27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਚਾਰ ਰੋਜ਼ਾ ਮੈਕ ਆਟੋ ਐਕਸਪੋ-2026 ਲੁਧਿਆਣਾ ਪ੍ਰਦਰਸ਼ਨੀ ਕੇਂਦਰ 'ਚ ਅੱਜ ਤੋਂ ਸ਼ੁਰੂ <br/>

ਅਜੀਤ ਡੈਸਕ 20-02-2026

ਲੁਧਿਆਣਾ, 19 ਫਰਵਰੀ (ਜਤਿੰਦਰ ਭੰਬੀ)-ਲੁਧਿਆਣਾ ਪ੍ਰਦਰਸ਼ਨੀ ਕੇਂਦਰ ਸਾਹਨੇਵਾਲ ਵਿਚੇ ਮਸ਼ੀਨ ਟੂਲਸ ਅਤੇ ਆਟੋਮੇਸ਼ਨ ਟੈਕਨੋਲੋਜੀ ਇੰਡੀਆ ਦੀ ਪ੍ਰਮੁੱਖ ਪ੍ਰਦਰਸ਼ਨੀ ਮੈਕ ਆਟੋ ਐਕਸਪੋ 2026 ਦਾ 15ਵਾਂ ਐਡੀਸ਼ਨ 20 ਫਰਵਰੀ ਤੋਂ ਸ਼ੁਰੂ ਹੋਵੇਗਾ, ਜੋ ਕਿ 23 ਫਰਵਰੀ ਤੱਕ ਚੱਲੇਗਾ | ਜਾਣਕਾਰੀ ਦਿੰਦੇ ਹੋਏ ਉਡਾਨ ਮੀਡੀਆ ਐਂਡ ਕਮਿਊਨੀਕੇਸ਼ਨਜ਼ ਪ੍ਰਾਈਵੇਟ ਲਿਮਿਟਡ ਦੇ ਮੈਨੇਜਿੰਗ ਡਾਇਰੈਕਟਰ ਜੀ.ਐਸ. ਢਿੱਲੋਂ, ਚੈਂਬਰ ਆਫ ਇੰਡੀਸਟਰੀਅਲ ਐਂਡ ਕਮਰਸ਼ੀਅਲ ਅੰਡਰਟੇਕਿੰਗਜ਼ ਦੇ ਪ੍ਰਧਾਨ ਉਪਕਾਰ ਸਿੰਘ ਆਹੂਜਾ ਅਤੇ ਐਸੋਸੀਏਸ਼ਨ ਆਫ਼ ਲੁਧਿਆਣਾ ਮਸ਼ੀਨ ਟੂਲਸ ਇੰਡਸਟਰੀਜ਼ ਦੇ ਪ੍ਰਧਾਨ ਤਰਲੋਚਨ ਸਿੰਘ ਨੇ ਦੱਸਿਆ ਕਿ ਮੈਕ ਆਟੋ ਐਕਸਪੋ 2026 'ਚ 50 ਹਜ਼ਾਰ ਤੋਂ ਵਧੇਰੇ ਕਾਰੋਬਾਰੀਆਂ ਦੇ ਪਹੁੰਚਣ ਦੀ ਉਮੀਦ ਹੈ, ਜਿਸ ਵਿਚ ਦੇਸ਼-ਵਿਦੇਸ਼ ਦੇ ਪ੍ਰਮੁੱਖ ਨਿਰਮਾਤਾਵਾਂ, ਸਪਲਾਇਰਾਂ, ਟੈਕਨਾਲੋਜੀ ਪ੍ਰਦਾਤਾਵਾਂ, ਉਦਯੋਗਿਕ ਖਰੀਦਦਾਰਾਂ, ਐਮ. ਐਸ. ਐਮ. ਈ., ਓ.ਈ.ਐਮ. ਅਤੇ ਟਰੇਡ ਵਿਜ਼ਿਟਰਾਂ ਨੂੰ ਇੱਕ ਛੱਤ ਹੇਠ ਇਕੱਠਾ ਹੋਣ ਦਾ ਮੌਕਾ ਮਿਲੇਗਾ | ਉਨ੍ਹਾਂ ਕਿਹਾ ਕਿ ਇਕ ਅੰਦਾਜੇ ਅਨੁਸ਼ਾਰ ਪ੍ਰਦਰਸ਼ਨੀ ਦੌਰਾਨ 1 ਹਜ਼ਾਰ ਕਰੋੜ ਰੁਪਏ ਤੋਂ ਵੱਧ ਦਾ ਕਾਰੋਬਾਰ ਹੋਵੇਗਾ ਅਤੇ ਇਹ ਉੱਤਰ ਭਾਰਤ ਦੀ ਸਭ ਤੋਂ ਵੱਡੀ ਪ੍ਰਦਰਸ਼ਨੀ ਸਾਬਤ ਹੋਵੇਗੀ, ਜਿਸ ਵਿਚ ਦੇਸ਼ ਵਿਦੇਸ਼ ਤੋਂ ਨਿਰਮਾਤਾ ਆਪਣੀਆਂ ਆਧੁਨਿਕ ਮਸ਼ੀਨਾਂ ਲੈ ਕੇ ਪਹੁੰਚ ਰਹੇ ਹਨ |

ਪਿਛਲੀ ਖ਼ਬਰ 'ਲਿਵ-ਇਨ ਰਿਲੇਸ਼ਨਸ਼ਿਪ' ਅਪਰਾਧ ਨਹੀਂ ਹੈ, ਸੁਰੱਖਿਆ ਦੀ ਜ਼ਿੰਮੇਵਾਰੀ ਸੂਬਾ ਸਰਕਾਰ ਦੀ-ਹਾਈ ਕੋਰਟ ਅਗਲੀ ਖ਼ਬਰ ਵਪਾਰੀਆਂ ਦੀ ਸੁਰੱਖਿਆ ਨਾਲ ਕੋਈ ਸਮਝੌਤਾ ਨਹੀਂ ਕੀਤਾ ਜਾ ਸਕਦਾ-ਚੀਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।