01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਜਵੱਦੀ ਟਕਸਾਲ ਵਿਖੇ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਗੁਰਿਆਈ ਦੇ ਸੰਬੰਧ 'ਚ ਵਿਸ਼ਵ ਪੰਜਾਬੀ ਕਾਨਫ਼ਰੰਸ ਆਰੰਭ

ਅਜੀਤ ਡੈਸਕ 21-02-2026

ਲੁਧਿਆਣਾ, 20 ਫਰਵਰੀ (ਪਰਮਿੰਦਰ ਸਿੰਘ ਆਹੂਜਾ)-ਦਸ਼ਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਜੀ ਦੇ ਫਲਸਫੇ ਨੂੰ ਪ੍ਰਫੁੱਲਤ ਕਰਨ ਲਈ ਉਨ੍ਹਾਂ ਦੇ 350ਵੇਂ ਗੁਰਤਾਗੱਦੀ ਸ਼ਤਾਬਦੀ ਦੇ ਸੰਬੰਧ 'ਚ 'ਜੀਵਨ, ਬਾਣੀ ਅਤੇ ਵਿਰਾਸਤ' ਵਿਸ਼ਿਆਂ 'ਤੇ ਅੰਤਰਰਾਸ਼ਟਰੀ ਪੱਧਰ ਦੀ ਤਿੰਨ ਰੋਜ਼ਾ ਪੰਜਾਬੀ ਕਾਨਫਰੰਸ ਦਾ ਆਰੰਭ ਹੋਇਆ ਹੈ, ਜਿਸ ਦੀ ਸ਼ੁਰੂਆਤ ਜਵੱਦੀ ਟਕਸਾਲ ਦੇ ਵਿਦਿਆਰਥੀਆਂ ਵਲੋਂ ਸ਼ਬਦ ਗਾਇਨ ਨਾਲ ਕੀਤੀ ਗਈ | ਸੰਤ ਗਿਆਨੀ ਅਮੀਰ ਸਿੰਘ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਬਾਰੇ ਹਾਜ਼ਰੀਨ ਨਾਲ ਵਿਚਾਰਾਂ ਦੀ ਸਾਂਝ ਪਾਈ | ਸਿੰਘ ਸਾਹਿਬ ਸੰਤ ਬਾਬਾ ਕੁਲਵੰਤ ਸਿੰਘ ਅਤੇ ਸੰਤ ਬਾਬਾ ਸੇਵਾ ਸਿੰਘ ਨੇ ਵੀ ਹਾਜ਼ਰੀ ਨੂੰ ਸੰਬੋਧਨ ਕੀਤਾ | ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਜਵੱਦੀ ਟਕਸਾਲ ਵਲੋਂ ਪੁਰਾਤਨ ਗੁਰਮਤਿ ਸੰਗੀਤ ਵਿਰਾਸਤ ਦੀ ਸੰਭਾਲ, ਪ੍ਰਚਾਰ ਤੇ ਪਸਾਰ ਕਰਨ ਆਦਿ ਦਾ ਜ਼ਿਕਰ ਕਰਦਿਆਂ ਕਿਹਾ ਕਿ ਸੀਮਤ ਸਾਧਨਾਂ ਨਾਲ ਅਕਾਦਮਿਕ ਖੇਤਰ ਦੇ ਵੱਡੇ ਕਾਰਜ ਕਰਨ ਦੀ ਸ਼ਲਾਘਾ ਕੀਤੀ | ਵੱਖ-ਵੱਖ ਖੇਤਰਾਂ ਵਿਚ ਧਰਮ ਅਤੇ ਸਮਾਜ ਲਈ ਸ਼ਲਾਘਾਯੋਗ ਸੇਵਾਵਾਂ ਨਿਭਾਉਣ ਵਾਲੀਆਂ ਪੰਜ ਅਹਿਮ ਸ਼ਖਸੀਅਤਾਂ ਸ਼੍ਰੋਮਣੀ ਰਾਗੀ ਭਾਈ ਗੁਰਮੇਜ ਸਿੰਘ, ਮਾਤਾ ਪਿਆਰ ਕੌਰ, ਐਡਵੋਕੇਟ ਐਚ.ਐਸ. ਫੂਲਕਾ, ਪਿ੍ੰਸੀ. ਗਿਆਨੀ ਬਲਜੀਤ ਸਿੰਘ, ਪਿ੍ੰਸੀ. ਸੰਤੋਖ ਸਿੰਘ ਮਲੇਸ਼ੀਆ ਨੂੰ ਸਨਮਾਨਿਤ ਕੀਤਾ ਗਿਆ | ਸਟੇਜ ਸੰਚਾਲਨ ਦੀ ਜ਼ਿੰਮੇਵਾਰੀ ਰਣਜੋਧ ਸਿੰਘ ਨੇ ਨਿਭਾਈ |

ਪਿਛਲੀ ਖ਼ਬਰ ਮੈਕ ਆਟੋ ਐਕਸਪੋ-2026 ਦੀ ਸ਼ਾਨਦਾਰ ਸ਼ੁਰੂਆਤ, ਪਾਹਵਾ ਨੇ ਕੀਤਾ ਉਦਘਾਟਨ ਆਧੁਨਿਕ ਮਸ਼ੀਨਰੀ ਟੂਲਜ਼ ਤੇ ਆਟੋਮੇਸ਼ਨ ਤਕਨਾਲ... ਅਗਲੀ ਖ਼ਬਰ ਹਾਈ ਕੋਰਟ 'ਚ ਬਹੁ-ਚਰਚਿਤ ਨਕਲੀ ਡੀ.ਏ.ਪੀ. ਖਾਦ ਘੁਟਾਲਾ ਦੀ ਸੁਣਵਾਈ ਕਿਸਾਨਾਂ ਨੂੰ ਇਨਸਾਫ਼ ਲਈ ਕਾਨੂੰਨੀ ਲੜਾਈ ਜਾਰੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।