀ ਗੰਡਿਆਂ ਪੁਲਿਸ ਨੇ ਕੁਝ ਦੇਰ ਬਾਅਦ ਗਿ੍ਫ਼ਤਾਰ ਕਰ ਲਿਆ | ਡੀ.ਐਸ.ਪੀ. ਘਨੌਰ ਸਰਕਲ ਹਰਮਨਪ੍ਰੀਤ ਸਿੰਘ ਚੀਮਾ ਨੇ ਦੱਸਿਆ ਕਿ ਮਿ੍ਤਕਾ ਦੇ ਭਰਾ ਸਿਮਰਨਜੀਤ ਸਿੰਘ ਵਾਸੀ ਪਿੰਡ ਉਗਾਣਾ ਨੇ ਦੱਸਿਆ ਕਿ ਰਮਨਪ੍ਰੀਤ ਕੌਰ (28) ਪੁੱਤਰੀ ਸਵਰਗੀ ਸੁਖਦੇਵ ਸਿੰਘ ਵਾਸੀ ਪਿੰਡ ਉਗਾਣਾ ਨੇੜੇ ਬਰਾੜਾ (ਹਰਿਆਣਾ) ਦਾ ਵਿਆਹ ਕਰੀਬ 10 ਸਾਲ ਪਹਿਲਾਂ ਪਿੰਡ ਖੇੜੀ ਗੰਡਿਆਂ ਦੇ ਵਸਨੀਕ ਗੁਰਮੀਤ ਸਿੰਘ ਨਾਲ ਹੋਇਆ ਸੀ | ਵਿਆਹ ਤੋਂ ਬਾਅਦ ਹੀ ਗੁਰਮੀਤ ਸਿੰਘ ਉਸ ਦੀ ਭੈਣ ਨੂੰ ਅਕਸਰ ਤੰਗ-ਪ੍ਰੇਸ਼ਾਨ ਕਰਦਾ ਰਹਿੰਦਾ ਸੀ | ਲੰਘੀ ਰਾਤ 8 ਵਜੇ ਦੇ ਕਰੀਬ ਪਤੀ-ਪਤਨੀ 'ਚ ਫੇਰ ਕਿਸੇ ਗੱਲ ਨੂੰ ਲੈ ਕੇ ਆਪਸ ਵਿਚ ਕਹੀ-ਸੁਣੀ ਹੋਈ ਅਤੇ ਉਸ ਦੇ ਪਤੀ ਗੁਰਮੀਤ ਸਿੰਘ ਨੇ ਲੋਹੇ ਦੇ ਪਾਈਪ ਮਾਰ-ਮਾਰ ਕੇ ਉਸ ਦੀ ਭੈਣ ਰਮਨਪ੍ਰੀਤ ਕੌਰ ਦੀ ਹੱਤਿਆ ਕਰ ਦਿੱਤੀ | ਮਿ੍ਤਕਾ ਦੀਆਂ ਦੋ ਮਾਸੂਮ 10 ਅਤੇ 8 ਸਾਲ ਦੀਆਂ ਲੜਕੀਆਂ ਹਨ | ਡੀ.ਐੱਸ.ਪੀ. ਚੀਮਾ ਨੇ ਦੱਸਿਆ ਕਿ ਮਿ੍ਤਕਾ ਦੇ ਪਤੀ, ਸੱਸ ਜਰਨੈਲ ਕੌਰ, ਸਹੁਰਾ ਹਾਕਮ ਸਿੰਘ, ਤਾਇਆ ਜੈਲਾ ਸਿੰਘ ਦੇ ਖ਼ਿਲਾਫ਼ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ |

ਪਿਛਲੀ ਖ਼ਬਰ ਅਕਾਲੀ ਦਲ ਦੀ ਸਰਕਾਰ ਬਣਨ 'ਤੇ ਹਰੇਕ ਵਰਗ ਨੂੰ ਦਿੱਤੇ ਜਾਣਗੇ ਸਹੂਲਤਾਂ ਦੇ ਗੱਫੇ-ਸੁਖਬੀਰ <br/> ਅਗਲੀ ਖ਼ਬਰ ਮੋਹਨ ਭਾਗਵਤ 25 ਤੋਂ ਪੰਜਾਬ ਦੌਰੇ 'ਤੇ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।