27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-02-2026

ਸ੍ਰੀ ਨਨਕਾਣਾ ਸਾਹਿਬ ਵਿਖੇ ਸ਼ਹੀਦੀ ਸਾਕੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਆਰੰਭ <br/>

ਅਜੀਤ ਡੈਸਕ 20-02-2026

ਅੰਮਿ੍ਤਸਰ, 19 ਫਰਵਰੀ (ਸੁਰਿੰਦਰ ਕੋਛੜ)-ਪਾਕਿਸਤਾਨ 'ਚ ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਸਾਕਾ ਸ੍ਰੀ ਨਨਕਾਣਾ ਸਾਹਿਬ ਦੇ ਸ਼ਹੀਦਾਂ ਦੀ ਯਾਦ 'ਚ ਮਨਾਏ ਜਾ ਰਹੇ ਤਿੰਨ ਰੋਜ਼ਾ ਗੁਰਮਤਿ ਸਮਾਗਮ ਦੀ ਅੱਜ ਸਵੇਰੇ ਸ਼ੁਰੂਆਤ ਹੋ ਗਈ | ਸ਼ਹੀਦੀ ਸਾਕੇ ਨੂੰ ਸਮਰਪਿਤ ਗੁਰਦੁਆਰਾ ਸਾਹਿਬ ਵਿਖੇ ਸਵੇਰੇ ਅਖੰਡ ਪਾਠ ਦੀ ਅਰੰਭਤਾ ਹੋਈ ਅਤੇ ਅਰੰਭਤਾ ਦੀ ਅਰਦਾਸ ਹੈੱਡ ਗ੍ਰੰਥੀ ਗਿਆਨੀ ਪ੍ਰੇਮ ਸਿੰਘ ਨੇ ਕੀਤੀ | ਇਸ ਮੌਕੇ ਸ੍ਰੀ ਨਨਕਾਣਾ ਸਾਹਿਬ ਦੀ ਸਥਾਨਕ ਸੰਗਤ ਤੋਂ ਇਲਾਵਾ ਸਿੰਧ ਅਤੇ ਪਿਸ਼ਾਵਰ ਦੀ ਸੰਗਤ ਵੀ ਹਾਜ਼ਰ ਸੀ | ਗੁਰਦੁਆਰਾ ਸਾਹਿਬ ਦੇ ਗ੍ਰੰਥੀ ਮਾਸਟਰ ਬਲਵੰਤ ਸਿੰਘ ਨੇ 'ਅਜੀਤ' ਨੂੰ ਦੱਸਿਆ ਕਿ ਸ਼ਹੀਦੀ ਸਾਕੇ ਨੂੰ ਸਮਰਪਿਤ ਅਖੰਡ ਪਾਠ ਦੇ ਭੋਗ 21 ਫਰਵਰੀ ਨੂੰ ਪਾਏ ਜਾਣਗੇ | ਉਨ੍ਹਾਂ ਨੇ ਕਿਹਾ ਕਿ ਗੁਰਦੁਆਰਾ ਸਾਹਿਬ 'ਚ 21 ਫਰਵਰੀ 1921 ਨੂੰ ਸ਼ਹੀਦ ਹੋਏ ਭਾਈ ਲਛਮਣ ਸਿੰਘ ਧਾਰੋਵਾਲੀ ਤੇ ਸ਼ਹੀਦ ਭਾਈ ਦਲੀਪ ਸਿੰਘ ਸਮੇਤ ਸਮੂਹ ਸ਼ਹੀਦਾਂ ਨਮਿਤ ਧਾਰਮਿਕ ਸਮਾਗਮ ਵੀ ਕਰਵਾਏ ਜਾ ਰਹੇ ਹਨ | ਇਸ ਦੌਰਾਨ ਭਾਈ ਗੌਰਵ ਰਾਜ ਸਿੰਘ ਅਤੇ ਬੀਬੀ ਹਰਚਰਨ ਕੌਰ ਦੇ ਕੀਰਤਨੀ ਜਥਿਆਂ ਵਲੋਂ ਕਥਾ ਕੀਰਤਨ ਕਰਕੇ ਹਾਜ਼ਰ ਸੰਗਤ ਨੂੰ ਨਿਹਾਲ ਕੀਤਾ ਜਾ ਰਿਹਾ ਹੈ |
ਜੰਡ ਦਾ ਰੁੱਖ ਅੱਜ ਵੀ ਸਿੱਖਾਂ 'ਤੇ ਢਾਹੇ ਜ਼ੁਲਮਾਂ ਦੀ ਭਰ ਰਿਹਾ ਗਵਾਹੀ
ਗੁਰਦੁਆਰਾ ਜਨਮ ਅਸਥਾਨ ਸ੍ਰੀ ਨਨਕਾਣਾ ਸਾਹਿਬ ਵਿਖੇ ਇਕ ਬਾਰਾਂਦਰੀ ਨੂੰ ਗੁਰਦੁਆਰਾ ਸ਼ਹੀਦ ਗੰਜ ਕਿਹਾ ਜਾਂਦਾ ਹੈ | ਇਹ ਉਹ ਅਸਥਾਨ ਹੈ, ਜਿਥੇ ਭਾਈ ਦਲੀਪ ਸਿੰਘ ਅਤੇ ਭਾਈ ਵਰਿਆਮ ਸਿੰਘ ਸਮੇਤ ਹੋਰਨਾਂ ਸਿੰਘਾਂ ਨੂੰ ਜ਼ਿੰਦਾ ਸਾੜ ਕੇ ਅਤੇ ਕਈ ਹੋਰਨਾਂ ਨੂੰ ਗੋਲੀਆਂ ਅਤੇ ਤਲਵਾਰਾਂ ਨਾਲ ਸ਼ਹੀਦ ਕੀਤਾ ਗਿਆ ਸੀ | ਸ਼ਹੀਦ ਹੋਣ ਵਾਲੇ ਸਿੰਘਾਂ ਦੇ ਨਾਂਅ ਇਥੇ ਇਕ ਬੋਰਡ 'ਤੇ ਲਿਖੇ ਹੋਏ ਹਨ | ਗੁਰਦੁਆਰਾ ਜਨਮ ਸਥਾਨ ਦੇ ਅੰਦਰ ਸਥਿਤ ਜੰਡ ਦਾ ਇਤਿਹਾਸਕ ਰੁੱਖ ਅਤੇ ਸ਼ਹੀਦੀ ਖੂਹ ਅੱਜ ਵੀ ਮਹੰਤ ਨਰਾਇਣ ਦਾਸ ਵਲੋਂ ਸਿੱਖਾਂ 'ਤੇ ਢਾਹੇ ਜ਼ੁਲਮਾਂ ਦੀ ਗਵਾਹੀ ਭਰ ਰਿਹਾ ਹੈ |

ਪਿਛਲੀ ਖ਼ਬਰ ਅੰਮਿ੍ਤਸਰ-ਮਾਨਸੀ-ਅੰਮਿ੍ਤਸਰ ਰਿਜ਼ਰਵਡ ਵਿਸ਼ੇਸ਼ ਰੇਲਗੱਡੀ 24 ਤੋਂ ਚਲਾਈ ਜਾਵੇਗੀ ਅਗਲੀ ਖ਼ਬਰ ਸਿੱਖਿਆ ਵਿਭਾਗ ਵਲੋਂ ਨਾਨ ਬੋਰਡ ਜਮਾਤਾਂ ਦੀਆਂ ਸਾਲਾਨਾ ਪ੍ਰੀਖਿਆਵਾਂ 2 ਮਾਰਚ ਤੋਂ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।