20-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-02-2026

ਰਾਜਪਾਲ ਯਾਦਵ ਤਿਹਾੜ ਜੇਲ੍ਹ ਤੋਂ ਬਾਹਰ <br/>

ਅਜੀਤ ਡੈਸਕ 18-02-2026
ਨਵੀਂ ਦਿੱਲੀ, 17 ਫਰਵਰੀ (ਪੀ. ਟੀ. ਆਈ.)-ਦਿੱਲੀ ਹਾਈ ਕੋਰਟ ਵੱਲੋਂ ਚੈਕ ਬਾਊਾਸ ਮਾਮਲਿਆਂ 'ਚ ਜੇਲ੍ਹ ਤੋਂ ਅਸਥਾਈ ਰਿਹਾਈ ਦੀ ਇਜਾਜ਼ਤ ਦਿੱਤੇ ਜਾਣ ਤੋਂ ਬਾਅਦ ਅਦਾਕਾਰ ਰਾਜਪਾਲ ਯਾਦਵ ਮੰਗਲਵਾਰ ਸ਼ਾਮ ਨੂੰ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ | ਸਾਰੀਆਂ ਜ਼ਰੂਰੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਰਾਜਪਾਲ ਯਾਦਵ ਸ਼ਾਮ 4.50 ਵਜੇ ਦੇ ਕਰੀਬ ਤਿਹਾੜ ਜੇਲ੍ਹ ਤੋਂ ਬਾਹਰ ਆ ਗਏ | ਸ਼ਿਕਾਇਤਕਰਤਾ ਨੂੰ 1.5 ਕਰੋੜ ਰੁਪਏ ਜਮ੍ਹਾਂ ਕਰਵਾਉਣ ਤੋਂ ਬਾਅਦ ਉਨ੍ਹਾਂ ਨੂੰ ਇਹ ਰਾਹਤ ਦਿੱਤੀ ਗਈ | ਜੇਲ੍ਹ ਦੇ ਬਾਹਰ ਪੱਤਰਕਾਰਾਂ ਨਾਲ ਗੱਲ ਕਰਦਿਆਂ ਯਾਦਵ ਨੇ ਕਿਹਾ ਕਿ ਉਨ੍ਹਾਂ ਨੂੰ ਦੇਸ਼ ਭਰ ਤੋਂ ਅਟੁੱਟ ਸਮਰਥਨ ਮਿਲਿਆ ਹੈ | ਉਨ੍ਹਾਂ ਕਿਹਾ ਕਿ 2027 'ਚ ਮੈਂ ਬਾਲੀਵੁੱਡ 'ਚ ਕੰਮ ਕਰਦਿਆਂ 30 ਸਾਲ ਪੂਰੇ ਕਰ ਲਵਾਂਗਾ | ਹਰ ਕੋਈ ਮੇਰੇ ਨਾਲ ਰਿਹਾ ਹੈ | ਇਸੇ ਲਈ ਮੈਂ 200-250 ਫਿਲਮਾਂ ਕਰ ਸਕਿਆ |

ਪਿਛਲੀ ਖ਼ਬਰ ਅਧਿਆਪਕ ਮੇਲੇ 'ਚ 8 ਹਜ਼ਾਰ ਤੋਂ ਵੱਧ ਅਧਿਆਪਕ ਹੋਏ ਸ਼ਾਮਿਲ-ਬੈਂਸ <br/> ਅਗਲੀ ਖ਼ਬਰ ਐਸ.ਕੇ.ਐਮ. ਨੇ ਭਾਰਤ-ਅਮਰੀਕਾ ਵਪਾਰ ਸਮਝੌਤੇ ਨੂੰ 'ਕਿਸਾਨ ਵਿਰੋਧੀ' ਕਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।