02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਹਾਈ ਕੋਰਟ 'ਚ ਬਹੁ-ਚਰਚਿਤ ਨਕਲੀ ਡੀ.ਏ.ਪੀ. ਖਾਦ ਘੁਟਾਲਾ ਦੀ ਸੁਣਵਾਈ ਕਿਸਾਨਾਂ ਨੂੰ ਇਨਸਾਫ਼ ਲਈ ਕਾਨੂੰਨੀ ਲੜਾਈ ਜਾਰੀ ਰਹੇਗੀ-ਬਹਿਰੂ <br/>

ਅਜੀਤ ਡੈਸਕ 21-02-2026
ਦੇਵੀਗੜ੍ਹ, 20 ਫਰਵਰੀ (ਰਾਜਿੰਦਰ ਸਿੰਘ ਮੌਜੀ)-ਪੰਜਾਬ ਦੇ ਬਹੁ-ਚਰਚਿਤ ਸਬ-ਸਟੈਂਡਰਡ ਘਟੀਆ ਕਿਸਮ ਡੀ.ਏ.ਪੀ. ਖਾਦ ਘੁਟਾਲੇ ਸੰਬੰਧੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੇ ਜਸਟਿਸ ਸੁਵੀਰ ਸਹਿਗਲ ਦੀ ਅਦਾਲਤ ਵਿਚ ਅਹਿਮ ਸੁਣਵਾਈ ਹੋਈ | ਇਸ ਸੁਣਵਾਈ ਦੌਰਾਨ ਭਾਰਤ ਸਰਕਾਰ ਦੇ ਵਧੀਕ ਸੋਲੀਸਿਟਰ ਜਨਰਲ ਸਤਿਆਪਾਲ ਜੈਨ ਵੀਡੀਓ ਕਾਨਫਰੰਸਿੰਗ ਰਾਹੀਂ ਹਾਜ਼ਰ ਹੋਏ | ਮਾਰਕਫੈਡ ਦੇ ਵਕੀਲ ਵਲੋਂ ਅਦਾਲਤ 'ਚ ਜਵਾਬ ਦਾਇਰ ਕੀਤਾ ਗਿਆ, ਜਿਸ ਨੂੰ ਰਿਕਾਰਡ 'ਤੇ ਲੈ ਲਿਆ ਗਿਆ ਹੈ | ਹਾਲਾਂਕਿ, ਘਟੀਆ ਖਾਦ ਬਣਾਉਣ ਵਾਲੀਆਂ ਕਥਿਤ ਕੰਪਨੀਆਂ 'ਮਧਿਆ ਭਾਰਤ ਐਗਰੋ ਪ੍ਰਾਡਕਟਸ' ਅਤੇ 'ਮੈਸਰਜ਼ ਕਿ੍ਸ਼ਨਾ ਪੱਛਚਮ ਲਿਮਟਿਡ' ਦੇ ਮੁਕੰਮਲ ਪਤੇ ਨਾ ਹੋਣ ਕਾਰਨ ਅਦਾਲਤ ਨੇ ਅਗਲੀ ਸੁਣਵਾਈ ਲਈ 5 ਅਗਸਤ ਨੂੰ ਰੱਖ ਦਿੱਤੀ | ਇੰਡੀਅਨ ਫਾਰਮਰਜ਼ ਐਸੋਸੀਏਸ਼ਨ ਦੇ ਕੌਮੀ ਪ੍ਰਧਾਨ ਸਤਨਾਮ ਸਿੰਘ ਬਹਿਰੂ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਕਥਿਤ ਦੋਸ਼ੀ ਅਧਿਕਾਰੀਆਂ ਖ਼ਿਲਾਫ਼ ਕਾਰਵਾਈ ਨਾ ਕੀਤੇ ਜਾਣ ਕਾਰਨ ਜਥੇਬੰਦੀ ਵਲੋਂ ਹਾਈ ਕੋਰਟ ਵਿਚ ਜਨਹਿੱਤ ਪਟੀਸ਼ਨ ਪਾਈ ਗਈ ਹੈ | ਉਨ੍ਹਾਂ ਮੰਗ ਕੀਤੀ ਹੈ ਕਿ ਇਸ ਪੂਰੇ ਘੁਟਾਲੇ ਦੀ ਜਾਂਚ ਸੀ.ਬੀ.ਆਈ. ਤੋਂ ਕਰਵਾਈ ਜਾਵੇ ਤਾਂ ਜੋ ਕਿਸਾਨਾਂ ਨਾਲ ਹੋਈ ਧੋਖਾਧੜੀ ਦਾ ਸੱਚ ਸਾਹਮਣੇ ਆ ਸਕੇ | ਬਹਿਰੂ ਨੇ ਚਿਤਾਵਨੀ ਦਿੱਤੀ ਕਿ ਜਦੋਂ ਤੱਕ ਕਿਸਾਨਾਂ ਨੂੰ ਇਨਸਾਫ਼ ਨਹੀਂ ਮਿਲਦਾ, ਜਥੇਬੰਦੀ ਦੀ ਕਾਨੂੰਨੀ ਲੜਾਈ ਜਾਰੀ ਰਹੇਗੀ |

ਪਿਛਲੀ ਖ਼ਬਰ ਜਵੱਦੀ ਟਕਸਾਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦੇ ਸੰਬੰਧ 'ਚ ਵਿਸ਼ਵ ਪੰਜਾਬੀ ਕਾਨਫ਼ਰੰਸ ਆਰੰਭ ਅਗਲੀ ਖ਼ਬਰ ਪੀ.ਐਨ.ਜੀ.ਐਸ. ਰੇਵਾ ਡਾਇਮੰਡ ਜਵੈਲਰੀ ਲਿਮਟਿਡ ਦੀ ਆਈ.ਪੀ.ਓ. 24 ਫਰਵਰੀ ਨੂੰ ਖੁੱਲ੍ਹੇਗੀ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।