ਕੋਟਾ, 18 ਫਰਵਰੀ (ਪੀ.ਟੀ.ਆਈ.)-ਇਕੋ ਜਿਹੇ ਜੁੜਵਾਂ ਬੱਚਿਆਂ ਮਹਿਰੂਫ ਅਹਿਮਦ ਖਾਨ ਅਤੇ ਮਸਰੂਰ ਅਹਿਮਦ ਖਾਨ ਲਈ ਮੁਕਾਬਲੇਬਾਜ਼ੀ ਘਰ 'ਚ ਹੀ ਖਤਮ ਹੋ ਗਈ, ਕਿਉਂਕਿ ਉਨ੍ਹਾਂ ਦੋਵਾਂ ਨੇ ਆਪਣੇ ਜੇ. ਈ. ਈ. ਮੇਨ 'ਚ ਇਕੋ ਜਿਹੇ 285 ਅੰਕ ਪ੍ਰਾਪਤ ਕੀਤੇ, ਜਿਸ ਨਾਲ 99.998 ਪ੍ਰਤੀਸ਼ਤ ਪ੍ਰਾਪਤ ਕੀਤੇ | ਭੁਬਨੇਸ਼ਵਰ ਦੇ ਜੁੜਵਾਂ ਬੱਚੇ, ਇਥੋਂ ਦੇ ਐਲਨ ਕਰੀਅਰ ਇੰਸਟੀਚਿਊਟ ਦੇ ਵਿਦਿਆਰਥੀ ਹਨ, ਨੇ ਜੇ ਈ ਈ ਮੇਨ 2026 ਲਈ ਇਕੋ ਕੇਂਦਰ 'ਚ ਇਕੋ ਸ਼ਿਫਟ 'ਚ ਪ੍ਰੀਖਿਆ ਦਿੱਤੀ | ਪ੍ਰੀਖਿਆ ਦਾ ਨਤੀਜਾ ਸੋਮਵਾਰ ਨੂੰ ਐਲਾਨਿਆ ਗਿਆ | 7 ਮਈ, 2008 ਨੂੰ ਜਨਮੇ, ਭਰਾਵਾਂ ਨੇ ਸਕੂਲ ਤੋਂ ਲੈ ਕੇ ਕੋਚਿੰਗ ਕਲਾਸਾਂ ਤੱਕ ਇਕੱਠੇ ਪੜ੍ਹਾਈ ਕੀਤੀ | ਉਨ੍ਹਾਂ ਦੇ ਕੋਚਿੰਗ ਇੰਸਟੀਚਿਊਟ ਅਨੁਸਾਰ ਉਨ੍ਹਾਂ ਦੀ ਮਾਂ, ਡਾ. ਜ਼ੀਨਤ ਬੇਗਮ, 1990 ਦੇ ਦਹਾਕੇ ਤੋਂ ਓਡੀਸ਼ਾ ਸਰਕਾਰ ਨਾਲ ਕੰਮ ਕਰਨ ਵਾਲੀ ਇਕ ਗਾਇਨੀਕੋਲੋਜਿਸਟ ਸੀ, 2023 'ਚ ਉਨ੍ਹਾਂ ਨਾਲ ਕੋਟਾ ਆਉਣ ਲਈ ਉਸ ਨੇ ਨੌਕਰੀ ਤੋਂ ਅਸਤੀਫਾ ਦੇ ਦਿੱਤਾ | ਬੇਗਮ ਨੇ ਕਿਹਾ ਕਿ ਮਹਿਰੂਫ ਨੇ 10ਵੀਂ ਜਮਾਤ 'ਚ 95.2 ਪ੍ਰਤੀਸ਼ਤ ਤੇ ਮਸਰੂਰ ਨੇ 97.2 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ ਸਨ | ਉਨ੍ਹਾਂ ਨੇ ਰਾਸ਼ਟਰੀ ਅਤੇ ਅੰਤਰਰਾਸ਼ਟਰੀ ਓਲੰਪੀਆਡ 'ਚ ਲਗਭਗ 40 ਤਗਮੇ (ਹਰੇਕ) ਵੀ ਜਿੱਤੇ ਹਨ |